ਮੁੱਖ ਖਬਰਾਂ

ਯੂਕੇ ‘ਚ ਵੱਡੇ ਚੈਨਲਾਂ ਨੂੰ ਪਛਾੜ ਕੇ ਨੰਬਰ -1 ਬਣਿਆ ਪੀਟੀਸੀ ਪੰਜਾਬੀ , ਦਰਸ਼ਕਾਂ ਦਾ ਦਿਲ ਜਿੱਤਣ ‘ਚ ਰਿਹਾ ਮੋਹਰੀ

By Shanker Badra -- July 15, 2019 8:07 pm -- Updated:Feb 15, 2021

ਯੂਕੇ ‘ਚ ਵੱਡੇ ਚੈਨਲਾਂ ਨੂੰ ਪਛਾੜ ਕੇ ਨੰਬਰ -1 ਬਣਿਆ ਪੀਟੀਸੀ ਪੰਜਾਬੀ , ਦਰਸ਼ਕਾਂ ਦਾ ਦਿਲ ਜਿੱਤਣ ‘ਚ ਰਿਹਾ ਮੋਹਰੀ :ਯੂਕੇ : ਯੂਕੇ ਦੇ ਵਿੱਚ ਪੀਟੀਸੀ ਪੰਜਾਬੀ ਭਾਰਤ ਦੇ ਹੋਰਨਾਂ ਵੱਡੇ ਚੈਨਲਾਂ ਨੂੰ ਪਛਾੜ ਕੇ ਲੋਕਾਂ ਦਾ ਹਰਮਨ ਪਿਆਰਾ ਚੈਨਲ ਬਣ ਗਿਆ ਹੈ। ਓਥੇ ਪੀਟੀਸੀ ਪੰਜਾਬੀ ਦਰਸ਼ਕਾਂ ਦਾ ਦਿਲ ਜਿੱਤਣ ‘ਚ ਮੋਹਰੀ ਰਿਹਾ ਹੈ ,ਜਿਸ ਕਰਕੇ ਪੀਟੀਸੀ ਪੰਜਾਬੀ ਇਸ ਵੇਲੇ ਨੰਬਰ -1 'ਤੇ ਹੈ। ਜਿਥੇ ਪੀਟੀਸੀ ਨੈੱਟਵਰਕ ਅਮਰੀਕਾ ,ਕੈਨੇਡਾ ,ਆਸਟਰੇਲੀਆ,ਨਿਊਜ਼ੀਲੈਂਡ ਅਤੇ ਯੂਰਪ ਵਿੱਚ ਚਲ ਰਿਹਾ ਹੈ ,ਓਥੇ ਹੀ ਹੁਣ ਪੀਟੀਸੀ ਨੈੱਟਵਰਕ ਨੇ ਯੂਕੇ ‘ਚ ਵੀ ਧੂਮਾਂ ਪਾ ਦਿੱਤੀਆਂ ਹਨ ,ਜਿੱਥੇ ਪੀਟੀਸੀ ਨੈੱਟਵਰਕ ਨੂੰ ਇੱਕ ਵੱਡਾ ਹੁੰਗਾਰਾ ਮਿਲਿਆ ਹੈ। ਪੀਟੀਸੀ ਨੈੱਟਵਰਕ ਨੇ ਦਿਨ ਬ ਦਿਨ ਮਿਹਨਤ ਕਰਕੇ ਦੁਨੀਆਂ ਭਰ ‘ਚ ਆਪਣੀ ਖਾਸ ਪਛਾਣ ਬਣਾ ਲਈ ਹੈ।

PTC Punjabi on the Top No. 1 in the UK ਯੂਕੇ ‘ਚ ਵੱਡੇ ਚੈਨਲਾਂ ਨੂੰ ਪਛਾੜ ਕੇ ਨੰਬਰ -1 ਬਣਿਆ ਪੀਟੀਸੀ ਪੰਜਾਬੀ , ਦਰਸ਼ਕਾਂ ਦਾ ਦਿਲ ਜਿੱਤਣ ‘ਚ ਰਿਹਾ ਮੋਹਰੀ

ਪੀਟੀਸੀ ਪੰਜਾਬੀ ਦੀ ਸਟਾਰ ਪਲੱਸ , ਜ਼ੀ ਟੀਵੀ ਅਤੇ ਸੋਨੀ ਟੀਵੀ ਵਰਗੇ ਵੱਡੇ ਚੈਨਲਾਂ ਨਾਲ ਯੂਕੇ ਦੇ ਇਤਿਹਾਸ ਵਿੱਚ ਇੱਕ ਵਾਰ ਫ਼ਿਰ ਟੱਕਰ ਹੋਈ ਹੈ। ਇਸ ਵਾਰ ਪੀਟੀਸੀ ਪੰਜਾਬੀ ਸਭ ਤੋਂ ਉੱਪਰ ਹੈ , ਜਦਕਿ ਨਵੰਬਰ 2018 ਵਿੱਚ ਪੀਟੀਸੀ ਪੰਜਾਬੀ ਤੀਜੇ ਸਥਾਨ ‘ਤੇ ਸੀ। ਹੁਣ ਪੀਟੀਸੀ ਪੰਜਾਬੀ ਨੇ ਸਟਾਰ ਪਲੱਸ ,ਸਟਾਰ ਗੋਲਡ,ਜ਼ੀ ਟੀਵੀ ,ਸੋਨੀ ਟੀਵੀ ਅਤੇ ਕਲਰ ਵਰਗੇ ਕਈ ਵੱਡੇ ਚੈਨਲਾਂ ਨੂੰ ਪਿੱਛੇ ਛੱਡ ਦਿੱਤਾ ਹੈ।

PTC Punjabi on the Top No. 1 in the UK ਯੂਕੇ ‘ਚ ਵੱਡੇ ਚੈਨਲਾਂ ਨੂੰ ਪਛਾੜ ਕੇ ਨੰਬਰ -1 ਬਣਿਆ ਪੀਟੀਸੀ ਪੰਜਾਬੀ , ਦਰਸ਼ਕਾਂ ਦਾ ਦਿਲ ਜਿੱਤਣ ‘ਚ ਰਿਹਾ ਮੋਹਰੀ

ਪੀਟੀਸੀ ਪੰਜਾਬੀ ਨੂੰ ਓਥੇ ਦੇ ਦਰਸ਼ਕਾਂ ਦਾ 0.17% ਵੱਡਾ ਹਿੱਸਾ ਪ੍ਰਾਪਤ ਹੋਇਆ ਹੈ ,ਜਦਕਿ ਸੋਨੀ ਟੀ.ਵੀ. ਨੂੰ 0.11% , ਹਮ ਟੀਵੀ ਤੇ ਨਿਊ ਵਿਜ਼ਨ ਟੀਵੀ ਨੂੰ 0.05%, ਜੀਓ ਟੀਵੀ ,ਕਲਰ ਟੀਵੀ , ਜ਼ੀ ਟੀਵੀ ਅਤੇ ਸੋਨੀ ਸਬ ਟੀਵੀ ਨੂੰ 0.04% , ਸਟਾਰ ਪਲੱਸ, ਸਟਾਰ ਗੋਲਡ ਅਤੇ ਸਟਾਰ ਭਾਰਤ ਨੂੰ 0.03% ਅਤੇ ਬੀ 4 ਯੂ ਮੂਵੀਜ਼ ਨੂੰ 0.02%. ਹਿੱਸਾ ਪ੍ਰਾਪਤ ਹੋਇਆ ਹੈ।

PTC Punjabi on the Top No. 1 in the UK ਯੂਕੇ ‘ਚ ਵੱਡੇ ਚੈਨਲਾਂ ਨੂੰ ਪਛਾੜ ਕੇ ਨੰਬਰ -1 ਬਣਿਆ ਪੀਟੀਸੀ ਪੰਜਾਬੀ , ਦਰਸ਼ਕਾਂ ਦਾ ਦਿਲ ਜਿੱਤਣ ‘ਚ ਰਿਹਾ ਮੋਹਰੀ

ਯੂਕੇ ਵਿੱਚ ਦਰਸ਼ਕਾਂ ਵੱਲੋਂ ਪੀਟੀਸੀ ਪੰਜਾਬੀ ਨੂੰ ਹੋਰਨਾਂ ਚੈਨਲਾਂ ਦੇ ਮੁਕਾਬਲੇ ਵੱਡਾ ਹੁੰਗਾਰਾ ਮਿਲਿਆ ਹੈ। ਯੂ.ਕੇ ਵਿੱਚ ਪੀਟੀਸੀ ਪੰਜਾਬੀ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਕੋਈ ਕਸਰ ਨਹੀਂ ਛੱਡੀ ਅਤੇ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਪੀਟੀਸੀ ਪੰਜਾਬੀ ਨੇ ਯੂ.ਕੇ ਵਾਲਿਆਂ ਦਾ ਦਿਲ ਜਿੱਤ ਲਿਆ ਹੈ। ਜਿਸ ਕਰਕੇ ਪੀਟੀਸੀ ਪੰਜਾਬੀ ਨੇ ਯੂਕੇ ਵਿੱਚ ਵੀ ਆਪਣੀ ਖਾਸ ਪਹਿਚਾਣ ਬਣਾ ਲਈ ਹੈ। ਦੱਸ ਦੇਈਏ ਕਿ ਪੀਟੀਸੀ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਮਸ਼ਹੂਰ ਪੰਜਾਬੀ ਟੈਲੀਵਿਜ਼ਨ ਨੈੱਟਵਰਕ ਹੈ।
-PTCNews

  • Share