ਮੁੱਖ ਖਬਰਾਂ

PTC Records ਵੱਲੋਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਕਮਲਜੀਤ ਸਿੰਘ ਜੀ ਵੱਲੋਂ ਗਾਇਨ ਸ਼ਬਦ ‘ਹੰਉ ਕੁਰਬਾਨੈ ਜਾਉ ਤਿਨਾ ਕੈ’ ਰਿਲੀਜ਼, ਦੇਖੋ ਵੀਡੀਓ

By Jashan A -- January 15, 2019 4:17 pm

PTC Records ਵੱਲੋਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਕਮਲਜੀਤ ਸਿੰਘ ਜੀ ਵੱਲੋਂ ਗਾਇਨ ਸ਼ਬਦ ‘ਹੰਉ ਕੁਰਬਾਨੈ ਜਾਉ ਤਿਨਾ ਕੈ’ ਰਿਲੀਜ਼, ਦੇਖੋ ਵੀਡੀਓ

ਦੁਨੀਆਂ ਭਰ ਦੀਆਂ ਸੰਗਤਾਂ ਨੂੰ ਗੁਰਬਾਣੀ ਸ਼ਬਦ ਸਰਵਣ ਕਰਨ ਦੀ ਨਿਭਾਈ ਜਾ ਰਹੀ ਸੇਵਾ ਦੇ ਉਪਰਾਲੇ ਅਧੀਨ ਪੀਟੀਸੀ ਰਿਕਾਰਡਸ ਵੱਲੋਂ 12 ਜਨਵਰੀ ਨੂੰ ‘ਹੰਉ ਕੁਰਬਾਨੈ ਜਾਉ ਤਿਨਾ ਕੈ’ ਸ਼ਬਦ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਇਸ ਦਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਟੀਵੀ ਚੈਨਲ ਤੇ ਵੀ ਕੀਤਾ ਗਿਆ, ਜਿਸ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ptc records PTC Records ਵੱਲੋਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਕਮਲਜੀਤ ਸਿੰਘ ਜੀ ਵੱਲੋਂ ਗਾਇਨ ਸ਼ਬਦ ‘ਹੰਉ ਕੁਰਬਾਨੈ ਜਾਉ ਤਿਨਾ ਕੈ’ ਰਿਲੀਜ਼, ਦੇਖੋ ਵੀਡੀਓ

ਦੱਸ ਦੇਈਏ ਕਿ ਇਸ ਸ਼ਬਦ ਨੂੰ ਗਾਇਨ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਕਮਲਜੀਤ ਸਿੰਘ ਜੀ ਨੇ ਆਪਣੀ ਰਸਭਿੰਨੀ ਆਵਾਜ਼ ‘ਚ ਕੀਤਾ ਹੈ।

ptc records PTC Records ਵੱਲੋਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਕਮਲਜੀਤ ਸਿੰਘ ਜੀ ਵੱਲੋਂ ਗਾਇਨ ਸ਼ਬਦ ‘ਹੰਉ ਕੁਰਬਾਨੈ ਜਾਉ ਤਿਨਾ ਕੈ’ ਰਿਲੀਜ਼, ਦੇਖੋ ਵੀਡੀਓ

ਜ਼ਿਕਰ-ਏ-ਖਾਸ ਹੈ ਕਿ ਇਸ ਲੜੀ ਤਹਿਤ ਪਹਿਲਾਂ ਵੀ ਗੁਰਬਾਣੀ ਸ਼ਬਦ “ਨਾ ਕੋਈ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨ ਆਈ” ਜਿਸ ਦਾ ਗਾਇਨ ਸੰਤ ਅਨੂਪ ਸਿੰਘ ਜੀ ਵੱਲੋਂ ਕੀਤਾ ਗਿਆ ਹੈ ਅਤੇ ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਦੁਨੀਆਂ ਭਰ ਦੀਆਂ ਸੰਗਤਾਂ ਲਈ ਰਿਲੀਜ਼ ਕੀਤਾ ਜਾ ਚੁੱਕਿਆ ਹੈ, ਜਿਸ ਨੂੰ ਕਿ ਭਾਈ ਜਗਤਾਰ ਸਿੰਘ ਜੀ ਦੀ ਰਸਭਿੰਨੀ ਆਵਾਜ਼ ‘ਚ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਰਿਲੀਜ਼ ਕੀਤਾ ਗਿਆ ਸੀ।

ਇਹਨਾਂ ਸ਼ਬਦਾਂ ਨੂੰ ਸੰਗਤਾਂ ਵੱਲੋਂ ਕਾਫੀ ਭਰਵਾਂ ਹੁੰਗਾਰਾਂ ਮਿਲਿਆ ਹੈ, ਜਿਸ ਤੋਂ ਬਾਅਦ ਇਹ ਸ਼ਬਦ ਪੀਟੀਸੀ ਵੱਲੋਂ ਰਿਲੀਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੀਟੀਸੀ ਰਿਕਾਰਡਸ ਵੱਲੋਂ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਗੁਰਬਾਣੀ ਦੇ ਲੜ੍ਹ ਲਗਾਉਣ ਲਈ ਹੋਰ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ, ਜਿਨ੍ਹਾਂ ਬਾਰੇ ਜਾਣਕਾਰੀ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਪੇਜ ਤੋਂ ਲਈ ਜਾ ਸਕਦੀ ਹੈ।

-PTC News

  • Share