Thu, Apr 25, 2024
Whatsapp

ਪੀਟੀਸੀ ਰਿਕਾਰਡਸ ਵੱਲੋਂ ਵਿਲੱਖਣ ਉਪਰਾਲਾ, ‘ਜਾਹਰ ਪੀਰ ਜਗਤੁ ਗੁਰ ਬਾਬਾ' ਕੱਲ੍ਹ ਕੀਤਾ ਜਾਵੇਗਾ ਰਿਲੀਜ਼

Written by  Jashan A -- November 22nd 2018 04:39 PM -- Updated: November 22nd 2018 04:47 PM
ਪੀਟੀਸੀ ਰਿਕਾਰਡਸ ਵੱਲੋਂ ਵਿਲੱਖਣ ਉਪਰਾਲਾ, ‘ਜਾਹਰ ਪੀਰ ਜਗਤੁ ਗੁਰ ਬਾਬਾ' ਕੱਲ੍ਹ ਕੀਤਾ ਜਾਵੇਗਾ ਰਿਲੀਜ਼

ਪੀਟੀਸੀ ਰਿਕਾਰਡਸ ਵੱਲੋਂ ਵਿਲੱਖਣ ਉਪਰਾਲਾ, ‘ਜਾਹਰ ਪੀਰ ਜਗਤੁ ਗੁਰ ਬਾਬਾ' ਕੱਲ੍ਹ ਕੀਤਾ ਜਾਵੇਗਾ ਰਿਲੀਜ਼

ਪੀਟੀਸੀ ਰਿਕਾਰਡਸ ਵੱਲੋਂ ਵਿਲੱਖਣ ਉਪਰਾਲਾ ‘ਜਾਹਰ ਪੀਰ ਜਗਤੁ ਗੁਰ ਬਾਬਾ' ਕੱਲ੍ਹ ਕੀਤਾ ਜਾਵੇਗਾ ਰਿਲੀਜ਼,ਦੁਨੀਆਂ ਦਾ ਨੰਬਰ 1 ਪੰਜਾਬੀ ਚੈਨਲ ਹੈ PTC Punjabi. ਹੁਣ ਚੈਨਲ ਪ੍ਰੋਮੋਟਰ, ਪੀਟੀਸੀ ਨੈੱਟਵਰਕ ਤੁਹਾਡੇ ਰੁਬਰੂ ਲੈ ਕੇ ਆਇਆ ਹੈ, ਪੀਟੀਸੀ ਰਿਕਾਰਡਸ, ਜਿਸ ਦੇ ਬੈਨਰ ਹੇਠ ਹੁਣ ਸੰਗਤਾਂ ਗੁਰਬਾਣੀ ਸ਼ਬਦ ਸਰਵਣ ਕਰ ਸਕਣਗੀਆਂ। ਪੀਟੀਸੀ ਵੱਲੋਂ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਇਸ ਚੈਨਲ ਰਾਹੀਂ ਗੁਰਬਾਣੀ ਸ਼ਬਦਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। 23 ਨਵੰਬਰ ਨੂੰ ਇਸ ਵਿਲੱਖਣ ਉਪਰਾਲੇ ਅਧੀਨ ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਰਿਕਾਰਡਸ ਦੇ ਬੈਨਰ ਹੇਠ ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਸ਼ਬਦ ਭਾਈ ਜਗਤਾਰ ਸਿੰਘ ਜੀ ਦੀ ਰਸਭਿੰਨੀ ਆਵਾਜ਼ ‘ਚ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਸਰਵਣ ਕਰ ਸਕਣਗੀਆਂ। ptcਇਹ ਸ਼ਬਦ ਸ੍ਰੀ ਗੁਰੁੂ ਨਾਨਕ ਦੇਵ ਜੀ ਦੀ ਉਸਤਤ 'ਚ ਗਾਇਨ ਕੀਤਾ ਹੈ , ਜੋ ਕਿ ਜੋ ਕਿ ਪੀਟੀਸੀ ਰਿਕਾਰਡਸ ਵੱਲੋਂ ਘਰ ਘਰ ਪਹੁੰਚਾਇਆ ਜਾਵੇਗਾ। ਮੁਸਲਮਾਨ, ਹਿੰਦੂ ਅਤੇ ਸਿੱਖਾਂ ਵਿੱਚ ਜਗਤ ਗੁਰੂ ਬਾਬਾ ਨਾਨਕ ਹੈ, (ਭਾਵ ਕਿ ਉਹ ਗੁਰੂਆਂ ਦੇ ਵੀ ਗੁਰੂ ਹਨ ) .. ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਨੂੰ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਗਿਆ ਹੈ। ਇਹ ਸ਼ਬਦ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਾਵੇਗਾ। ptc recordsਪੀਟੀਸੀ ਵੱਲੋਂ ਗੁਰਬਾਣੀ ਨੂੰ ਲੋਕਾਂ ਦੇ ਘਰ ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਸ਼ਬਦ ਦੇ ਜਾਰੀ ਹੋਏ ਪ੍ਰੋਮੋ ਨੂੰ ਵੀ ਲੋਕਾਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ।ਦੱਸ ਦੇਈਏ ਕਿ ਪੀਟੀਸੀ ਰਿਕਾਰਡਸ ਵੱਲੋਂ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਗੁਰਬਾਣੀ ਦੇ ਲੜ੍ਹ ਲਗਾਉਣ ਲਈ ਹੋਰ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ, ਜਿਨ੍ਹਾਂ ਬਾਰੇ ਜਾਣਕਾਰੀ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਪੇਜ ਤੋਂ ਲਈ ਜਾ ਸਕਦੀ ਹੈ। —PTC News


Top News view more...

Latest News view more...