ਵੀਡੀਓ

PTC RECORDS ਨੇ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਨਵਾਂ ਗੀਤ "ਅੱਲ੍ਹਾ", ਤੁਸੀਂ ਵੀ ਦੇਖੋ ਵੀਡੀਓ

By Jashan A -- April 01, 2019 3:30 pm

PTC RECORDS ਨੇ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਨਵਾਂ ਗੀਤ "ਅੱਲ੍ਹਾ", ਤੁਸੀਂ ਵੀ ਦੇਖੋ ਵੀਡੀਓ,ਪੀਟੀਸੀ ਨੈੱਟਵਰਕ ਵੱਲੋਂ ਪੰਜਾਬ ਦੇ ਨਵੇਂ ਹੁਨਰ ਨੂੰ ਅੱਗੇ ਲਿਆਉਣ ਲਈ ਕਈ ਬੇਹਤਰੀਨ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਹੋਰ ਉਪਰਾਲਾ ਪੀਟੀਸੀ ਰਿਕਾਰਡਸ ਦੇ ਬੈਨਰ ਹੇਠ ਕੀਤਾ ਗਿਆ ਹੈ, ਜਿਸ ਅਧੀਨ ਉਮਦਾ ਅਤੇ ਨਿਵੇਕਲੇ ਅੰਦਾਜ਼ ‘ਚ ਪੰਜਾਬੀ ਗੀਤਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।ਅਜਿਹਾ ਹੀ ਇੱਕ ਹੋਰ ਗੀਤ ਪੀਟੀਸੀ ਰਿਕਾਰਡਜ਼ ਵੱਲੋਂ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਨਾਮ ਹੈ ‘ਅੱਲ੍ਹਾ’...

ptc PTC RECORDS ਨੇ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਨਵਾਂ ਗੀਤ "ਅੱਲ੍ਹਾ", ਤੁਸੀਂ ਵੀ ਦੇਖੋ ਵੀਡੀਓ

ਇਸ ਗੀਤ ਨੂੰ ਪੰਜਾਬੀ ਗਾਇਕ ਹਰਵਿੰਦਰ ਹੈਰੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਦੋਂ ਕਿ ਗਾਣੇ ਦਾ ਮਿਊਜ਼ਿਕ ਮਸਹੂਰ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਤਿਆਰ ਕੀਤਾ ਹੈ।ਇਸ ਗੀਤ ਦਾ ਵੀਡੀਓ ਤੁਸੀਂ ਪੀਟੀਸੀ ਪੰਜਾਬੀ/ਪੀਟੀਸੀ ਰਿਕਾਰਡਜ਼ ‘ਤੇ ਵੇਖ ਸਕਦੇ ਹੋ।

ਹੋਰ ਪੜ੍ਹੋ:ਨਾਭਾ ‘ਚ ਪ੍ਰਸ਼ਾਸਨ ਵੱਲੋਂ ਅਕਾਲੀ ਉਮੀਦਵਾਰਾਂ ਨੂੰ ਨਹੀਂ ਦਿੱਤਾ ਗਿਆ ਚੋਣ ਨਿਸ਼ਾਨ ,ਰੋਹ ‘ਚ ਆਏ ਅਕਾਲੀ ਵਰਕਰ

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਰਵਿੰਦਰ ਹੈਰੀ ਨੇ ਆਪਣੇ ਇਸ਼ਕ ਦੀ ਤੁਲਨਾ ਰੱਬ ਦੀ ਪੂਜਾ ਨਾਲ ਕੀਤੀ ਹੈ । ਇਸ ਲਈ ਉਹ ਕਹਿੰਦੇ ਹਨ ਕਿ ‘ਮੇਰੀ ਤਾਂ ਯਾਰਾਂ ਨਾਲ ਲੱਗੀ ਮੈਂ ਜਾਣਾ ਜਾਂ ਮੇਰਾ ਅੱਲ੍ਹਾ’ ...

ptc PTC RECORDS ਨੇ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਨਵਾਂ ਗੀਤ "ਅੱਲ੍ਹਾ", ਤੁਸੀਂ ਵੀ ਦੇਖੋ ਵੀਡੀਓ

ਇਹ ਗਾਣਾ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦਿਖਾਇਆ ਜਾ ਰਿਹਾ ਹੈ।ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜ਼ਿਕਰ ਏ ਖਾਸ ਹੈ ਕਿ ਪੀਟੀਸੀ ਰਿਕਾਰਡਸ ਵੱਲੋਂ ਆਉਣ ਵਾਲੇ ਦਿਨਾਂ ‘ਚ ਦਰਸ਼ਕਾਂ ਲਈ ਇਸ ਤਰ੍ਹਾਂ ਦੇ ਹੋਰ ਵੀ ਗੀਤ ਰਿਲੀਜ਼ ਕੀਤੇ ਜਾ ਰਹੇ ਹਨ, ਜਿਸ ਦੀ ਜਾਣਕਾਰੀ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਪੇਜ ਤੋਂ ਲਈ ਜਾ ਸਕਦੀ ਹੈ।

-PTC News

  • Share