ਮੁੱਖ ਖਬਰਾਂ

ਪੀਟੀਸੀ ਰਿਕਾਰਡਸ ਦੇ ਬੈਨਰ ਹੇਠ ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਹੋਇਆ ਰਿਲੀਜ਼ (ਵੀਡੀਓ)

By Jashan A -- November 23, 2018 2:46 pm -- Updated:November 23, 2018 2:48 pm

ਪੀਟੀਸੀ ਰਿਕਾਰਡਸ ਦੇ ਬੈਨਰ ਹੇਠ ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਹੋਇਆ ਰਿਲੀਜ਼ (ਵੀਡੀਓ),ਪੀਟੀਸੀ ਰਿਕਾਰਡਸ ਦੇ ਬੈਨਰ ਹੇਠ ਹੁਣ ਸੰਗਤਾਂ ਲਈ ਗੁਰਬਾਣੀ ਸ਼ਬਦਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਇਸ ਵਿਲੱਖਣ ਉਪਰਾਲੇ ਅਧੀਨ ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਰਿਕਾਰਡਸ ਦੇ ਬੈਨਰ ਹੇਠ ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਰਿਲੀਜ਼ ਕੀਤਾ ਗਿਆ।

ptc recordsਇਹ ਸ਼ਬਦ ਸ੍ਰੀ ਗੁਰੁੂ ਨਾਨਕ ਦੇਵ ਜੀ ਦੀ ਉਸਤਤ ‘ਚ ਗਾਇਨ ਕੀਤਾ ਗਿਆ ਹੈ , ਮੁਸਲਮਾਨ, ਹਿੰਦੂ ਅਤੇ ਸਿੱਖਾਂ ਵਿੱਚ ਜਗਤ ਗੁਰੂ ਬਾਬਾ ਨਾਨਕ ਹੈ, (ਭਾਵ ਕਿ ਉਹ ਗੁਰੂਆਂ ਦੇ ਵੀ ਗੁਰੂ ਹਨ ) .. ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਨੂੰ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਗਿਆ ਹੈ।

ਇਹ ਸ਼ਬਦ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਪੀਟੀਸੀ ਵੱਲੋਂ ਗੁਰਬਾਣੀ ਨੂੰ ਸੰਗਤਾਂ ਦੇ ਘਰ ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਪੀਟੀਸੀ ਰਿਕਾਰਡਸ ਵੱਲੋਂ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਗੁਰਬਾਣੀ ਦੇ ਲੜ੍ਹ ਲਗਾਉਣ ਲਈ ਹੋਰ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ, ਜਿਨ੍ਹਾਂ ਬਾਰੇ ਜਾਣਕਾਰੀ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਪੇਜ ਤੋਂ ਲਈ ਜਾ ਸਕਦੀ ਹੈ।

—PTC News

  • Share