ਮੁੱਖ ਖਬਰਾਂ

PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਹਸ਼ਮਤ ਤੇ ਸੁਲਤਾਨਾ ਦੀ ਅਵਾਜ਼ ‘ਚ ਸ਼ਿੰਗਾਰਿਆ ਗੀਤ "ਸਿਹਰਾ"

By Jashan A -- December 10, 2018 2:42 pm -- Updated:December 10, 2018 3:29 pm

PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਹਸ਼ਮਤ ਤੇ ਸੁਲਤਾਨਾ ਦੀ ਅਵਾਜ਼ ‘ਚ ਸ਼ਿੰਗਾਰਿਆ ਗੀਤ "ਸਿਹਰਾ" :

ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਰਿਕਾਰਡਸ ਦੇ ਬੈਨਰ ਹੇਠ ਪੰਜਾਬ ਦੇ ਨਵੇਂ ਹੁਨਰ ਨੂੰ ਅੱਗੇ ਲਿਆਉਣ ਲਈ ਇੱਕ ਬਿਹਤਰੀਨ ਉਪਰਾਲਾ ਕੀਤਾ ਗਿਆ ਹੈ, ਜਿਸ ਅਧੀਨ ਉਮਦਾ ਅਤੇ ਨਿਵੇਕਲੇ ਅੰਦਾਜ਼ 'ਚ ਪੰਜਾਬੀ ਗੀਤਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

ptc records PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਹਸ਼ਮਤ ਤੇ ਸੁਲਤਾਨਾ ਦੀ ਅਵਾਜ਼ ‘ਚ ਸ਼ਿੰਗਾਰਿਆ ਗੀਤ "ਸਿਹਰਾ"

ਇਸ ਲੜੀ ਤਹਿਤ ਪੀਟੀਸੀ ਵੱਲੋਂ ਪਹਿਲਾਂ ਗਾਣਾ ਰਿਲੀਜ਼ ਹੋ ਚੁੱਕਿਆ ਹੈ, ਜਿਸ ਦਾ ਨਾਮ ਹੈ "ਸਿਹਰਾ"।ਇਸ ਗੀਤ ਨੂੰ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਵਾਜ਼ ਦਿੱਤੀ ਹੈ।

ptc records PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਹਸ਼ਮਤ ਤੇ ਸੁਲਤਾਨਾ ਦੀ ਅਵਾਜ਼ ‘ਚ ਸ਼ਿੰਗਾਰਿਆ ਗੀਤ "ਸਿਹਰਾ"

ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਪੀਟੀਸੀ ਸਟੂਡਿਓ ‘ਚ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਸੰਗੀਤ ਤੇਜਵੰਤ ਕਿੱਟੂ ਨੇ ਦਿੱਤਾ ਹੈ ਜਦਕਿ ਹਸ਼ਮਤ ਤੇ ਸੁਲਤਾਨਾ ਨੇ ਇਸ ਗੀਤ ਨੂੰ ਆਪਣੀ ਬਿਹਤਰੀਨ ਅਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਇੱਕ ਲਾੜੇ ਦੇ ਸਿਹਰੇ ਦਾ ਵਰਨਣ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਬੜੇ ਹੀ ਨਸੀਬਾਂ ਨਾਲ ਖੁਸ਼ੀ ਦਾ ਵੇਲਾ ਆਇਆ ਹੈ ਅਤੇ ਸੁੱਖਾਂ ਸੁੱਖਦਿਆਂ ਨੂੰ ਇਹ ਦਿਨ ਨਸੀਬ ਹੋਏ ਨੇ।

otc records PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਹਸ਼ਮਤ ਤੇ ਸੁਲਤਾਨਾ ਦੀ ਅਵਾਜ਼ ‘ਚ ਸ਼ਿੰਗਾਰਿਆ ਗੀਤ "ਸਿਹਰਾ"

ਇਸ ਗੀਤ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਲੋਕ ਗੀਤ ਨੂੰ ਬੇਹੱਦ ਪਿਆਰ ਕਰ ਰਹੇ ਹਨ। ਗੀਤ ਦੇ ਬੋਲ ਜਿੰਨੇ ਪਿਆਰੇ ਨੇ ਉਸ ਤੋਂ ਵੱਧ ਪਿਆਰੀ ਹੈ ਇਨ੍ਹਾਂ ਦੋਨਾਂ ਦੀ ਆਵਾਜ਼, ਜਿਨ੍ਹਾਂ ਨੇ ਪੰਜਾਬ ਦੀ ਇਸ ਸ਼ਗਨਾਂ ਦੀ ਰਸਮ ਨੂੰ ਆਪਣੀ ਅਵਾਜ਼ ਅਤੇ ਬੋਲਾਂ ਰਾਹੀਂ ਇੱਕ ਖੁਸ਼ੀਆਂ ਦੇ ਮੌਕੇ ਦੀ ਇੱਕ ਤਸਵੀਰ ਉਲੀਕਣ ਦੀ ਬਹੁਤ ਹੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਹੈ।

ਹੋਰ ਪੜ੍ਹੋ:ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ: ਜੈਜ਼ੀ ਬੀ ਦੀ ਪਰਫਾਰਮੈਂਸ ਨਾਲ ਪੱਬਾਂ ਭਾਰ ਹੋਏ ਦਰਸ਼ਕ

ਉਨ੍ਹਾਂ ਦਾ ਇਹ ਗੀਤ ਸੁਣ ਕੇ ਜ਼ਹਿਨ ‘ਚ ਬਹੁਤ ਹੀ ਪਿਆਰੀ ਅਤੇ ਖੁਸ਼ੀਆਂ ਅਤੇ ਖੇੜਿਆਂ ਦੀ ਤਸਵੀਰ ਉੱਭਰਦੀ ਹੈ।

ਪੀਟੀਸੀ ਵਲੋਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਉੱਭਰਦੇ ਹੁਨਰ ਨੂੰ ਨਿਖਾਰ ਕੇ ਦੁਨੀਆਂ ਸਾਹਮਣੇ ਪੇਸ਼ ਕੀਤਾ ਜਾਵੇ।

ਦੱਸ ਦੇਈਏ ਕਿ ਪੀਟੀਸੀ ਰਿਕਾਰਡਸ ਵੱਲੋਂ ਆਉਣ ਵਾਲੇ ਦਿਨਾਂ 'ਚ ਦਰਸ਼ਕਾਂ ਲਈ ਇਸ ਤਰ੍ਹਾਂ ਦੇ ਹੋਰ ਵੀ ਗੀਤ ਰਿਲੀਜ਼ ਕੀਤੇ ਜਾ ਰਹੇ ਹਨ, ਜਿਸ ਦੀ ਜਾਣਕਰੀ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਪੇਜ ਤੋਂ ਲਈ ਜਾ ਸਕਦੀ ਹੈ।

-PTC News

  • Share