
PTC STUDIO ਹੋ ਚੁੱਕਿਆ ਹੈ ਲਾਂਚ : ਹਰ ਹਫਤੇ ਸੁਣਨ ਨੂੰ ਮਿਲਣਗੇ 2 ਗਾਣੇ (ਵੀਡੀਓ),ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਪੀਟੀਸੀ ਰਿਕਾਰਡਸ ਦੇ ਬੈਨਰ ਹੇਠ
ਕਈ ਬਿਹਤਰੀਨ ਅਵਾਜ਼ਾਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਥੇ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਵੱਖਰੇ ਅੰਦਾਜ਼ 'ਚ ਕਰ ਸਕਦੇ ਹਨ।
ਇਹਨਾਂ ਗੀਤਾਂ ਨੂੰ ਇਕ ਲੜੀ ਤਹਿਤ ਵਾਰੋ ਵਾਰੀ ਰਿਲੀਜ਼ ਕੀਤਾ ਜਾਣਾ ਹੈ, ਜਿੰਨ੍ਹਾਂ ਵਿੱਚੋਂ ਇਕ ਗੀਤ ਰਿਲੀਜ਼ ਹੋ ਚੁੱਕਾ ਹੈ ਜਦਕਿ ਦੂਸਰਾ ਗੀਤ ਵੀਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ।
ਇਸ 'ਚ ਪੰਜਾਬ ਦੇ ਨਾ ਸਿਰਫ ਨਾਮੀ ਗਾਇਕਾਂ ਦੇ ਗੀਤ ਹੋਣਗੇ ਬਲਕਿ ਕੌਮਾਂਤਰੀ ਪੱਧਰ ‘ਤੇ ਵੀ ਉੱਭਰ ਰਹੇ ਗਾਇਕਾਂ ਨੂੰ ਆਪਣੀ ਗਾਇਕੀ ਵਿਖਾਉਣ ਦਾ ਮੌਕਾ ਦਿੱਤਾ ਜਾਵੇਗਾ।
ਪੀਟੀਸੀ ਵੱਲੋਂ ਹਰ ਹਫ਼ਤੇ ਸੋਮਵਾਰ ਅਤੇ ਵੀਰਵਾਰ ਨੂੰ ਪੀਟੀਸੀ ਸਟੂਡਿਓ ਵਲੋਂ ਦੋ ਗੀਤ ਰਿਲੀਜ਼ ਕੀਤੇ ਜਾਣਗੇ। ਇਸ ਦੀ ਸ਼ੁਰੂਆਤ ‘ਚ 16 ਗਾਇਕਾਂ ਨੂੰ ਮੌਕਾ ਦਿੱਤਾ ਗਿਆ ਗਿਆ ਹੈ ਅਤੇ ਇਸ ਦੀ ਸ਼ੁਰੂਆਤ ਹਸ਼ਮਤ ਅਤੇ ਸੁਲਤਾਨਾ ਦੀ ਅਵਾਜ਼ ਨਾਲ ਹੋ ਚੁੱਕੀ ਹੈ।
ਦੇਖੋ ਹਸ਼ਮਤ ਸੁਲਤਾਨਾ ਦਾ ਇਹ ਗੀਤ youtube 'ਤੇ
“ਸਿਹਰਾ” ਨਾਮੀਇਸ ਗੀਤ ਨੂੰ ਸੰਗੀਤ ਤੇਜਵੰਤ ਕਿੱਟੂ ਨੇ ਦਿੱਤਾ ਹੈ।
-PTC News