ਪਾਕਿਸਤਾਨ : ਲਹਿੰਦੇ ਪੰਜਾਬ ਸੂਬੇ ਤੋਂ ਵਿਧਾਨ ਸਭਾ ਮੈਂਬਰ ਸ਼ਾਹੀਨ ਰਜ਼ਾ ਦੀ ਕੋਰੋਨਾ ਵਾਇਰਸ ਕਾਰਨ ਮੌਤ

PTI MPA Shaheen Raza succumbs to coronavirus in Lahore
ਪਾਕਿਸਤਾਨ : ਲਹਿੰਦੇ ਪੰਜਾਬ ਸੂਬੇ ਤੋਂ ਵਿਧਾਨ ਸਭਾ ਮੈਂਬਰ ਸ਼ਾਹੀਨ ਰਜ਼ਾ ਦੀ ਕੋਰੋਨਾ ਵਾਇਰਸ ਕਾਰਨ ਮੌਤ     

ਪਾਕਿਸਤਾਨ : ਲਹਿੰਦੇ ਪੰਜਾਬ ਸੂਬੇ ਤੋਂ ਵਿਧਾਨ ਸਭਾ ਮੈਂਬਰ ਸ਼ਾਹੀਨ ਰਜ਼ਾ ਦੀ ਕੋਰੋਨਾ ਵਾਇਰਸ ਕਾਰਨ ਮੌਤ:ਲਾਹੌਰ : ਦੁਨੀਆ ਭਰ ਸਮੇਤ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅੱਜ ਪਾਕਿਸਤਾਨ ਦੇ ਲਹਿੰਦੇ ਪੰਜਾਬ ਸੂਬੇ ਤੋਂ ਵਿਧਾਨ ਸਭਾ ਮੈਂਬਰ ਸ਼ਾਹੀਨ ਰਜ਼ਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। 2 ਦਿਨ ਪਹਿਲਾਂ ਹੀ ਸ਼ਾਹੀਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ।

ਪਾਕਿਸਤਾਨੀ ਮੀਡੀਆ ਮੁਤਾਬਕ ਸ਼ਾਹੀਨ ਰਜ਼ਾ ਨੇ ਬੀਤੇ ਦਿਨੀਂ ਇਕ ਹਸਪਤਾਲ ਦਾ ਦੌਰਾ ਕੀਤਾ ਸੀ। ਉੱਥੋਂ ਹੀ ਉਹ ਕੋਰੋਨਾ ਪਾਜ਼ੀਟਿਵ ਸ਼ਖਸ ਦੇ ਸੰਪਰਕ ਵਿਚ ਆਈ ਸੀ। ਇਸ ਮਗਰੋਂ ਤਬੀਅਤ ਵਿਗੜਨ ‘ਤੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਦੋਂ ਕੀਤੇ ਟੈਸਟ ਵਿਚ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ।

ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀ ਮੈਂਬਰ ਸ਼ਾਹੀਨ ਰਜ਼ਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (PTI) ਦੀ ਮੈਂਬਰ ਸੀ। ਪੀ.ਟੀ.ਆਈ. ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੀ ਪਾਰਟੀ ਹੈ, ਜਿਹਨਾਂ ਦੀ ਦੇਸ਼ ਵਿਚ ਮੌਜੂਦਾ ਸਰਕਾਰ ਹੈ।
-PTCNews