Fri, Apr 26, 2024
Whatsapp

ਪੰਜਾਬ ਯੂਨੀਵਰਸਿਟੀ ਚੋਣਾਂ ਦੀ ਪੋਲਿੰਗ ਪੂਰੀ, ਗਿਣਤੀ ਸ਼ੁਰੂ

Written by  Joshi -- September 07th 2017 12:57 PM -- Updated: September 07th 2017 01:03 PM
ਪੰਜਾਬ ਯੂਨੀਵਰਸਿਟੀ ਚੋਣਾਂ ਦੀ ਪੋਲਿੰਗ ਪੂਰੀ, ਗਿਣਤੀ ਸ਼ੁਰੂ

ਪੰਜਾਬ ਯੂਨੀਵਰਸਿਟੀ ਚੋਣਾਂ ਦੀ ਪੋਲਿੰਗ ਪੂਰੀ, ਗਿਣਤੀ ਸ਼ੁਰੂ

PU Elections: ਪੰਜਾਬ ਯੂਨੀਵਰਸਿਟੀ ਚੋਣਾਂ ਦੀ ਪੋਲਿੰਗ ਪੂਰੀ, ਗਿਣਤੀ ਸ਼ੁਰੂ PU Elections: ਪੰਜਾਬ ਯੂਨੀਵਰਸਿਟੀ ਚੋਣਾਂ ਦੀ ਪੋਲਿੰਗ ਪੂਰੀ, ਗਿਣਤੀ ਸ਼ੁਰੂ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਚਾਰ ਅਹੁਦੇਦਾਰਾਅਤੇ ਹੋਰਨਾਂ ਪ੍ਰਤੀਨਿਧਾਂ ਦੀ ਚੋਣ ਅੱਜ ਵੋਟਾਂ ਪੈ ਗਈਆਂ ਹਨ। ਤਕਰੀਬਨ ੧੫,੬੯੦ ਵੋਟਰਾਂ ਕੋਲ ਆਪਣੇ ਹੱਕ ਦਾ ਇਸਤੇਮਾਲ ਕਰਨ ਦਾ ਮੌਕਾ ਸੀ। PU Elections: ਪੰਜਾਬ ਯੂਨੀਵਰਸਿਟੀ ਚੋਣਾਂ ਦੀ ਪੋਲਿੰਗ ਪੂਰੀ, ਗਿਣਤੀ ਸ਼ੁਰੂ ਇਹਨਾਂ ਚੋਣਾਂ ਦੀ ਗਿਣਤੀ ਆਰੰਭ ਹੋ ਚੁੱਕੀ ਹੈ ਅਤੇ ਜਲਦ ਹੀ ਨਤੀਜੇ ਵੀ ਆਉਣ ਵਾਲੇ ਹਨ। ਇੱਥੇ ਤੁਹਾਨੂੰ ਦੱਸ ਦੇਈਏ ਕਿ ਕੌਂਸਲ ਦੇ ਅਹੁਦੇਦਾਰਾਂ ਲਈ ਕੁੱਲ  ੨੧ ਵਿਦਿਆਰਥੀ ਸੰਗਠਨਾਂ ਤੋਂੇ ੩੫ ਉਮੀਦਵਾਰ ਮੈਦਾਨ ਵਿੱਚ ਉਤਰੇ ਹਨ। ਇਸ ਵਾਰ "ਨੋਟਾ" ਦੀ ਆਪਸ਼ਨ ਵੀ ਵਿਦਿਆਰਥੀਆਂ ਨੂੰ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅੱਜੇ ਸਵੇਰ ਤੋਂ ਸਿਰਫ਼ ਵੋਟਰਾਂ ਨੂੰ ਹੀ 'ਵਰਸਿਟੀ ਕੈਂਪਸ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।ਪਛਾਣ ਲਈ ਸ਼ਨਾਖ਼ਤੀ ਕਾਰਡ ਹੋਣਾ ਲਾਜ਼ਮੀ ਕੀਤਾ ਗਿਆ ਹੈ। ਵਿਦਿਆਰਥੀ ਸੰਗਠਨਾਂ ਵਿੱਚ ਸਟੂਡੈਂPU Elections: ਪੰਜਾਬ ਯੂਨੀਵਰਸਿਟੀ ਚੋਣਾਂ ਦੀ ਪੋਲਿੰਗ ਪੂਰੀ, ਗਿਣਤੀ ਸ਼ੁਰੂਟਸ ਫ਼ਾਰ ਸੁਸਇਟੀ(ਐਸਐਫਐਸ), ਪੰਜਾਬ ਯੂਨੀਵਰਸਿਟੀ ਸਟੂਡੈਂਟਸ ਐਸੋਸੀਏਸ਼ਨ (ਪੁਸੂ), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਸੋਈ) ਸ਼ਾਮਲ ਹੈ। ਐਨਐਸਯੂਆਈ ਨੇ ਜਿੱਥੇ ਹਿਮਾਚਲ ਪ੍ਰਦੇਸ਼ ਸਟੂਡੈਂਟਸ ਯੂਨੀਅਨ, ਹਰਿਆਣਾ ਸਟੂਡੈਂਟਸ ਯੂਨੀਅਨ ਅਤੇ ਗਾਂਧੀਅਨ ਗਰੁੱਪ ਸਟੂਡੈਂਟਸ ਯੂਨੀਅਨ ਦਾ ਗਠਬੰਧਨ ਹੈ, ਉਥੇ ਸੋਈ ਪੰਜਾਬ ਯੂਨੀਵਰਸਿਟੀ ਹੈਲਪਿੰਗ ਹੈਂਡ ਅਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ ਨਾਲ ਮਿਲ ਕੇ ਚੋਣਾਂ ਲੜ੍ਹ ਰਹੀ ਹੈ। ਪੁਸੂ ਦਾ ਪਹਿਲਵਾਨ ਸਟੂਡੈਂਟਸ ਆਰਗੇਨਾਈਜ਼ੇਸ਼ਨ, ਨੈਸ਼ਨਲ ਸਟੂਡੈਂਟਸ ਆਰਗੇਨਾਈਜੇਸ਼ਨ, ਇੰਡੀਪੈਂਡਟਜ਼ ਸਟੂਡੈਂਟਸ ਆਰਗੇਨਾਈਜ਼ੇਸ਼ਨ ਨਾਲ ਗੱਠਜੋੜ ਹੈ। ਐਸਐਫਐਸ ਨੇ ਇਸ ਵਾਰ ਕਿਸੇ ਨਾਲ ਵੀ ਗਠਬੰਧਨ ਨਹੀਂ ਕੀਤਾ ਹੈ। —PTC News


  • Tags

Top News view more...

Latest News view more...