Sat, Apr 20, 2024
Whatsapp

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ

Written by  Shanker Badra -- September 06th 2019 07:12 PM -- Updated: September 06th 2019 08:04 PM
ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ:ਪੰਜਾਬ ਯੂਨੀਵਰਸੀਟੀ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨਗੀ ਦੀਆਂ ਚੋਣਾਂ ਹੋਈਆਂ ਹਨ। ਇਸ ਵਾਰ ਇਨ੍ਹਾਂ ਚੋਣਾਂ ਵਿੱਚ ਐੱਸ.ਓ.ਆਈ. ਅਤੇ ਐੱਸ.ਐੱਫ.ਐੱਸ. ਵਿਚਾਲੇ ਫਸਵਾਂ ਮੁਕਾਬਲਾ ਹੋਇਆ ਹੈ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ.ਓ.ਆਈ. ਨੇ ਪ੍ਰਧਾਨਗੀ ਦੀਆਂ ਚੋਣਾਂ ਵਿੱਚ ਬਾਜ਼ੀ ਮਾਰੀ ਹੈ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 'ਚ ਐੱਸ.ਓ.ਆਈ.ਦੇ ਚੇਤਨ ਚੌਧਰੀ ਆਪਣੇ ਵਿਰੋਧੀ ਉਮੀਦਵਾਰ ਨੂੰ 25 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੇ ਅਹੁਦੇ 'ਤੇ ਕਬਜ਼ਾ ਕਰ ਲਿਆ ਹੈ। [caption id="attachment_337130" align="aligncenter" width="300"]PU Elections 2019 : SOI Chetan Choudhary president ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ[/caption] ਇਸ ਦੌਰਾਨ ਇਨ੍ਹਾਂ ਚੋਣਾਂ ਵਿੱਚ ਐੱਸ.ਓ.ਆਈ ਦੇ ਚੇਤਨ ਚੌਧਰੀ ਨੂੰ 2792 ਵੋਟਾਂ , ਐਨ.ਐਸ.ਯੂ.ਆਈ. ਦੇ ਨਿਖਿਲ ਨਰਮੇਤਾ ਨੂੰ 2253 ਵੋਟਾਂ , ਸਟੂਡੈਂਟਸ ਫਾਰ ਸੁਸਾਇਟੀ (SFS) ਦੀ ਕਨੂੰ ਪ੍ਰਿਆ ਨੂੰ 2271 ਵੋਟਾਂ ,ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਪਾਰਸ ਰਤਨ ਨੂੰ 2313 ਵੋਟਾਂ ਅਤੇ ਨੋਟਾ ਨੂੰ 253 ਵੋਟਾਂ ਪ੍ਰਾਪਤ ਹੋਈਆਂ ਹਨ। ਓਥੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਦਿਆਰਥੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ। [caption id="attachment_337131" align="aligncenter" width="300"]PU Elections 2019 : SOI Chetan Choudhary president ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ[/caption] ਦੱਸ ਦੇਈਏ ਕਿ ਇਸ ਵਾਰ ਦੀਆਂ ਚੋਣਾਂ 'ਚ 18 ਉਮੀਦਵਾਰ ਖੜੇ ਸਨ ਅਤੇ ਵਿਦਿਆਰਥੀ ਕੌਂਸਲ ਦੇ ਚਾਰ ਅਹੁਦਿਆਂ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਵੋਟਿੰਗ ਹੋਈ ਸੀ।ਇਸ ਦੌਰਾਨ 16138 ਵਿਦਿਆਰਥੀ ਵੋਟਰਾਂ ਨੇ ਇਸ ਚੋਣ ਵਿੱਚ ਹਿੱਸਾ ਲਿਆ ਹੈ।ਇਨ੍ਹਾਂ ਚੋਣਾਂ ਵਿੱਚ ਪ੍ਰਧਾਨ, ਉਪ ਪ੍ਰਧਾਨ ਅਤੇ ਸਕੱਤਰ ਅਹੁਦੇ ਲਈ 4-4 ਉਮੀਦਵਾਰ ਸਨ, ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ ਵਿੱਚ ਸਨ। -PTCNews [caption id="attachment_337137" align="aligncenter" width="225"]PU Elections 2019 : SOI Chetan Choudhary president ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ[/caption]


Top News view more...

Latest News view more...