ਜੇਕਰ ਤੁਸੀਂ ਵੀ ਖੇਡਦੇ ਹੋ PUBG ਮੋਬਾਈਲ ਗੇਮ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ ਹੋ ਸਕਦੇ ਹੋ ਗ੍ਰਿਫਤਾਰ

pubg
ਜੇਕਰ ਤੁਸੀਂ ਵੀ ਖੇਡਦੇ ਹੋ PUBG ਮੋਬਾਈਲ ਗੇਮ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ ਹੋ ਸਕਦੇ ਹੋ ਗ੍ਰਿਫਤਾਰ

ਜੇਕਰ ਤੁਸੀਂ ਵੀ ਖੇਡਦੇ ਹੋ PUBG ਮੋਬਾਈਲ ਗੇਮ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ ਹੋ ਸਕਦੇ ਹੋ ਗ੍ਰਿਫਤਾਰ, ਦਰਅਸਲ ਪਹਿਲਾਂ ਅਜਿਹਾ ਇੱਕ ਮਾਮਲਾ ਗੁਜਰਾਤ ਤੋਂ ਸਾਹਮਣੇ ਆ ਚੁੱਕਿਆ ਹੈ। ਗੁਜਰਾਤ ਦੇ ਰਾਜਕੋਟ ‘ਚ ਕਾਲਜ ਦੇ 10 ਵਿਦਿਆਰਥੀਆਂ ਨੂੰ ਜਨਤਕ ਸਥਾਨ ‘ਤੇ ਆਨਲਾਈਨ ਗੇਮ ‘ਪਬਜੀ’ ਖੇਡਣ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

PUBG
ਜੇਕਰ ਤੁਸੀਂ ਵੀ ਖੇਡਦੇ ਹੋ PUBG ਮੋਬਾਈਲ ਗੇਮ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ ਹੋ ਸਕਦੇ ਹੋ ਗ੍ਰਿਫਤਾਰ

ਹਾਲਾਂਕਿ ਬਾਅਦ ‘ਚ ਇਨ੍ਹਾਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ।ਇਸ ਤੋਂ 5 ਦਿਨ ਪਹਿਲਾਂ ਸਥਾਨਕ ਪੁਲਸ ਨੇ ਇਸ ਆਨਲਾਈਨ ਗੇਮ ਨੂੰ ਬੈਨ ਕਰਨ ਦਾ ਨੋਟਿਸ ਜਾਰੀ ਕੀਤਾ ਸੀ।ਜੇਕਰ ਤੁਸੀਂ ਵੀ ਬੈਨ ਹੋਈਆਂ ਥਾਵਾਂ ‘ਤੇ ਇਹ ਗੇਮ ਖੇਡਦੇ ਪਾਏ ਗਏ ਤਾਂ ਪੁਲਿਸ ਤੁਹਾਨੂੰ ਵੀ ਗਗ੍ਰਿਫਤਾਰ ਕਰ ਸਕਦੀ ਹੈ।

PUBG
ਜੇਕਰ ਤੁਸੀਂ ਵੀ ਖੇਡਦੇ ਹੋ PUBG ਮੋਬਾਈਲ ਗੇਮ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ ਹੋ ਸਕਦੇ ਹੋ ਗ੍ਰਿਫਤਾਰ

ਹੋਰ ਪੜ੍ਹੋ: ਆਨਲਾਈਨ ਗੇਮ ਖੇਡਣ ਦੇ ਸ਼ੌਕੀਨ ਹੋ ਤਾਂ ਇੰਝ ਕਮਾ ਸਕਦੇ ਘਰੇ ਬੈਠ ਕੇ ਲੱਖਾਂ ਰੁਪਏ!

ਦੱਸ ਦੇਈਏ ਕਿ ਅੱਜ ਕੱਲ੍ਹ ਨੌਜਵਾਨਾਂ ਨੂੰ ਆਨਲਾਈਨ ਗੇਮ ਖੇਡਣ ਦਾ ਇਨ੍ਹਾਂ ਭੂਤ ਸਵਾਰ ਹੋ ਗਿਆ ਕਿ ਉਹ ਖਾਣਾ ਪੀਣਾ ਅਤੇ ਸੋਣਾ ਤੱਕ ਸਭ ਭੁੱਲ ਚੁੱਕੇ ਹਨ। ਆਨਲਾਈਨ ਗੇਮ ‘ਪਬਜੀ’ ਅੱਜ ਦੇ ਨੌਜਵਾਨਾਂ ‘ਤੇ ਕਾਫੀ ਹਾਫ਼ੀ ਹੋ ਚੁੱਕੀ ਹੈ।

PUBG
ਜੇਕਰ ਤੁਸੀਂ ਵੀ ਖੇਡਦੇ ਹੋ PUBG ਮੋਬਾਈਲ ਗੇਮ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ ਹੋ ਸਕਦੇ ਹੋ ਗ੍ਰਿਫਤਾਰ

ਇਸ ਮਾਮਲੇ ਸਬੰਧੀ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ,”ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ‘ਪਬਜੀ’ ਨੂੰ ਬੈਨ ਕਰਨ ਵਾਲਾ ਨੋਟਿਸ ਸਿਰਫ ਕਾਗਜ਼ ਦਾ ਟੁੱਕੜਾ ਨਹੀਂ ਹੈ।”’ਪਬਜੀ’ ਇਕ ਆਨਲਾਈਨ ਗੇਮ ਹੈ। ਇਸ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੁਦ ਨੂੰ ਜਿਉਂਦਾ ਰੱਖਣ ਅਤੇ ਗੇਮ ਜਿੱਤਣ ਲਈ ਦੂਜਿਆਂ ਨੂੰ ਮਾਰਨਾ ਪੈਂਦਾ ਹੈ।

-PTC News