ਮੁੱਖ ਖਬਰਾਂ

ਕੋਰੋਨਾ ਵੈਕਸੀਨ ਨਾਲ ਜੁੜੀ ਵੱਡੀ ਖ਼ਬਰ, ਦੋ ਸੌ ਰੁਪਏ ਹੋਵੇਗੀ ਇਕ ਡੋਜ਼ ਦੀ ਕੀਮਤ !!

By Jagroop Kaur -- January 11, 2021 5:43 pm -- Updated:January 11, 2021 6:04 pm

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਨੂੰ ਲੈ ਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਮੁੱਖ ਮੰਤਰੀਆਂ ਨਾਲ ਬੈਠਕ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਫਰੰਟ ਲਾਈਨ ਵਰਕਰਾਂ ਨੂੰ ਕੋਰੋਨਾ ਦੀ ਵੈਕਸੀਨ ਲੱਗੇਗੀ, ਫਿਰ ਸਫ਼ਾਈ ਕਾਮਿਆਂ ਨੂੰ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ, ਸੁਰੱਖਿਆ ਕਾਮਿਆਂ, ਸੁਰੱਖਿਆ ਦਸਤਿਆਂ ਨੂੰ ਕੋਰੋਨਾ ਦਾ ਵੈਕਸੀਨੇਸ਼ਨ ਹੋਵੇਗਾ। ਦੂਜੇ ਪੜਾਅ ਵਿਚ 50 ਤੋਂ ਉੱਪਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ|

Prime Minister Narendra Modi

ਹੋਰ ਪੜ੍ਹੋ : ਕੋਰੋਨਾ ਤਹਿਤ ਲਗਾਈਆਂ ਪਾਬੰਦੀਆਂ ਨਾ ਮੰਨਣ ਵਾਲਿਆਂ ਲਈ ਸਖ਼ਤ ਹੋਈ ਸਰਕਾਰ
ਉਹਨਾਂ ਕਿਹਾ ਕਿ ਆਗਾਮੀ 16 ਜਨਵਰੀ ਤੋਂ ਕੋਰੋਨਾ ਖ਼ਿਲਾਫ਼ ਦੇਸ਼ ਵਿਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਜਿਨ੍ਹਾਂ ਦੋ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਅਧਿਕਾਰ ਦਿੱਤਾ ਗਿਆ ਹੈ, ਉਹ ਦੋਵੇਂ ਹੀ ਮੇਡ ਇਨ ਇੰਡੀਆ ਹਨ। ਭਾਰਤ ਨੂੰ ਟੀਕਾਕਰਨ ਦਾ ਜੋ ਤਜ਼ਰਬਾ ਹੈ, ਜੋ ਦੂਰ-ਦੁਰਾਡੇ ਖੇਤਰਾਂ ਤੱਕ ਪਹੁੰਚਣ ਦੀ ਵਿਵਸਥਾਵਾਂ ਹਨ।

Coronavirus vaccine: Will PM Modi announce two COVID-19 vaccines on August 15?ਹੋਰ ਪੜ੍ਹੋ :ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਵੱਧ ਰਹੀ ਮਰੀਜ਼ਾਂ ਦੀ ਗਿਣਤੀ, ਚਿੰਤਾ ‘ਚ ਸਿਹਤ ਵਿਭਾਗ

ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇ ਨਾਲ ਹੀ ਵੈਕਸੀਨ ਨੂੰ ਲੈ ਕੇ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਲਗਾਮ ਲਾਉਣ ਦੀ ਜ਼ਿੰਮੇਵਾਰੀ ਸੂਬਿਆਂ ਦੀ ਹੈ। ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਵਿਗਿਆਨੀਆਂ ਦੀ ਸਲਾਹ ਦੇ ਆਧਾਰ ’ਤੇ ਅਸੀਂ ਕੰਮ ਕਰਦੇ ਰਹਾਂਗੇ, ਅਸੀਂ ਉਸ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ।PM Modi holds review meet on India's COVID-19 vaccine development

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ  ਇਹ ਫੈਸਲਾ ਲਿਆ ਗਿਆ ਹੈ ਕਿ ਰਾਜ ਸਰਕਾਰਾਂ ਨੂੰ ਪਹਿਲੇ ਪੜਾਅ ਵਿੱਚ ਇਨ੍ਹਾਂ 3 ਕਰੋੜ ਲੋਕਾਂ ਦੇ ਟੀਕਾਕਰਨ ਦਾ ਖਰਚਾ ਨਹੀਂ ਚੁੱਕਣਾ ਪਏਗਾ। ਭਾਰਤ ਸਰਕਾਰ ਇਨ੍ਹਾਂ ਖਰਚਿਆਂ ਨੂੰ ਸਹਿਣ ਕਰੇਗੀ। ਜਿਸ ਦੇ ਲਈ ਵੈਕਸੀਨ ਦੀ ਕੀਮਤ 200 ਰੁਪਏ ਰੱਖੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨਜ਼ੂਰ ਕੋਵਿਡ-19 ਤੋਂ ਬਚਾਅ ਦੇ ਦੋਹਾਂ ਟੀਕੇ ਵਿਦੇਸ਼ੀ ਟੀਕਿਆਂ ਦੀ ਤੁਲਨਾ ’ਚ ਬੇਹੱਦ ਕਿਫ਼ਾਇਤੀ ਹਨ ਅਤੇ ਸਾਡੀਆਂ ਲੋੜਾਂ ਮੁਤਾਬਕ ਵਿਕਸਿਤ ਕੀਤਾ ਗਿਆ ਹੈ। ਸਾਡੇ ਵਿਗਿਆਨੀਆਂ, ਡਾਕਟਰ ਮਾਹਰਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਅਸਰਦਾਰ ਟੀਕਾ ਮੁਹੱਈਆ ਕਰਾਉਣ ਲਈ ਸਾਰੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਹੈ। ਸਰਕਾਰ ਨੇ ਆਉਣ ਵਾਲੇ ਕੁਝ ਹੀ ਮਹੀਨਿਆਂ ’ਚ 30 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਮਿੱਥਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਹਾਲਾਤ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ ਅਤੇ ਦੇਸ਼ ’ਚ ਕੋਰੋਨਾ ਪ੍ਰੋਟੋਕਾਲ ਦਾ ਪੂਰੀ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ।
  • Share