Thu, Apr 18, 2024
Whatsapp

ਪੈਟਰੋਲ ਪੰਪ ਵਾਲਿਆਂ ਨੇ ਮੰਤਰੀ ਨੂੰ ਨਹੀਂ ਦਿੱਤਾ ਪੈਟਰੋਲ , ਮੰਤਰੀ ਨੇ ਬੱਸ 'ਚ ਕੀਤਾ ਸਫ਼ਰ ,ਦੇਖੋ ਵੀਡੀਓ

Written by  Shanker Badra -- January 04th 2020 01:52 PM
ਪੈਟਰੋਲ ਪੰਪ ਵਾਲਿਆਂ ਨੇ ਮੰਤਰੀ ਨੂੰ ਨਹੀਂ ਦਿੱਤਾ ਪੈਟਰੋਲ , ਮੰਤਰੀ ਨੇ ਬੱਸ 'ਚ ਕੀਤਾ ਸਫ਼ਰ ,ਦੇਖੋ ਵੀਡੀਓ

ਪੈਟਰੋਲ ਪੰਪ ਵਾਲਿਆਂ ਨੇ ਮੰਤਰੀ ਨੂੰ ਨਹੀਂ ਦਿੱਤਾ ਪੈਟਰੋਲ , ਮੰਤਰੀ ਨੇ ਬੱਸ 'ਚ ਕੀਤਾ ਸਫ਼ਰ ,ਦੇਖੋ ਵੀਡੀਓ

ਪੈਟਰੋਲ ਪੰਪ ਵਾਲਿਆਂ ਨੇ ਮੰਤਰੀ ਨੂੰ ਨਹੀਂ ਦਿੱਤਾ ਪੈਟਰੋਲ , ਮੰਤਰੀ ਨੇ ਬੱਸ 'ਚ ਕੀਤਾ ਸਫ਼ਰ ,ਦੇਖੋ ਵੀਡੀਓ:ਪੁਡੂਚੇਰੀ : ਪੁਡੂਚੇਰੀ ਵਿਖੇ ਇੱਕ ਅਜੀਬ ਘਟਨਾ ਵੇਖਣ ਨੂੰ ਮਿਲੀ ਹੈ ,ਜਿੱਥੇ ਖੇਤੀਬਾੜੀ ਮੰਤਰੀ ਆਰ.ਕਮਲਕਨਨਨ (R Kamalakannan) ਨੂੰ ਪੈਟਰੋਲ ਪੰਪ ਵਾਲਿਆਂ ਨੇ ਮੰਤਰੀ ਨੂੰ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਸਰਕਾਰ ਨੇ ਪਿਛਲੇ ਕਈ ਮਹੀਨਿਆਂ ਤੋਂ ਪੈਟਰੋਲ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਸੀ। ਇਹ ਘਟਨਾ ਸ਼ੁੱਕਰਵਾਰ ਦੀ ਹੈ। [caption id="attachment_376020" align="aligncenter" width="300"]Puducherry Minister R Kamalakannan travelled by a bus to attend cabinet meeting ਪੈਟਰੋਲ ਪੰਪ ਵਾਲਿਆਂ ਨੇ ਮੰਤਰੀ ਨੂੰ ਨਹੀਂ ਦਿੱਤਾ ਪੈਟਰੋਲ , ਮੰਤਰੀ ਨੇ ਬੱਸ 'ਚ ਕੀਤਾ ਸਫ਼ਰ ,ਦੇਖੋ ਵੀਡੀਓ[/caption] ਮਿਲੀ ਜਾਣਕਾਰੀ ਅਨੁਸਾਰ ਮੰਤਰੀ ਨੇ ਕੈਬਨਿਟ ਦੀ ਬੈਠਕ ਲਈ ਕਰਾਈਕਲ ਤੋਂ ਪੁਡੂਚੇਰੀ ਜਾਣਾ ਸੀ। ਜਦੋਂ ਮੰਤਰੀ ਨੇ ਕਾਰ 'ਚ ਜਾਣਾ ਚਾਹਿਆ ਤਾਂ ਰਸਤੇ 'ਚ ਪੈਟਰੋਲ ਪੰਪ ਨੇ ਉਸ ਨੂੰ ਡੀਜ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਮੰਤਰੀ ਨੇ ਕਿਸੀ ਵੀ ਹਾਲਤ 'ਚ ਮੰਤਰੀ ਮੰਡਲ ਦੀ ਬੈਠਕ ਵਿੱਚ ਜਾਣਾ ਸੀ ,ਇਸ ਲਈ ਮੰਤਰੀ ਨੇ ਬਿਨ੍ਹਾਂ ਕਿਸੇ ਦੇਰੀ ਤੋਂ ਬੱਸ 'ਚ ਜਾਣ ਦਾ ਰਸਤਾ ਅਪਣਾਇਆ। ਤਕਰੀਬਨ 3 ਘੰਟੇ ਦੀ ਯਾਤਰਾ ਤੋਂ ਬਾਅਦ ਮੰਤਰੀ ਪੁਡੂਚੇਰੀ ਪਹੁੰਚੇ। ਉਨ੍ਹਾਂ ਨੂੰ ਬੱਸ ਵਿੱਚ ਵੇਖ ਕੇਲੋਕ ਬਹੁਤ ਹੈਰਾਨ ਹੋਏ ਸਨ। [caption id="attachment_376019" align="aligncenter" width="300"]Puducherry Minister R Kamalakannan travelled by a bus to attend cabinet meeting ਪੈਟਰੋਲ ਪੰਪ ਵਾਲਿਆਂ ਨੇ ਮੰਤਰੀ ਨੂੰ ਨਹੀਂ ਦਿੱਤਾ ਪੈਟਰੋਲ , ਮੰਤਰੀ ਨੇ ਬੱਸ 'ਚ ਕੀਤਾ ਸਫ਼ਰ ,ਦੇਖੋ ਵੀਡੀਓ[/caption] ਜ਼ਿਕਰਯੋਗ ਹੈ ਕਿ ਪੈਟਰੋਲ ਪੰਪ ਵੱਲੋਂ ਪੈਟਰੋਲ ਨਾ ਦੇਣ ਦੀ ਵਜ੍ਹਾ ਜਾਇਜ਼ ਸੀ। ਪੈਟਰੋਲ ਪੰਪ ਵੱਲ ਸਰਕਾਰ ਦਾ ਕਰੀਬ ਢਾਈ ਕਰੋੜ ਦਾ ਬਕਾਇਆ ਹੈ। ਇਸ ਵਿਚੋਂ ਤਕਰੀਬਨ 50 ਲੱਖ ਮੰਤਰੀਆਂ ਦਾ ਬਕਾਇਆ ਹੈ। ਪੈਟਰੋਲ ਪੰਪ ਨੇ ਪਿਛਲੇ ਛੇ ਮਹੀਨਿਆਂ ਤੋਂ ਆਪਣੇ ਕਰਮਚਾਰੀਆਂ ਨੂੰ ਤਨਖਾਹ ਵੀ ਨਹੀਂ ਦਿੱਤੀ ਹੈ। -PTCNews


Top News view more...

Latest News view more...