Fri, Apr 26, 2024
Whatsapp

ਪੁਲਵਾਮਾ ਅੱਤਵਾਦੀਆਂ ਖਿਲਾਫ਼ ਐਨਆਈਏ ਅਦਾਲਤ 'ਚ ਅੱਜ ਦਾਇਰ ਕੀਤੀ ਜਾ ਸਕਦੀ ਹੈ ਚਾਰਜਸ਼ੀਟ

Written by  PTC NEWS -- August 25th 2020 12:20 PM
ਪੁਲਵਾਮਾ ਅੱਤਵਾਦੀਆਂ ਖਿਲਾਫ਼ ਐਨਆਈਏ ਅਦਾਲਤ 'ਚ ਅੱਜ ਦਾਇਰ ਕੀਤੀ ਜਾ ਸਕਦੀ ਹੈ ਚਾਰਜਸ਼ੀਟ

ਪੁਲਵਾਮਾ ਅੱਤਵਾਦੀਆਂ ਖਿਲਾਫ਼ ਐਨਆਈਏ ਅਦਾਲਤ 'ਚ ਅੱਜ ਦਾਇਰ ਕੀਤੀ ਜਾ ਸਕਦੀ ਹੈ ਚਾਰਜਸ਼ੀਟ

ਨਵੀਂ ਦਿੱਲੀ : ਪਿਛਲੇ ਸਾਲ ਫਰਵਰੀ 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨਾਲ ਜੁੜੇ ਅੱਤਵਾਦੀਆਂ ਵਿਰੁੱਧ ਅੱਜ ਐੱਨ.ਆਈ.ਏ. ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ। ਕੌਮੀ ਜਾਂਚ ਏਜੰਸੀ ਦੀ ਇਸ ਚਾਰਜਸ਼ੀਟ 'ਚ ਕਈ ਅੱਤਵਾਦੀਆਂ ਦੇ ਨਾਂ ਸ਼ਾਮਲ ਹਨ। ਰਾਸ਼ਟਰੀ ਜਾਂਚ ਏਜੰਸੀ ਦੀ ਇਸ ਚਾਰਜਸ਼ੀਟ ਵਿੱਚ 11 ਅੱਤਵਾਦੀਆਂ ਦੇ ਨਾਂ ਹਨ , ਜਿਨ੍ਹਾਂ ਵਿੱਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼ - ਏ - ਮੁਹੰਮਦ ਦੇ ਅੱਤਵਾਦੀ ਵੀ ਸ਼ਾਮਲ ਹਨ। ਸੀਆਰਪੀਐਫ ਦੀ ਬੱਸ 'ਤੇ ਆਤਮਘਾਤੀ ਹਮਲਾ ਜੈਸ਼ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਕੀਤਾ ਸੀ। ਜਾਂਚ ਦੌਰਾਨ ਐਨਆਈਏ ਨੇ ਹਮਲੇ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਚਾਰਜਸ਼ੀਟ 'ਚ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼ -ਏ -ਮੁਹੰਮਦ ਦੇ ਅਬਦੁੱਲ ਰਾਸ਼ਿਦ ਗਾਜ਼ੀ , ਹਿਲਾਲ ਅਹਿਮਦ ਨੂੰ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ। Pulwama attack ਦੱਸਣਯੋਗ ਹੈ ਕਿ 14 ਫਰਵਰੀ , 2019 ਨੂੰ ਸੀਆਰਪੀਐਫ ਕਾਫਲੇ 'ਤੇ ਅੱਤਵਾਦੀ ਹਮਲਾ ਹੋਇਆ ਸੀ , ਜਿਸ 'ਚ 40 ਜਵਾਨ ਸ਼ਹੀਦ ਹੋਏ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼ -ਏ -ਮੁਹੰਮਦ ਨੇ ਲਈ ਸੀ। ਇਸ ਲਈ ਚਾਰਜਸ਼ੀਟ 'ਚ ਜੈਸ਼-ਏ-ਮੁਹੰਮਦ ਦਾ ਨਾਂ ਸ਼ਾਮਲ ਹੋਣਾ ਲਾਜ਼ਮੀ ਹੈ।


  • Tags

Top News view more...

Latest News view more...