Fri, Apr 26, 2024
Whatsapp

ਪੁਲਵਾਮਾ ਅੱਤਵਾਦੀ ਹਮਲਾ: ਬੀਕਾਨੇਰ ਦੇ ਇਸ ਨੌਜਵਾਨ ਨੇ ਆਪਣੇ ਸਰੀਰ ’ਤੇ ਖੁਣਵਾਏ ਸ਼ਹੀਦਾਂ ਦੇ ਨਾਂਮ, ਕਿਹਾ ਇਹ !!

Written by  Jashan A -- February 19th 2019 05:51 PM
ਪੁਲਵਾਮਾ ਅੱਤਵਾਦੀ ਹਮਲਾ: ਬੀਕਾਨੇਰ ਦੇ ਇਸ ਨੌਜਵਾਨ ਨੇ ਆਪਣੇ ਸਰੀਰ ’ਤੇ ਖੁਣਵਾਏ ਸ਼ਹੀਦਾਂ ਦੇ ਨਾਂਮ, ਕਿਹਾ ਇਹ !!

ਪੁਲਵਾਮਾ ਅੱਤਵਾਦੀ ਹਮਲਾ: ਬੀਕਾਨੇਰ ਦੇ ਇਸ ਨੌਜਵਾਨ ਨੇ ਆਪਣੇ ਸਰੀਰ ’ਤੇ ਖੁਣਵਾਏ ਸ਼ਹੀਦਾਂ ਦੇ ਨਾਂਮ, ਕਿਹਾ ਇਹ !!

ਪੁਲਵਾਮਾ ਅੱਤਵਾਦੀ ਹਮਲਾ: ਬੀਕਾਨੇਰ ਦੇ ਇਸ ਨੌਜਵਾਨ ਨੇ ਆਪਣੇ ਸਰੀਰ ’ਤੇ ਖੁਣਵਾਏ ਸ਼ਹੀਦਾਂ ਦੇ ਨਾਂਮ, ਕਿਹਾ ਇਹ !!,ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਵੱਡੇ ਅੱਤਵਾਦੀ ਹਮਲੇ 'ਚ ਦੇਸ਼ ਦੇ 40 ਜਵਾਨ ਸ਼ਹੀਦ ਹੋ ਗਏ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਰੋਸ ਜਾਹਰ ਕੀਤਾ ਜਾ ਰਿਹਾ ਹੈ। ਲੋਕਾਂ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੁਲਵਾਮਾ ਸ਼ਹੀਦਾਂ ਨੂੰ ਜਦੋਂ ਪੂਰਾ ਦੇਸ਼ ਵੱਖ-ਵੱਖ ਢੰਗਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ ਤਾਂ ਉਧਰ ਬੀਕਾਨੇਰ ਦੇ ਇਕ ਨੌਜਵਾਨ ਨੇ ਸ਼ਹੀਦਾਂ ਨੂੰ ਇਸ ਤਰ੍ਹਾਂ ਸ਼ਰਧਾਂਜਲੀ ਦਿੱਤੀ ਹੈ ਜੋ ਦੇਸ਼ ਦੇ ਹਰ ਨੌਜਵਾਨ ਨੂੰ ਪ੍ਰੇਰਣਾ ਦੇਵੇਗੀ। [caption id="attachment_259015" align="aligncenter" width="300"]pulwama ਪੁਲਵਾਮਾ ਅੱਤਵਾਦੀ ਹਮਲਾ: ਬੀਕਾਨੇਰ ਦੇ ਇਸ ਨੌਜਵਾਨ ਨੇ ਆਪਣੇ ਸਰੀਰ ’ਤੇ ਖੁਣਵਾਏ ਸ਼ਹੀਦਾਂ ਦੇ ਨਾਂਮ, ਕਿਹਾ ਇਹ !![/caption] ਦਰਅਸਲ ਇਸ ਨੌਜਵਾਨ ਨੇ ਆਪਣੀ ਪਿੱਠ 'ਤੇ ਸ਼ਹੀਦ ਹੋਏ ਦੇਸ਼ ਦੇ ਵੀਰ ਸਪੁੱਤਰਾਂ ਦੇ ਨਾਂ ਖੁਣਵਾਏ ਹਨ।ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਬੀਕਾਨੇਰ ਦੀ ਸ਼੍ਰੀ ਡੁੰਗਰਪੁਰ ਤਹਿਸੀਲ ਦੇ ਮੋਮਾਸਰ ਪਿੰਡ ਦਾ ਰਹਿਣ ਵਾਲਾ ਹੈ। ਇਸ ਦਾ ਨਾਮ ਗੋਪਾਲ ਸਾਰਣ ਦੱਸਿਆ ਜਾ ਰਿਹਾ ਹੈ। [caption id="attachment_259016" align="aligncenter" width="300"]pulwama ਪੁਲਵਾਮਾ ਅੱਤਵਾਦੀ ਹਮਲਾ: ਬੀਕਾਨੇਰ ਦੇ ਇਸ ਨੌਜਵਾਨ ਨੇ ਆਪਣੇ ਸਰੀਰ ’ਤੇ ਖੁਣਵਾਏ ਸ਼ਹੀਦਾਂ ਦੇ ਨਾਂਮ, ਕਿਹਾ ਇਹ !![/caption] ਉਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਸ਼ਹੀਦਾਂ ਦੇ ਨਾਂ ਖੁਣਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਲਈ ਮਰ ਮਿਟਣ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। [caption id="attachment_259017" align="aligncenter" width="300"]pulwama ਪੁਲਵਾਮਾ ਅੱਤਵਾਦੀ ਹਮਲਾ: ਬੀਕਾਨੇਰ ਦੇ ਇਸ ਨੌਜਵਾਨ ਨੇ ਆਪਣੇ ਸਰੀਰ ’ਤੇ ਖੁਣਵਾਏ ਸ਼ਹੀਦਾਂ ਦੇ ਨਾਂਮ, ਕਿਹਾ ਇਹ !![/caption] ਜ਼ਿਕਰਯੋਗ ਹੈ ਕਿ ਮੁਹੱਬਤ ਦੇ ਦਿਨ ਗੁਆਂਢੀ ਮੁਲਕ ਵੱਲੋਂ ਭਾਰਤੀ ਸੀਆਰਪੀਐੱਫ ਜਾਵਨਾਂ ਦੇ ਕਾਫ਼ਲੇ 'ਤੇ ਹਮਲਾ ਕੀਤਾ ਗਿਆ। ਇਸ ਹਮਲੇ 'ਚ 40 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਟੁਕੜੇ ਹੋਈਆਂ ਲਾਸ਼ਾਂ ਦੇਖ ਨਾ ਸਿਰਫ ਸ਼ਹੀਦਾਂ ਦੇ ਪਰਿਵਾਰ ਬਲਕਿ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋਏ ਬਿਨ੍ਹਾਂ ਨਹੀਂ ਰਹਿ ਸਕੀਆਂ। -PTC News


Top News view more...

Latest News view more...