ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਦੀਨਾਨਗਰ ਦਾ ਜਵਾਨ ਹੋਇਆ ਸ਼ਹੀਦ , ਦੂਜਾ ਭਰਾ ਵੀ ਫ਼ੌਜੀ

Pulwama terrorist attack During Dinanagar Maninder Singh Shaheed
ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਦੀਨਾਨਗਰ ਦਾ ਜਵਾਨ ਹੋਇਆ ਸ਼ਹੀਦ , ਦੂਜਾ ਭਰਾ ਵੀ ਫ਼ੌਜੀ

ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਦੀਨਾਨਗਰ ਦਾ ਜਵਾਨ ਹੋਇਆ ਸ਼ਹੀਦ , ਦੂਜਾ ਭਰਾ ਵੀ ਫ਼ੌਜੀ:ਦੀਨਾਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਹਨ।ਇਸ ਹਮਲੇ ਦੌਰਾਨ ਪੰਜਾਬ ਦੇ 2 ਫ਼ੌਜੀ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ।ਇਸ ਵਿੱਚ ਦੀਨਾਨਗਰ ਦੇ ਆਰੀਅ ਨਗਰ ਦਾ ਰਹਿਣ ਵਾਲਾ ਮਨਿੰਦਰ ਸਿੰਘ ਵੀ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਿਆ ਹੈ।ਇਸ ਤੋਂ ਇਲਾਵਾ ਮੋਗਾ ਦੇ ਪਿੰਡ ਘਲੌਟੀ ਦਾ ਰਹਿਣ ਵਾਲਾ ਜੈਮਲ ਸਿੰਘ ਵੀ ਸ਼ਹੀਦ ਹੋ ਗਿਆ ਹੈ।

Pulwama terrorist attack During Dinanagar Maninder Singh Shaheed
ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਦੀਨਾਨਗਰ ਦਾ ਜਵਾਨ ਹੋਇਆ ਸ਼ਹੀਦ , ਦੂਜਾ ਭਰਾ ਵੀ ਫ਼ੌਜੀ

ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਅਤੇ ਪੂਰੇ ਇਲਾਕੇ ‘ਚ ਮਾਤਮ ਦਾ ਮਾਹੌਲ ਛਾ ਗਿਆ ਹੈ।ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਪੰਜਾਬ ਰੋਡਵੇਜ਼ ਮਹਿਕਮੇ ਤੋਂ ਰਿਟਾਇਰ ਹਨ।ਉਨ੍ਹਾਂ ਨੇ ਦੱਸਿਆ ਕਿ ਅਜੇ ਇਕ ਸਾਲ ਪਹਿਲਾਂ ਹੀ ਮਨਿੰਦਰ ਸਿੰਘ ਸੀ.ਆਰ.ਪੀ.ਐੱਫ. ‘ਚ ਭਰਤੀ ਹੋਇਆ ਸੀ ਤੇ 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ ‘ਤੇ ਗਿਆ ਸੀ।

Pulwama terrorist attack During Dinanagar Maninder Singh Shaheed
ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਦੀਨਾਨਗਰ ਦਾ ਜਵਾਨ ਹੋਇਆ ਸ਼ਹੀਦ , ਦੂਜਾ ਭਰਾ ਵੀ ਫ਼ੌਜੀ

ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਦਾ ਅਜੇ ਵਿਆਹ ਨਹੀਂ ਹੋਇਆ ਸੀ।ਉਨ੍ਹਾਂ ਨੇ ਦੱਸਿਆ ਕਿ ਇਸ ਦਾ ਦੂਸਰਾ ਭਰਾ ਵੀ ਸੀ.ਆਰ.ਪੀ.ਐੱਫ ਵਿੱਚ ਤੈਨਾਤ ਹੈ ਅਤੇ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ।ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 12 ਵਜੇ ਕਿਸੇ ਅਧਿਕਾਰੀ ਦਾ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤ ਸ਼ਹੀਦ ਹੋ ਗਿਆ ਹੈ।ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਨੂੰ ਜਿਥੇ ਪੁੱਤ ਦੀ ਸ਼ਹੀਦੀ ‘ਤੇ ਮਾਣ ਹੈ, ਉਥੇ ਹੀ ਸਰਕਾਰ ‘ਤੇ ਗੁੱਸਾ ਵੀ ਹੈ।

Pulwama terrorist attack During Dinanagar Maninder Singh Shaheed
ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਦੀਨਾਨਗਰ ਦਾ ਜਵਾਨ ਹੋਇਆ ਸ਼ਹੀਦ , ਦੂਜਾ ਭਰਾ ਵੀ ਫ਼ੌਜੀ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਜਵਾਨਾਂ ਦੇ ਕਾਫਲੇ ਇਹ ਹਮਲਾ ਕੀਤਾ ਗਿਆ ਹੈ।ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ।ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।ਅੱਤਵਾਦੀਆਂ ਨੇ ਇਸ ਇਲਾਕੇ ‘ਚ ਪਹਿਲਾਂ ਹਾਈਵੇਅ ‘ਤੇ ਲਗਾਈ ਆਈ.ਈ.ਡੀ. ਬਲਾਸਟ ਕੀਤਾ ਅਤੇ ਫਿਰ ਸੀ.ਆਰ.ਪੀ. ਐੱਫ. ਜਵਾਨਾਂ ਦੇ ਵਾਹਨਾਂ ‘ਤੇ ਆਟੋਮੈਟਿਕ ਹਥਿਆਰਾਂ ਰਾਹੀਂ ਗੋਲੀਬਾਰੀ ਕੀਤੀ।

Pulwama terrorist attack During Dinanagar Maninder Singh Shaheed
ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਦੀਨਾਨਗਰ ਦਾ ਜਵਾਨ ਹੋਇਆ ਸ਼ਹੀਦ , ਦੂਜਾ ਭਰਾ ਵੀ ਫ਼ੌਜੀ

ਦੱਸ ਦੇਈਏ ਕਿ ਜੈਸ਼ ਦੇ ਅੱਤਵਾਦੀ ਅਦਿਲ ਅਹਿਮਦ ਉਰਫ ਵਕਾਸ ਕਮਾਂਡੋ ਨੇ ਦੁਪਹਿਰ 3.15 ਵਜੇ ਇਹ ਦਹਿਸ਼ਤੀ ਹਮਲਾ ਕੀਤਾ ਹੈ।ਉਸਨੇ ਇੱਕ ਗੱਡੀ ਵਿੱਚ ਵਿਸਫੋਟਕ ਸਮੱਗਰੀ ਭਰ ਰੱਖੀ ਸੀ।ਜਿਵੇਂ ਹੀ ਸੀਆਰਪੀਐਫ ਦਾ ਕਾਫਲਾ ਲੇਥਪੋਰਾ ਕੋਲ ਦੀ ਗੁਜਰਿਆ ਤਾਂ ਅੱਤਵਾਦੀਆਂ ਨੇ ਆਪਣੀ ਗੱਡੀ ਫੌਜੀਆਂ ਨਾਲ ਭਰੀ ਬੱਸ ਨਾਲ ਟਕਰਾ ਦਿੱਤੀ।
-PTCNews