ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤੀ ਕ੍ਰਿਕੇਟ ਟੀਮ ‘ਚ ਭਾਰੀ ਰੋਸ, ਇਹਨਾਂ ਖਿਡਾਰੀਆਂ ਨੇ ਟਵੀਟ ਕਰ ਜਤਾਇਆ ਗੁੱਸਾ

virat
ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤੀ ਕ੍ਰਿਕੇਟ ਟੀਮ 'ਚ ਭਾਰੀ ਰੋਸ, ਇਹਨਾਂ ਖਿਡਾਰੀਆਂ ਨੇ ਟਵੀਟ ਕਰ ਜਤਾਇਆ ਗੁੱਸਾ

ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤੀ ਕ੍ਰਿਕੇਟ ਟੀਮ ‘ਚ ਭਾਰੀ ਰੋਸ, ਇਹਨਾਂ ਖਿਡਾਰੀਆਂ ਨੇ ਟਵੀਟ ਕਰ ਜਤਾਇਆ ਗੁੱਸਾ,ਨਵੀਂ ਦਿੱਲੀ: ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ ਕਰੀਬ 44 ਜਵਾਨ ਸ਼ਹੀਦ ਹੋ ਗਏ ਹਨ।ਜਿਸ ਦੌਰਾਨ ਲੋਕਾਂ ‘ਚ ਕਾਫੀ ਰੋਸ ਜਤਾਇਆ ਜਾ ਰਿਹਾ ਹੈ।

ਇਸ ਮਾਮਲੇ ਵਿਚ ਕ੍ਰਿਕੇਟ ਜਗਤ ਵੀ ਪਿੱਛੇ ਨਾਂ ਰਿਹਾ, ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਹਮਲੇ ਨਾਲ ਖੁਦ ਨੂੰ ਦੁਖੀ ਦੱਸਦੇ ਹੋਏ ਸ਼ਹੀਦਾਂ ਲਈ ਸੋਗ ਵਿਅਕਤ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਆਪਣੇ ਟਵੀਟਰ ਅਕਾਉਂਟ ਤੇ ਪ੍ਰਤੀਕਿਿਰਆ ਦਿੱਤੀ ਹੈ।


ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ,“ਪੁਲਵਾਮਾ ਹਮਲੇ ਬਾਰੇ ਸੁਣ ਕੇ ਮੈਂ ਸਦਮੇ ਵਿਚ ਹਾਂ, ਮੇੈਂ ਸ਼ਹੀਦਾਂ ਲਈ ਦਿਲ ਦੀ ਗਹਿਰਾਹੀ ਤੋਂ ਸੰਵੇਦਨਾ ਜ਼ਾਹਿਰ ਕਰਦਾ ਹਾਂ ਤੇ ਜ਼ਖਮੀ ਜਵਾਨਾਂ ਲਈ ਅਰਦਾਸ ਕਰਦਾ ਹਾਂ ਕਿ ਉਹ ਜਲਦ ਹੀ ਠੀਕ ਹੋ ਜਾਣ”।

ਉਥੇ ਹੀ ਗੰਭੀਰ ਨੇ ਕਿਹਾ ਕਿ ਹੁਣ ਪਾਕਿਸਤਾਨ ਦੇ ਨਾਲ ਟੇਬਲ ਤੇ ਨਹੀਂ ਸਗੋਂ ਯੁੱਧ ਦੇ ਮੈਦਾਨ ਵਿਚ ਗੱਲ ਹੋਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਵੀਰੇਂਦਰ ਸਹਿਵਾਗ ਨੇ ਵੀ ਆਪਣੇ ਟਵੀਟਰ ਅਕਾਉਂਟ ਤੇ ਲਿਖਆ ਹੈ, “ਜੰਮੂ ਕਸ਼ਮੀਰ ਵਿਚ ਸੀ.ਆਰ.ਪੀ.ਐਫ. ਤੇ ਕੀਤਾ ਗਿਆ ਹਮਲਾ,ਜਿਸ ਵਿਚ ਸਾਡੇ ਬਹਾਦਰ ਸਿਪਾਹੀ ਸ਼ਹੀਦ ਹੋਏ ਹਨ,ਵਾਸਤਵ ਵਿਚ ਬਹੁਤ ਤਕਲੀਫ ਦੇ ਰਿਹਾ ਹੈ।

-PTC News