Fri, Apr 19, 2024
Whatsapp

ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

Written by  Jashan A -- February 18th 2019 11:43 AM -- Updated: February 18th 2019 12:11 PM
ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ ਪੁਲਵਾਮਾ:ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਬੀਤੀ ਰਾਤ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਹੀ ਮੁਠਭੇੜ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। [caption id="attachment_258124" align="aligncenter" width="300"]encounter ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ[/caption] ਨਿਊਜ਼ ਏਜੰਸੀ ANI ਮੁਤਾਬਕ ਇਹਨਾਂ ਦੋਵਾਂ ਅੱਤਵਾਦੀਆਂ 'ਚੋ ਪੁਲਵਾਮਾ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਹੋ ਸਕਦਾ ਹੈ। ਹਾਲਾਂਕਿ ਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਅੱਤਵਾਦੀ ਪੁਲਵਾਮਾ ਹਮਲੇ ਤੋਂ ਬਾਅਦ ਭੱਜਣ 'ਚ ਕਾਮਯਾਬ ਹੋ ਗਏ ਸਨ, ਜਦੋਂਕਿ ਅੱਤਵਾਦੀ ਮੋਹੰਮਦ ਆਦਿਲ ਡਾਰ ਹਮਲੇ 'ਚ ਮਾਰਿਆ ਗਿਆ ਸੀ।

ਇਸ ਤੋਂ ਪਹਿਲਾ ਇਸ ਮੁਠਭੇੜ ‘ਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਅਤੇ ਇੱਕ ਨਾਗਰਿਕ ਦੀ ਮੌਤ ਹੋਣ ਬਾਰੇ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।ਇਲਾਕੇ ‘ਚ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ‘ਚ ਘੇਰਾਬੰਦੀ ਕਰ ਲਈ ਸੀ ਅਤੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। [caption id="attachment_258116" align="aligncenter" width="300"]jammu ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ[/caption] ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ‘ਚ ਸੀ. ਆਰ. ਪੀ. ਐੱਫ. ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲਾ ਮਗਰੋਂ ਸਰਕਾਰ ਅਤੇ ਫੌਜ ਪੂਰੀ ਤਰ੍ਹਾਂ ਅਲਰਟ ਹੈ ਅਤੇ ਕਾਰਵਾਈ ਲਈ ਕਦਮ ਉਠਾਏ ਜਾ ਰਹੇ ਹਨ। -PTC News

Top News view more...

Latest News view more...