Thu, Apr 25, 2024
Whatsapp

ਪੁਲਵਾਮਾ ਅੱਤਵਾਦੀ ਹਮਲਾ :ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ

Written by  Shanker Badra -- February 16th 2019 03:56 PM
ਪੁਲਵਾਮਾ ਅੱਤਵਾਦੀ ਹਮਲਾ :ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ

ਪੁਲਵਾਮਾ ਅੱਤਵਾਦੀ ਹਮਲਾ :ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ

ਪੁਲਵਾਮਾ ਅੱਤਵਾਦੀ ਹਮਲਾ :ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ:ਦੀਨਾਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਹਨ।ਇਸ ਹਮਲੇ ਦੌਰਾਨ ਪੰਜਾਬ ਦੇ 4 ਫ਼ੌਜੀ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। [caption id="attachment_257440" align="aligncenter" width="300"]Pulwama terrorist attack Shaheed Maninder Singh cremated with full state honours
ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ[/caption] ਇਸ ਵਿੱਚ ਦੀਨਾਨਗਰ ਦੇ ਆਰੀਆ ਨਗਰ ਦਾ ਰਹਿਣ ਵਾਲਾ ਮਨਿੰਦਰ ਸਿੰਘ ਵੀ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਿਆ ਸੀ।ਇਸ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ. ਦੀ 75 ਬਟਾਲੀਅਨ ਦੇ ਜਵਾਨ ਮਨਿੰਦਰ ਸਿੰਘ ਦਾ ਦੀਨਾਨਗਰ ਦੇ ਸ਼ਮਸ਼ਾਨ ਘਾਟ ਵਿਖੇ ਪੂਰੇ ਸੈਨਿਕ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ। [caption id="attachment_257442" align="aligncenter" width="300"]Pulwama terrorist attack Shaheed Maninder Singh cremated with full state honours
ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ[/caption] ਇਸ ਮੌਕੇ ਨਗਰ ਨਿਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਸ਼ਹੀਦ ਮਨਿੰਦਰ ਨੂੰ ਅੰਤਿਮ ਵਿਦਾਈ ਦਿੱਤੀ ਹੈ।ਇਸ ਮੌਕੇ ਸੈਨਿਕਾਂ ਦੀ ਟੁਕੜੀ ਵੱਲੋਂ ਸ਼ਹੀਦ ਮਨਿੰਦਰ ਸਿੰਘ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਤੇ ਬੰਦੂਕਾਂ ਹੇਠਾਂ ਕਰ ਕੇ ਸ਼ਰਧਾਂਜਲੀ ਦਿੱਤੀ ਗਈ।ਸ਼ਹੀਦ ਮਨਿੰਦਰ ਦੇ ਛੋਟੇ ਭਰਾ ਲਖਵੀਰ ਨੇ ਮੁੱਖ ਅਗਨੀ ਭੇਟ ਕੀਤੀ ਹੈ। [caption id="attachment_257443" align="aligncenter" width="300"]Pulwama terrorist attack Shaheed Maninder Singh cremated with full state honours
ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ[/caption] ਦੱਸ ਦੇਈਏ ਕਿ ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਪੰਜਾਬ ਰੋਡਵੇਜ਼ ਮਹਿਕਮੇ ਤੋਂ ਰਿਟਾਇਰ ਹਨ।ਉਨ੍ਹਾਂ ਨੇ ਦੱਸਿਆ ਕਿ ਅਜੇ ਇਕ ਸਾਲ ਪਹਿਲਾਂ ਹੀ ਮਨਿੰਦਰ ਸਿੰਘ ਸੀ.ਆਰ.ਪੀ.ਐੱਫ. 'ਚ ਭਰਤੀ ਹੋਇਆ ਸੀ ਤੇ 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਗਿਆ ਸੀ।ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਦਾ ਅਜੇ ਵਿਆਹ ਨਹੀਂ ਹੋਇਆ ਸੀ।ਉਨ੍ਹਾਂ ਨੇ ਦੱਸਿਆ ਕਿ ਇਸ ਦਾ ਦੂਸਰਾ ਭਰਾ ਵੀ ਸੀ.ਆਰ.ਪੀ.ਐੱਫ ਵਿੱਚ ਤੈਨਾਤ ਹੈ ਅਤੇ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ। [caption id="attachment_257441" align="aligncenter" width="300"]Pulwama terrorist attack Shaheed Maninder Singh cremated with full state honours
ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ[/caption] ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਜਵਾਨਾਂ ਦੇ ਕਾਫਲੇ ਇਹ ਹਮਲਾ ਕੀਤਾ ਗਿਆ ਹੈ।ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ।ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।ਅੱਤਵਾਦੀਆਂ ਨੇ ਇਸ ਇਲਾਕੇ 'ਚ ਪਹਿਲਾਂ ਹਾਈਵੇਅ 'ਤੇ ਲਗਾਈ ਆਈ.ਈ.ਡੀ. ਬਲਾਸਟ ਕੀਤਾ ਅਤੇ ਫਿਰ ਸੀ.ਆਰ.ਪੀ. ਐੱਫ. ਜਵਾਨਾਂ ਦੇ ਵਾਹਨਾਂ 'ਤੇ ਆਟੋਮੈਟਿਕ ਹਥਿਆਰਾਂ ਰਾਹੀਂ ਗੋਲੀਬਾਰੀ ਕੀਤੀ। [caption id="attachment_257444" align="aligncenter" width="300"]Pulwama terrorist attack Shaheed Maninder Singh cremated with full state honours
ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ[/caption] ਦੱਸ ਦੇਈਏ ਕਿ ਜੈਸ਼ ਦੇ ਅੱਤਵਾਦੀ ਅਦਿਲ ਅਹਿਮਦ ਉਰਫ ਵਕਾਸ ਕਮਾਂਡੋ ਨੇ ਦੁਪਹਿਰ 3.15 ਵਜੇ ਇਹ ਦਹਿਸ਼ਤੀ ਹਮਲਾ ਕੀਤਾ ਹੈ।ਉਸਨੇ ਇੱਕ ਗੱਡੀ ਵਿੱਚ ਵਿਸਫੋਟਕ ਸਮੱਗਰੀ ਭਰ ਰੱਖੀ ਸੀ।ਜਿਵੇਂ ਹੀ ਸੀਆਰਪੀਐਫ ਦਾ ਕਾਫਲਾ ਲੇਥਪੋਰਾ ਕੋਲ ਦੀ ਗੁਜਰਿਆ ਤਾਂ ਅੱਤਵਾਦੀਆਂ ਨੇ ਆਪਣੀ ਗੱਡੀ ਫੌਜੀਆਂ ਨਾਲ ਭਰੀ ਬੱਸ ਨਾਲ ਟਕਰਾ ਦਿੱਤੀ। -PTCNews


Top News view more...

Latest News view more...