Thu, Apr 18, 2024
Whatsapp

ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ "ਮੈਨੂੰ ਮਾਣ ਹੈ ਆਪਣੇ ਪੁੱਤ 'ਤੇ"

Written by  Jashan A -- February 15th 2019 02:57 PM
ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ

ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ "ਮੈਨੂੰ ਮਾਣ ਹੈ ਆਪਣੇ ਪੁੱਤ 'ਤੇ"

ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ "ਮੈਨੂੰ ਮਾਣ ਹੈ ਆਪਣੇ ਪੁੱਤ 'ਤੇ",ਰੋਪੜ: ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ ਕਾਫ਼ਿਲੇ 'ਤੇ ਬੀਤੇ ਦਿਨੀਂ ਹੋਏ ਹਮਲੇ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਮਲੇ 'ਚ 42 ਦੇ ਕਰੀਬ ਜਵਾਨ ਸ਼ਹੀਦ ਹੋ ਗਏ। ਜਿੰਨਾਂ 'ਚ ਪੰਜਾਬ ਦੇ 4 ਜਵਾਨ ਸ਼ਾਮਿਲ ਹਨ।ਰੋਪੜ ਜ਼ਿਲੇ ਦੇ ਨੂਰਪੁਰਬੇਦੀ ਦੇ ਪਿੰਡ ਰੋਲੀ ਦਾ ਰਹਿਣ ਵਾਲਾ ਕੁਲਵਿੰਦਰ ਵੀ ਸ਼ਾਮਲ ਸੀ। [caption id="attachment_256829" align="aligncenter" width="300"]pulwama ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ "ਮੈਨੂੰ ਮਾਣ ਹੈ ਆਪਣੇ ਪੁੱਤ 'ਤੇ"[/caption] ਜਿਵੇਂ ਹੀ ਇਹ ਦੁਖਦਾਈ ਖਬਰ ਪੂਰੇ ਪਰਿਵਾਰ ਨੂੰ ਮਿਲੀ ਤਾਂ ਪੂਰੇ ਇਲਾਕੇ 'ਚ ਮਾਤਮ ਦਾ ਮਾਹੌਲ ਛਾ ਗਿਆ। ਕੁਲਵਿੰਦਰ ਆਪਣੇ ਘਰ ਦਾ ਇਕਲੌਤਾ ਚਿਰਾਗ ਸੀ, ਜੋ ਇਸ ਹਮਲੇ 'ਚ ਸਦਾ ਲਈ ਬੁੱਝ ਗਿਆ। [caption id="attachment_256830" align="aligncenter" width="300"]pulwama ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ "ਮੈਨੂੰ ਮਾਣ ਹੈ ਆਪਣੇ ਪੁੱਤ 'ਤੇ"[/caption] ਕੁਲਵਿੰਦਰ ਦੇ ਪਿਤਾ ਨੂੰ ਆਪਣੇ ਪੁੱਤ 'ਤੇ ਮਾਣ ਹੈ।ਕੁਲਵਿੰਦਰ ਦਾ ਪਿਤਾ ਟਰੱਕ ਡਰਾਈਵਰ ਸੀ ਪਰ ਜਦੋਂ ਤੋਂ ਪੁੱਤ ਨੇ ਫੌਜ 'ਚ ਗਿਆ ਤਾਂ ਪਿਤਾ ਨੇ ਕੰਮ ਛੱਡ ਦਿੱਤਾ ਪਰ ਹੁਣ ਬੋਝ ਫਿਰ ਇਨ੍ਹਾਂ ਬੁੱਢੇ ਮੋਢਿਆਂ ਆਣ ਪਿਆ ਹੈ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। [caption id="attachment_256828" align="aligncenter" width="300"]pulwama ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ "ਮੈਨੂੰ ਮਾਣ ਹੈ ਆਪਣੇ ਪੁੱਤ 'ਤੇ"[/caption] ਦੱਸ ਦੇਈਏ ਕਿ ਜੈਸ਼ ਦੇ ਅੱਤਵਾਦੀ ਅਦਿਲ ਅਹਿਮਦ ਉਰਫ ਵਕਾਸ ਕਮਾਂਡੋ ਨੇ ਦੁਪਹਿਰ 3.15 ਵਜੇ ਇਹ ਦਹਿਸ਼ਤੀ ਹਮਲਾ ਕੀਤਾ ਹੈ।ਉਸਨੇ ਇੱਕ ਗੱਡੀ ਵਿੱਚ ਵਿਸਫੋਟਕ ਸਮੱਗਰੀ ਭਰ ਰੱਖੀ ਸੀ।ਜਿਵੇਂ ਹੀ ਸੀਆਰਪੀਐਫ ਦਾ ਕਾਫਲਾ ਲੇਥਪੋਰਾ ਕੋਲ ਦੀ ਗੁਜਰਿਆ ਤਾਂ ਅੱਤਵਾਦੀਆਂ ਨੇ ਆਪਣੀ ਗੱਡੀ ਫੌਜੀਆਂ ਨਾਲ ਭਰੀ ਬੱਸ ਨਾਲ ਟਕਰਾ ਦਿੱਤੀ। -PTC News


Top News view more...

Latest News view more...