Wed, Apr 24, 2024
Whatsapp

ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਮੋਗਾ ਦਾ ਜਵਾਨ ਹੋਇਆ ਸ਼ਹੀਦ , 5 ਸਾਲਾਂ ਪੁੱਤ ਅਜੇ ਵੀ ਆਪਣੇ ਬਾਪ ਦੀ ਕਰ ਰਿਹਾ ਉਡੀਕ

Written by  Shanker Badra -- February 15th 2019 10:19 AM -- Updated: February 15th 2019 10:27 AM
ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਮੋਗਾ ਦਾ ਜਵਾਨ ਹੋਇਆ ਸ਼ਹੀਦ , 5 ਸਾਲਾਂ ਪੁੱਤ ਅਜੇ ਵੀ ਆਪਣੇ ਬਾਪ ਦੀ ਕਰ ਰਿਹਾ ਉਡੀਕ

ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਮੋਗਾ ਦਾ ਜਵਾਨ ਹੋਇਆ ਸ਼ਹੀਦ , 5 ਸਾਲਾਂ ਪੁੱਤ ਅਜੇ ਵੀ ਆਪਣੇ ਬਾਪ ਦੀ ਕਰ ਰਿਹਾ ਉਡੀਕ

ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਮੋਗਾ ਦਾ ਜਵਾਨ ਹੋਇਆ ਸ਼ਹੀਦ , 5 ਸਾਲਾਂ ਪੁੱਤ ਅਜੇ ਵੀ ਆਪਣੇ ਬਾਪ ਦੀ ਕਰ ਰਿਹਾ ਉਡੀਕ:ਮੋਗਾ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਦਹਿਸ਼ਤੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਹਨ। [caption id="attachment_256659" align="aligncenter" width="300"]Pulwama terrorist attacks During Moga young Jamal Singh Martyr ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਮੋਗਾ ਦਾ ਜਵਾਨ ਹੋਇਆ ਸ਼ਹੀਦ , 5 ਸਾਲਾਂ ਪੁੱਤ ਅਜੇ ਵੀ ਆਪਣੇ ਬਾਪ ਦੀ ਕਰ ਰਿਹਾ ਉਡੀਕ[/caption] ਇਸ ਹਮਲੇ ਦੌਰਾਨ ਮੋਗਾ ਦੇ ਪਿੰਡ ਘਲੌਟੀ ਦਾ ਰਹਿਣ ਵਾਲਾ ਜੈਮਲ ਸਿੰਘ ਵੀ ਸ਼ਹੀਦ ਹੋ ਗਏ ਹਨ ,ਜੋ ਕਿ CRPF ਦੀ ਬੱਸ ਚਲਾ ਰਹੇ ਸਨ।ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਛਾ ਗਿਆ ਹੈ।ਸ਼ਹੀਦ ਜੈਮਲ ਦਾ ਜਨਮ 26 ਅਪ੍ਰੈਲ 1974 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਗਲੋਟੀ ਵਿਖੇ ਪਿਤਾ ਜਸਵੰਤ ਸਿੰਘ ਦੇ ਘਰ ਹੋਇਆ ਸੀ।ਸ਼ਹੀਦ ਜੈਮਲ ਸਿੰਘ 23 ਅਪ੍ਰੈਲ 1993 ਨੂੰ ਸੀ.ਆਰ.ਪੀ.ਐੱਫ ਵਿੱਚ ਭਰਤੀ ਹੋਇਆ ਸੀ। [caption id="attachment_256661" align="aligncenter" width="300"]Pulwama terrorist attacks During Moga young Jamal Singh Martyr ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਮੋਗਾ ਦਾ ਜਵਾਨ ਹੋਇਆ ਸ਼ਹੀਦ , 5 ਸਾਲਾਂ ਪੁੱਤ ਅਜੇ ਵੀ ਆਪਣੇ ਬਾਪ ਦੀ ਕਰ ਰਿਹਾ ਉਡੀਕ[/caption] ਸ਼ਹੀਦ ਜੈਮਲ ਸਿੰਘ ਦੇ ਸ਼ਹਾਦਤ ਦੀ ਖਬਰ ਆਉਂਦਿਆਂ ਹੀ ਪਤਨੀ ਦਾ ਰੋ-ਰੋ ਬੁਰਾ ਹਾਲ ਹੈ।ਜੈਮਲ ਸਿੰਘ ਦੇ ਘਰ 17-18 ਸਾਲਾਂ ਬਾਅਦ ਪੁੱਤਰ ਨੇ ਜਨਮ ਲਿਆ ਸੀ ਅਤੇ 5 ਸਾਲਾਂ ਪੁੱਤਰ ਅਜੇ ਵੀ ਆਪਣੇ ਬਾਪ ਦੀ ਉਡੀਕ ਕਰ ਰਿਹਾ ਹੈ।ਜੈਮਲ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇਵੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ। [caption id="attachment_256660" align="aligncenter" width="300"]Pulwama terrorist attacks During Moga young Jamal Singh Martyr ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਮੋਗਾ ਦਾ ਜਵਾਨ ਹੋਇਆ ਸ਼ਹੀਦ , 5 ਸਾਲਾਂ ਪੁੱਤ ਅਜੇ ਵੀ ਆਪਣੇ ਬਾਪ ਦੀ ਕਰ ਰਿਹਾ ਉਡੀਕ[/caption] ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਜਵਾਨਾਂ ਦੇ ਕਾਫਲੇ ਇਹ ਹਮਲਾ ਕੀਤਾ ਗਿਆ ਹੈ।ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ।ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।ਅੱਤਵਾਦੀਆਂ ਨੇ ਇਸ ਇਲਾਕੇ 'ਚ ਪਹਿਲਾਂ ਹਾਈਵੇਅ 'ਤੇ ਲਗਾਈ ਆਈ.ਈ.ਡੀ. ਬਲਾਸਟ ਕੀਤਾ ਅਤੇ ਫਿਰ ਸੀ.ਆਰ.ਪੀ. ਐੱਫ. ਜਵਾਨਾਂ ਦੇ ਵਾਹਨਾਂ 'ਤੇ ਆਟੋਮੈਟਿਕ ਹਥਿਆਰਾਂ ਰਾਹੀਂ ਗੋਲੀਬਾਰੀ ਕੀਤੀ। [caption id="attachment_256669" align="aligncenter" width="300"]Pulwama terrorist attacks During Moga young Jamal Singh Martyr ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਮੋਗਾ ਦਾ ਜਵਾਨ ਹੋਇਆ ਸ਼ਹੀਦ , 5 ਸਾਲਾਂ ਪੁੱਤ ਅਜੇ ਵੀ ਆਪਣੇ ਬਾਪ ਦੀ ਕਰ ਰਿਹਾ ਉਡੀਕ[/caption] ਦੱਸ ਦੇਈਏ ਕਿ ਜੈਸ਼ ਦੇ ਅੱਤਵਾਦੀ ਅਦਿਲ ਅਹਿਮਦ ਉਰਫ ਵਕਾਸ ਕਮਾਂਡੋ ਨੇ ਦੁਪਹਿਰ 3.15 ਵਜੇ ਇਹ ਦਹਿਸ਼ਤੀ ਹਮਲਾ ਕੀਤਾ ਹੈ।ਉਸਨੇ ਇੱਕ ਗੱਡੀ ਵਿੱਚ ਵਿਸਫੋਟਕ ਸਮੱਗਰੀ ਭਰ ਰੱਖੀ ਸੀ।ਜਿਵੇਂ ਹੀ ਸੀਆਰਪੀਐਫ ਦਾ ਕਾਫਲਾ ਲੇਥਪੋਰਾ ਕੋਲ ਦੀ ਗੁਜਰਿਆ ਤਾਂ ਅੱਤਵਾਦੀਆਂ ਨੇ ਆਪਣੀ ਗੱਡੀ ਫੌਜੀਆਂ ਨਾਲ ਭਰੀ ਬੱਸ ਨਾਲ ਟਕਰਾ ਦਿੱਤੀ। -PTCNews


Top News view more...

Latest News view more...