ਮੁੱਖ ਖਬਰਾਂ

ਪੁਲਵਾਮਾ 'ਚ ਹੋਇਆ ਆਈ.ਈ.ਡੀ. ਧਮਾਕਾ, ਅੱਤਵਾਦੀਆਂ ਦੀ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਹੋਈ ਨਾਕਾਮ

By Shanker Badra -- March 02, 2019 1:03 pm -- Updated:Feb 15, 2021

ਪੁਲਵਾਮਾ 'ਚ ਹੋਇਆ ਆਈ.ਈ.ਡੀ. ਧਮਾਕਾ, ਅੱਤਵਾਦੀਆਂ ਦੀ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਹੋਈ ਨਾਕਾਮ:ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਵਿੱਚ ਰਾਤ ਕਰੀਬ 3 ਵਜੇ ਆਈ.ਈ.ਡੀ. ਧਮਾਕਾ ਹੋਣ ਦੀ ਖ਼ਬਰ ਮਿਲੀ ਹੈ।ਇਸ ਧਮਾਕੇ ਵਿੱਚ ਤਿੰਨ ਘਰ ਨੁਕਸਾਨੇ ਗਏ ਹਨ।ਇਸ ਧਮਾਕੇ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ।

pulwama terrorists soldiers Targeting Conspiracy IED blast ਪੁਲਵਾਮਾ 'ਚ ਹੋਇਆ ਆਈ.ਈ.ਡੀ. ਧਮਾਕਾ, ਅੱਤਵਾਦੀਆਂ ਦੀ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਹੋਈ ਨਾਕਾਮ

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਅਮਰਾਲ-ਅਵੰਤੀਪੋਰਾ ਮੁੱਖ ਸੜਕ 'ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਆਈ.ਈ.ਡੀ. ਵਿਛਾਇਆ ਹੋਇਆ ਸੀ।ਅੱਜ ਸਵੇਰੇ ਤਿੰਨ ਵਜੇ ਸਮੇਂ ਤੋਂ ਪਹਿਲਾਂ ਇਸ ਆਈ.ਈ.ਡੀ. 'ਚ ਧਮਾਕਾ ਹੋ ਗਿਆ ਪਰ ਇਸ ਦੌਰਾਨ ਇੱਥੇ ਕੋਈ ਵੀ ਨਹੀਂ ਸੀ।

pulwama terrorists soldiers Targeting Conspiracy IED blast ਪੁਲਵਾਮਾ 'ਚ ਹੋਇਆ ਆਈ.ਈ.ਡੀ. ਧਮਾਕਾ, ਅੱਤਵਾਦੀਆਂ ਦੀ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਹੋਈ ਨਾਕਾਮ

ਉਨ੍ਹਾਂ ਨੇ ਦੱਸਿਆ ਕਿ ਇਹ ਧਮਾਕਾ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।ਇਸ ਧਮਾਕੇ 'ਚ ਇਕ ਆਮ ਨਾਗਰਿਕ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।ਅੱਤਵਾਦੀਆਂ ਦਾ ਨਿਸ਼ਾਨਾ ਸੁਰੱਖਿਆ ਬਲਾਂ ਦੇ ਪੈਟ੍ਰੋਲਿੰਗ ਸਾਧਨ ਸਨ ਪਰ ਇਸ ਨਾਲ ਸੁਰੱਖਿਆ ਬਲਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

pulwama terrorists soldiers Targeting Conspiracy IED blast ਪੁਲਵਾਮਾ 'ਚ ਹੋਇਆ ਆਈ.ਈ.ਡੀ. ਧਮਾਕਾ, ਅੱਤਵਾਦੀਆਂ ਦੀ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਹੋਈ ਨਾਕਾਮ

ਇਸ ਧਮਾਕੇ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਸੁਰੱਖਿਆ ਬਲ ਅਤੇ ਸੂਬਾ ਪੁਲਿਸ ਧਮਾਕੇ ਵਾਲੀ ਥਾਂ 'ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
-PTCNews