Wed, Apr 24, 2024
Whatsapp

ਅੱਜ ਤੋਂ ਪਨਬੱਸ ਨਹੀਂ ਜਾਣਗੀਆਂ ਹਰਿਆਣੇ, ਜਾਣੋ ਵਜ੍ਹਾ

Written by  Joshi -- October 25th 2018 08:55 AM
ਅੱਜ ਤੋਂ ਪਨਬੱਸ ਨਹੀਂ ਜਾਣਗੀਆਂ ਹਰਿਆਣੇ, ਜਾਣੋ ਵਜ੍ਹਾ

ਅੱਜ ਤੋਂ ਪਨਬੱਸ ਨਹੀਂ ਜਾਣਗੀਆਂ ਹਰਿਆਣੇ, ਜਾਣੋ ਵਜ੍ਹਾ

ਅੱਜ ਤੋਂ ਪਨਬੱਸ ਨਹੀਂ ਜਾਣਗੀਆਂ ਹਰਿਆਣੇ, ਜਾਣੋ ਵਜ੍ਹਾ, ਚੰਡੀਗੜ੍ਹ: ਅੱਜ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹਰਿਆਣਾ ਵਿੱਚ ਦਾਖਲ ਨਹੀਂ ਹੋਣਗੀਆਂ, ਬੀਤੇ ਦਿਨ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੀਟਿੰਗ ਕੀਤੀ ਗਈ ਸੀ, ਜਿਸ 'ਚ ਸੂਬਾ ਜਨਰਲ ਸਕੱਤਰ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ 25 ਅਕਤੂਬਰ ਤੋਂ ਪੰਜਾਬ ਰੋਡਵੇਜ਼ ਦੀ ਕੋਈ ਵੀ ਬੱਸ ਹਰਿਆਣਾ ਵਿੱਚ ਦਾਖਲ ਨਹੀਂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਬੀਤੀ 18 ਅਕਤੂਬਰ ਤੋਂ ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਵੱਲੋਂ ਚੱਲ ਰਹੀਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਵਿਰੁੱਧ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜੋ ਕਿ ਅੱਜ ਵੀ ਜਾਰੀ ਹੈ। ਜਿਸ ਨਾਲ ਹਰਿਆਣਾ ਦੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਪੜ੍ਹੋ:ਆਈਫੋਨ 8 ਦਾ ਇੰਤਜ਼ਾਰ ਖ਼ਤਮ ਇਸ ਸਬੰਧੀ ਹਰਿਆਣਾ ਰੋਡਵੇਜ਼ ਦੇ ਸਾਰੇ ਮੁਲਾਜਮਾ ਨੇ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਟਰਾਂਸਪੋਰਟ ਦੁਬਾਰਾ ਚਾਲੂ ਕਰਵਾਉਣੀ ਹੈ ਤਾਂ ਕਿਲੋਮੀਟਰ ਸਕੀਮ ਤਹਿਤ ਚੱਲ ਰਹੀਆਂ ਬੱਸਾਂ ਨੂੰ ਹਰਿਆਣਾ ਰੋਡਵੇਜ਼ ਨਾਲ ਨਾ ਜੋੜਿਆ ਜਾਵੇ, ਅਤੇ ਜੇਕਰ ਸਰਕਾਰ ਸਾਡੀ ਮੰਗ ਨਹੀਂ ਪੂਰੀ ਕਰਦੀ ਤਾ ਸਾਡੀ ਹੜਤਾਲ ਲੰਮੇ ਸਮੇ ਤੱਕ ਜਾਰੀ ਰਹਿ ਸਕਦੀ ਹੈ। ਨਾਲ ਹੀ ਇਸ ਹੜਤਾਲ ਵਿੱਚ ਹਰਿਆਣਾ ਸੂਬੇ ਦੇ ਸਾਰੇ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਰੋਡਵੇਜ਼ ਬੱਸਾਂ ਦੇ ਮੁਲਾਜ਼ਮਾਂ ਦੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਹੈ। —PTC News


Top News view more...

Latest News view more...