Thu, Apr 25, 2024
Whatsapp

ਪਨਬਸ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਪੰਜਾਬ 'ਚ ਰਿਹਾ 1333 ਬੱਸਾਂ ਦਾ ਚੱਕਾ ਜਾਮ

Written by  Joshi -- July 16th 2018 01:48 PM
ਪਨਬਸ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਪੰਜਾਬ 'ਚ ਰਿਹਾ 1333 ਬੱਸਾਂ ਦਾ ਚੱਕਾ ਜਾਮ

ਪਨਬਸ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਪੰਜਾਬ 'ਚ ਰਿਹਾ 1333 ਬੱਸਾਂ ਦਾ ਚੱਕਾ ਜਾਮ

ਪਨਬਸ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਪੰਜਾਬ 'ਚ ਰਿਹਾ 1333 ਬੱਸਾਂ ਦਾ ਚੱਕਾ ਜਾਮ ਪਨਬਸ ਦੇ 4406 ਕੱਚੇ ਕਾਮਿਆਂ ਨੇ ਵੀ ਕੀਤੀ ਹੜਤਾਲ 17 ਜੁਲਾਈ ਨੂੰ ਦੀਨਾ ਨਗਰ 'ਚ ਟਰਾਂਸਪੋਰਟ ਮੰਤਰੀ ਵਿਰੁੱਧ ਮੁਜ਼ਾਹਰੇ ਦਾ ਐਲਾਨ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਰੋਡਵੇਜ ਪਨਬਸ ਕਾਂਟਰੈਕਟ ਯੂਨੀਅਨ ਨੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪਨਬਸ ਦੇ 4406 ਕਾਮਿਆਂ ਨੇ ਅੱਜ ਤਿੰਨ ਦਿਨਾਂ ਹੜਤਾਲ ਸ਼ੁਰੂ ਕਰਦੇ ਹੋਏ ਪੰਜਾਬ ਭਰ 'ਚ ਪਨਬਸ ਦੀਆਂ 1224 ਬੱਸਾਂ ਤੇ ਕਿਲੋਮੀਟਰ ਸਕੀਮ ਦੀਆਂ 109 ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ। ਪੰਜਾਬ ਰਡੇਵੇਜ ਦੇ ਕਿਸੇ ਵੀ ਡਿਪੂ 'ਚੋਂ ਪਨਬਸ ਦੀ ਕੋਈ ਵੀ ਬੱਸ ਕਿਸੇ ਰੂਟ ਲਈ ਰਵਾਨਾ ਨਹੀਂ ਹੋਈ ਤੇ ਨਾ ਹੀ ਪੰਜਾਬ ਰੋਡਵੇਜ ਦੀਆਂ ਵਰਕਸ਼ਾਪ 'ਚ ਕਿਸੇ ਮੁਲਾਜ਼ਮ ਨੇ ਖ਼ਰਾਬ ਬੱਸਾਂ ਦੀ ਮੁਰੰਮਤ ਦਾ ਕੰਮ ਕੀਤਾ। Punbus workers go on strike ਜ਼ਿਕਰਯੋਗ ਹੈ ਕਿ ਪਨਬਸ ਕਾਮੇ 16 ਤੋਂ ਲੈ ਕੇ 18 ਜੁਲਾਈ ਤੱਕ ਮੁਕੰਮਲ ਹੜਤਾਲ 'ਤੇ ਹਨ। ਹੜਤਾਲ ਦੇ ਪਹਿਲੇ ਦਿਨ ਹੀ ਮੁਸਾਫ਼ਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਹੜਤਾਲ ਦੀ ਕੜੀ ਤਹਿਤ ਹੀ ਪਨਬਸ ਕਾਮਿਆਂ ਨੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸ ਅੱਡਿਆਂ ਨੂੰ ਜਾਮ ਕਰ ਦਿੱਤਾ ਤੇ ਕਿਸੇ ਵੀ ਬੱਸ ਨੂੰ ਨਾ ਤਾਂ ਬੱਸ ਅੱਡੇ ਅੰਦਰ ਦਾਖਲ ਹੋਣ ਦਿੱਤਾ ਗਿਆ ਤੇ ਨਾ ਹੀ ਕਿਸੇ ਬੱਸ ਨੂੰ ਬਾਹਰ ਜਾÎਣ ਦਿੱਤਾ। ਸੰਘਰਸ਼ ਦੇ ਰਾਹ ਪਏ ਪਨਬਸ ਮੁਲਾਜ਼ਮਾਂ ਨੇ 17 ਜੁਲਾਈ ਨੂੰ ਦੀਨਾ ਨਗਰ ਪਹੁੰਚ ਕੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਖਿਲਾਫ਼ ਮੁਜ਼ਾਹਰਾ ਕਰਨ ਦਾ ਐਲਾਨ ਵੀ ਕੀਤਾ ਹੈ ਤੇ ਇਸ ਦੇ ਨਾਲ ਹੀ ਸਰਕਾਰ ਨੂੰ ਚਿਵਾਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਲੰਮੇ ਸਮੇਂ ਤੋਂ ਅੱਧਵਾਟੇ ਲਮਕ ਰਹੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਯੂਨੀਅਨ ਅਣਮਿਥੇ ਸਮੇਂ ਦਾ ਤਿੱਖਾ ਸੰਘਰਸ਼ ਸ਼ੁਰੂ ਕਰ ਸਕਦੀ ਹੈ। Punbus workers go on strikeਪਨਬਸ ਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਮੁਲਾਜ਼ਮ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਮੌਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਨੂੰ ਤੁਰੰਤ ਪੂਰਾ ਕਰੇ। ਇਸ ਦੇ ਨਾਲ ਹੀ ਪੰਜਾਬ ਰੋਡਵੇਜ 'ਚੋਂ ਠੇਕੇਦਾਰੀ ਪ੍ਰਬੰਧ ਖ਼ਤਮ ਕਰਨ 'ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਤਨਖ਼ਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪਿਛਲੇ 4 ਮਹੀਨਿਆਂ ਤੋਂ ਰੋਕੀ ਗਈ ਡੀ.ਏ ਦੀ ਕਿਸ਼ਤ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। —PTC News


Top News view more...

Latest News view more...