Thu, Apr 25, 2024
Whatsapp

ਨਿੱਕੀ ਉਮਰ ਪਰ ਵੱਡਾ ਕਮਾਲ, 12 ਸਾਲ ਦਾ ਬੱਚਾ ਬਣਿਆ ਦੇਸ਼ ਲਈ ਮਿਸਾਲ, ਪੜ੍ਹੋ ਖ਼ਬਰ

Written by  Jashan A -- January 23rd 2019 09:43 PM -- Updated: January 23rd 2019 09:44 PM
ਨਿੱਕੀ ਉਮਰ ਪਰ ਵੱਡਾ ਕਮਾਲ, 12 ਸਾਲ ਦਾ ਬੱਚਾ ਬਣਿਆ ਦੇਸ਼ ਲਈ ਮਿਸਾਲ, ਪੜ੍ਹੋ ਖ਼ਬਰ

ਨਿੱਕੀ ਉਮਰ ਪਰ ਵੱਡਾ ਕਮਾਲ, 12 ਸਾਲ ਦਾ ਬੱਚਾ ਬਣਿਆ ਦੇਸ਼ ਲਈ ਮਿਸਾਲ, ਪੜ੍ਹੋ ਖ਼ਬਰ

ਨਿੱਕੀ ਉਮਰ ਪਰ ਵੱਡਾ ਕਮਾਲ, 12 ਸਾਲ ਦਾ ਬੱਚਾ ਬਣਿਆ ਦੇਸ਼ ਲਈ ਮਿਸਾਲ, ਪੜ੍ਹੋ ਖ਼ਬਰ ,ਪੁਣੇ: ਅਕਸਰ ਹੀ ਕਿਹਾ ਜਾਂਦਾ ਹੈ ਕਿ ਛੋਟਾ ਪੈਕਟ ਵੱਡਾ ਧਮਾਕਾ ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ ਕਿ ਪੁਣੇ ਦੇ ਰਹਿਣ ਵਾਲੇ 12 ਸਾਲ ਦੇ ਬੱਚੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਬੱਚੇ ਦਾ ਨਾਮ ਹਾਜ਼ਿਕ ਕਾਜ਼ੀ ਹੈ। ਜਿਸ ਨੇ ਸਮੁੰਦਰੀ ਜੀਵਾਂ ਨੂੰ ਬਚਾਉਣ ਲਈ ਇਕ ਜਹਾਜ਼ ਦਾ ਡਿਜ਼ਾਈਨ ਤਿਆਰ ਕੀਤਾ ਹੈ। [caption id="attachment_244889" align="aligncenter" width="300"]child ਨਿੱਕੀ ਉਮਰ ਪਰ ਵੱਡਾ ਕਮਾਲ, 12 ਸਾਲ ਦਾ ਬੱਚਾ ਬਣਿਆ ਦੇਸ਼ ਲਈ ਮਿਸਾਲ, ਪੜ੍ਹੋ ਖ਼ਬਰ[/caption] ਇਹ ਜਹਾਜ਼ ਸਮੁੰਦਰ ਵਿਚ ਤੈਰੇਗਾ ਹੀ ਨਹੀਂ ਸਗੋਂ ਕਿ ਸਮੁੰਦਰ ਤੋਂ ਗੰਦਗੀ ਨੂੰ ਵੀ ਸਾਫ ਕਰੇਗਾ। ਇਸ ਬੱਚੇ ਨੇ ਇਸ ਨੂੰ 'ਏਰਵਿਸ' ਦਾ ਨਾਂ ਦਿੱਤਾ ਗਿਆ ਹੈ। ਦੱਸ ਦੇਈਏ ਕਿ ਛੋਟੀ ਉਮਰ ਵਿਚ ਵੱਡਾ ਕੰਮ ਕਰ ਕੇ ਦਿਖਾਉਣ ਵਾਲੇ ਬੱਚੇ ਜਿੱਥੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ, ਉੱਥੇ ਹੀ ਪੂਰੀ ਦੁਨੀਆ ਨੂੰ ਹੈਰਾਨੀ 'ਚ ਪਾ ਦਿੰਦੇ ਹਨ।ਹਰ ਪਾਸੇ ਇਸ ਬੱਚੇ ਦੀ ਤਰੀਫ ਹੋ ਰਹੀ ਹੈ ਤੇ ਸਾਰੇ ਹੀ ਬੱਚੇ ਨੂੰ ਵਧਾਈਆਂ ਦੇ ਰਹੇ ਹਨ।

ਹਾਜ਼ਿਕ ਦਾ ਕਹਿਣਾ ਹੈ ਕਿ ਉਹ ਕੁਝ ਡਾਕੂਮੈਂਟਰੀ ਦੇਖਦਾ ਸੀ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਸਮੁੰਦਰੀ ਜੀਵ-ਜੰਤੂਆਂ 'ਤੇ ਕੂੜੇ ਦਾ ਕਿੰਨਾ ਅਸਰ ਹੁੰਦਾ ਹੈ। ਮੈਂ ਸੋਚਿਆ ਕਿ ਇਸ ਲਈ ਕੁਝ ਕਰਨਾ ਚਾਹੀਦਾ ਹੈ। ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ।ਉਸ ਨੇ ਇਹ ਵੀ ਕਿਹਾ ਕਿ ਸਮੁੰਦਰੀ ਜੀਵ-ਜੰਤੂਆਂ ਲਈ ਕੁਝ ਕਰਨਾ ਚਾਹੁੰਦਾ ਸੀ। -PTC News

Top News view more...

Latest News view more...