ਪੁਣੇ ਸ਼ਹਿਰ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ ,ਹੁਣ ਤੱਕ 11 ਮੌਤਾਂ , ਸਕੂਲ -ਕਾਲਜ ਬੰਦ 

By Shanker Badra - September 26, 2019 1:09 pm

ਪੁਣੇ ਸ਼ਹਿਰ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ ,ਹੁਣ ਤੱਕ 11 ਮੌਤਾਂ , ਸਕੂਲ -ਕਾਲਜ ਬੰਦ:ਪੁਣੇ : ਮਹਾਰਾਸ਼ਟਰ ਦੇ ਪੁਣੇ ਵਿਚ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਓਥੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਕੁੱਝ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਦੌਰਾਨ ਓਥੇ ਬਾਰਸ਼ ਇਨ੍ਹੀਂ ਤੇਜ਼ ਸੀ ਕਿ ਕਈ ਗੱਡੀਆਂਪਾਣੀ ਵਿਚ ਵਹਿ ਗਈਆਂ ਹਨ।

Pune Heavy Rain After 12 Dead , Colleges Closed Today ਪੁਣੇ ਸ਼ਹਿਰ ਵਿੱਚ ਭਾਰੀ ਮੀਂਹ ਨੇ ਮਚਾਈਤਬਾਹੀ ,ਹੁਣ ਤੱਕ 10 ਮੌਤਾਂ , ਸਕੂਲ -ਕਾਲਜ ਬੰਦ

ਪੁਣੇ ਅਤੇ ਆਸ -ਪਾਸ ਦੇ ਕਈ ਨੀਵੇਂ ਇਲਾਕਿਆਂ ਵਿੱਚਭਾਰੀ ਬਾਰਸ਼ ਹੋ ਰਹੀ ਹੈ ,ਜਿਸ ਕਾਰਨ ਓਥੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸਿੰਘਗੜ੍ਹ ਰੋਡ, ਧਨਕਵਾੜੀ, ਬਾਲਜੀਨਗਰ, ਅੰਬੇਗਾਓਂ, ਸਹਿਕਾਰ ਨਗਰ, ਪਾਰਵਤੀ, ਕੋਲਹੇਵਾੜੀ ਅਤੇ ਕਿਰਕਤਵਾੜੀ ਵਰਗੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਪੁਣੇ ਦੀਆਂ ਵੱਖ-ਵੱਖ ਤਹਿਸੀਲਾਂ ਦੇ ਸਕੂਲ ਅਤੇ ਕਾਲਜਾਂ ਨੇ ਹੜ੍ਹ ਦੇ ਮੱਦੇਨਜ਼ਰ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ।

Pune Heavy Rain After 12 Dead , Colleges Closed Today ਪੁਣੇ ਸ਼ਹਿਰ ਵਿੱਚ ਭਾਰੀ ਮੀਂਹ ਨੇ ਮਚਾਈਤਬਾਹੀ ,ਹੁਣ ਤੱਕ 10 ਮੌਤਾਂ , ਸਕੂਲ -ਕਾਲਜ ਬੰਦ

ਪੁਣੇ ਵਿੱਚ ਭਾਰੀ ਬਾਰਸ਼ ਕਾਰਨ ਹੋਏ ਨੁਕਸਾਨ ਅਤੇ ਮੌਤਾਂ 'ਤੇ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਹੈ ਕਿ ਰਾਜ ਸਰਕਾਰ ਸਥਿਤੀ' 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲੇ ਵਿਚ ਭਾਰੀ ਮੀਂਹ ਪੈਣ ਕਾਰਨ ਹੁਣ ਤੱਕ ਕਈ ਥਾਵਾਂ 'ਤੇ ਪਾਣੀ ਨਾਲ ਭਰੇ ਇਲਾਕਿਆਂ ਦੇ 10,500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

Pune Heavy Rain After 12 Dead , Colleges Closed Today ਪੁਣੇ ਸ਼ਹਿਰ ਵਿੱਚ ਭਾਰੀ ਮੀਂਹ ਨੇ ਮਚਾਈਤਬਾਹੀ ,ਹੁਣ ਤੱਕ 10 ਮੌਤਾਂ , ਸਕੂਲ -ਕਾਲਜ ਬੰਦ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਿਆਜ਼ ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ

ਸੀਨੀਅਰ ਪੁਲਿਸ ਅਧਿਕਾਰੀ ਸੰਦੀਪ ਪਾਟਿਲ ਨੇ ਦੱਸਿਆ ਕਿ ਭਾਰੀ ਮੀਂਹ ਤੋਂ ਬਾਅਦ ਮੁੰਬਈ-ਬੰਗਲੁਰੂ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਖੇਡ-ਸ਼ਿਵਾਪੁਰ ਪਿੰਡ ਦੀ ਇਕ ਦਰਗਾਹ' ਤੇ ਸੌ ਰਹੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਰੰਦਰ ਖੇਤਰ ਦੇ ਦੋ ਵਿਅਕਤੀ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ।ਇਸ ਤੋਂ ਇਲਾਵਾ ਹੜ੍ਹ ਦੇ ਅਰਨੇਸ਼ਵਰ ਖੇਤਰ ਵਿਚ ਕੰਧ ਡਿੱਗਣ ਦੀਆਂ ਘਟਨਾਵਾਂ ਵਿਚ ਇਕ ਨੌਂ ਸਾਲਾ ਲੜਕੇ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
-PTCNews

adv-img
adv-img