ਮੁੱਖ ਖਬਰਾਂ

ਦੂਜੇ ਟੈਸਟ ਮੈਚ 'ਚ ਭਾਰਤ ਨੇ ਦੱ.ਅਫਰੀਕਾ ਨੂੰ ਦਿੱਤੀ ਕਰਾਰੀ ਮਾਤ , ਪਾਰੀ ਅਤੇ 137 ਦੌੜਾਂ ਨਾਲ ਹਰਾਇਆ

By Jashan A -- October 13, 2019 3:10 pm -- Updated:Feb 15, 2021

ਦੂਜੇ ਟੈਸਟ ਮੈਚ 'ਚ ਭਾਰਤ ਨੇ ਦੱ.ਅਫਰੀਕਾ ਨੂੰ ਦਿੱਤੀ ਕਰਾਰੀ ਮਾਤ , ਪਾਰੀ ਅਤੇ 137 ਦੌੜਾਂ ਨਾਲ ਹਰਾਇਆ,ਪੁਣੇ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਸੀਰੀਜ਼ ਦਾ ਦੂਸਰਾ ਮੁਕਾਬਲਾ ਪੁਣੇ 'ਚ ਖੇਡਿਆ ਗਿਆ ਹੈ। ਇਸ ਮੈਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਨੂੰ ਇੱਕ ਵਾਰ ਫਿਰ ਤੋਂ ਕਰਾਰੀ ਮਾਤ ਦੇ ਦਿੱਤੀ ਹੈ।

https://twitter.com/BCCI/status/1183262188196126720?s=20

ਭਾਰਤ ਨੇ ਦੂਜੇ ਟੈਸਟ ਮੈਚ ਨੂੰ 1 ਪਾਰੀ ਅਤੇ 137 ਦੌੜਾਂ ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਖੇਡੇ ਗਏ ਪਹਿਲੇ ਟੈਸਟ ਮੈਚ ਨੂੰ ਭਾਰਤ ਨੇ ਜਿੱਤਿਆ ਸੀ। ਇਸ ਤਰ੍ਹਾਂ ਭਾਰਤ ਨੇ ਦੱ. ਅਫਰੀਕਾ ਖਿਲਾਫ ਇਹ ਸੀਰੀਜ਼ ਜਿੱਤ ਲਈ ਹੈ।ਇਸ ਮੈਚ ਵਿੱਚ ਜਿਥੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਬੋਲਿਆ, ਓਥੇ ਹੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਸ਼ਨ ਕੀਤਾ।

ਹੋਰ ਪੜ੍ਹੋ:ਖੰਨਾ ਪੁਲਿਸ ਨੇ ਹਥਿਆਰਾਂ ਸਣੇ 4 ਵਿਕਅਤੀਆਂ ਨੂੰ ਕੀਤਾ ਗ੍ਰਿਫਤਾਰ, ਅੱਤਵਾਦੀਆਂ ਨਾਲ ਜੁੜੇ ਤਾਰ !

https://twitter.com/BCCI/status/1183301781515685890?s=20

ਤੁਹਾਨੂੰ ਦੱਸ ਦਈਏ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ 601 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ਐਲਾਨ ਦਿੱਤੀ। ਜਵਾਬ 'ਚ ਦੱਖਣੀ ਅਫਰੀਕੀ ਟੀਮ 275 ਦੌੜਾਂ 'ਤੇ ਸਿਮਟ ਗਈ।

https://twitter.com/BCCI/status/1183315957617311746?s=20

ਇਸ ਤਰ੍ਹਾਂ ਭਾਰਤ ਨੇ ਇਸ ਮੈਚ 'ਚ 326 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਜਿਸ ਤੋਂ ਬਾਅਦ ਚੌਥੇ ਦਿਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਮਹਿਮਾਨ ਟੀਮ ਨੂੰ ਫਾਲੋਆਨ ਦਿੱਤਾ ਤੇ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 189 ਦੌੜਾਂ ਹੀ ਬਣਾ ਸਕੀ।

-PTC News