ਹੋਰ ਖਬਰਾਂ

ਪੁਣੇ- ਸੋਲਾਪੁਰ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , 9 ਵਿਦਿਆਰਥੀਆਂ ਦੀ ਮੌਤ

By Shanker Badra -- July 20, 2019 11:07 am -- Updated:Feb 15, 2021

ਪੁਣੇ- ਸੋਲਾਪੁਰ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , 9 ਵਿਦਿਆਰਥੀਆਂ ਦੀ ਮੌਤ:ਪੁਣੇ : ਮਹਾਰਾਸ਼ਟਰ ਦੇ ਪੁਣੇ 'ਚ ਬੀਤੀ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ 9 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।

Pune-Solapur highway Car -truck Accident , 9 students killed
ਪੁਣੇ- ਸੋਲਾਪੁਰ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , 9 ਵਿਦਿਆਰਥੀਆਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਵਿਦਿਆਰਥੀ ਰਾਏਗੜ੍ਹ ਘੁੰਮਣ ਗਏ ਸੀ। ਜਦੋਂ ਸਾਰੇ ਵਿਦਿਆਰਥੀ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਡਰਾਈਵਰ ਨੇ ਕਾਰ 'ਤੇ ਆਪਣਾ ਕੰਟ੍ਰੋਲ ਖੋ ਦਿੱਤਾ ਅਤੇ ਕਾਰ ਡਿਵਾਈਡਰ ਤੋੜ ਦੇ ਹੋਏ ਦੂਜੇ ਪਾਸੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਸਾਰੇ 9 ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

Pune-Solapur highway Car -truck Accident , 9 students killed
ਪੁਣੇ- ਸੋਲਾਪੁਰ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , 9 ਵਿਦਿਆਰਥੀਆਂ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਅਸਤੀਫ਼ਾ ਕੀਤਾ ਪ੍ਰਵਾਨ , ਪੰਜਾਬ ਰਾਜਪਾਲ ਨੂੰ ਭੇਜਿਆ ਅਸਤੀਫ਼ਾ

ਦੱਸਿਆ ਜਾਂਦਾ ਹੈ ਕਿ ਸਾਰੇ ਵਿਦਿਆਰਥੀ ਪੁਣੇ ਦੇ ਯਾਵਤ ਪਿੰਡ ਦੇ ਰਹਿਣ ਵਾਲੇ ਸਨ।ਇਹ ਹਾਦਸਾ ਪੁਣੇ 'ਚ ਕਦਮ ਵਾਵਕ ਵਾਸਤੀ ਪਿੰਡ ਨੇੜੇ ਪੁਣੇ-ਸੋਲਾਪੁਰ ਹਾਈਵੇ 'ਤੇ ਵਾਪਰਿਆ ਹੈ।ਇਸ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੇ ਨਾਂ ਅਕਸ਼ੇ ਭਾਰਤ ਵਾਈਕਰ, ਵਿਸ਼ਾਂਲ ਸੁਭਾਸ਼ ਯਾਦਵ, ਨਿਖੀਲ ਚੰਦਰਕਾਂਤ ਵਾਬਲੇ, ਸੋਨੂ, ਪਰਵੇਜ਼ ਆਸ਼ਪਾਕ ਅੱਤਾਰ, ਸ਼ੁਭਮ ਰਾਮਦਾਸ, ਅਕਸ਼ੇ ਚੰਦਰਕਾਂਤ, ਦੱਤਾ ਗਣੇਸ਼ ਯਾਦਵ ਅਤੇ ਜੁਬੇਰ ਅਜਿਜ ਮੁਲਾਂਨੀ ਮਇਤਾ ਹੈ।
-PTCNews