Thu, Apr 25, 2024
Whatsapp

ਲੋਕ ਸਭਾ ਚੋਣਾਂ 2019 : ਪੰਜਾਬ 'ਚ 100-100 ਸਾਲ ਦੇ ਬਜ਼ੁਰਗਾਂ ਨੇ ਪਾਈਆਂ ਵੋਟਾਂ !

Written by  Shanker Badra -- May 19th 2019 01:38 PM -- Updated: May 19th 2019 03:29 PM
ਲੋਕ ਸਭਾ ਚੋਣਾਂ 2019 : ਪੰਜਾਬ 'ਚ 100-100 ਸਾਲ ਦੇ ਬਜ਼ੁਰਗਾਂ ਨੇ ਪਾਈਆਂ ਵੋਟਾਂ !

ਲੋਕ ਸਭਾ ਚੋਣਾਂ 2019 : ਪੰਜਾਬ 'ਚ 100-100 ਸਾਲ ਦੇ ਬਜ਼ੁਰਗਾਂ ਨੇ ਪਾਈਆਂ ਵੋਟਾਂ !

ਲੋਕ ਸਭਾ ਚੋਣਾਂ 2019 : ਪੰਜਾਬ 'ਚ 100-100 ਸਾਲ ਦੇ ਬਜ਼ੁਰਗਾਂ ਨੇ ਪਾਈਆਂ ਵੋਟਾਂ !:ਹੁਸ਼ਿਆਰਪੁਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ।ਜਿਸ ਵਿੱਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ ਵੋਟਾਂ ਪੈ ਰਹੀਆਂ ਹਨ। [caption id="attachment_297360" align="aligncenter" width="300"]Punjab 100-100 year old elders Vote ਲੋਕ ਸਭਾ ਚੋਣਾਂ 2019 : ਪੰਜਾਬ 'ਚ 100-100 ਸਾਲ ਦੇ ਬਜ਼ੁਰਗਾਂ ਨੇ ਪਾਈਆਂ ਵੋਟਾਂ ![/caption] ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਇਸ ਦੌਰਾਨ ਜਿਥੇ ਆਮ ਵੋਟਰ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ ,ਓਥੇ ਹੀ ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਹਲਕਾ ਭੋਆ ਦੇ ਪਿੰਡ ਭਗਵਾਂਸਰ ਵਿਚ 108 ਸਾਲ ਦੇ ਇੱਕ ਬਜ਼ੁਰਗ ਕਰਮਚੰਦ ਨੇ ਵੋਟ ਪਾਈ ਹੈ।ਇਸ ਬਾਬੇ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਬਜ਼ੁਰਗ ਕਰਮਚੰਦ ਨੇ ਦੱਸਿਆ ਕਿ ਉਨ੍ਹਾਂ ਦੇਸ਼ ਆਜ਼ਾਦ ਹੋਣ 'ਤੇ ਪਹਿਲੀ ਵਾਰ ਵੋਟ ਪਾਈ ਸੀ, ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ।ਇਸ ਦੇ ਨਾਲ ਵੋਟਾਂ ਪੁਆ ਰਹੇ ਅਧਿਆਪਕ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਕਰਮਚੰਦ ਇੱਥੋਂ ਦੇ ਸਭ ਤੋਂ ਉਮਰਦਰਾਜ਼ ਵੋਟਰ ਹਨ।ਇਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। [caption id="attachment_297359" align="aligncenter" width="300"]Punjab 100-100 year old elders Vote ਲੋਕ ਸਭਾ ਚੋਣਾਂ 2019 : ਪੰਜਾਬ 'ਚ 100-100 ਸਾਲ ਦੇ ਬਜ਼ੁਰਗਾਂ ਨੇ ਪਾਈਆਂ ਵੋਟਾਂ ![/caption] ਇਸ ਦੇ ਇਲਾਵਾ ਜ਼ੀਕਰਪੁਰ 'ਚ ਅੱਜ 103 ਸਾਲਾ ਬੇਬੇ ਕਰਤਾਰ ਕੌਰ ਵਾਸੀ ਸੰਤ ਕਿਰਪਾਲ ਸਿੰਘ ਨਗਰ ਭਬਾਤ ਨੇ ਬੂਥ ਨੰਬਰ 74 'ਤੇ ਜਾ ਕੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ ਹੈ।ਅੰਮ੍ਰਿਤਸਰ ਵਾਸੀ 103 ਸਾਲਾ ਪਿਸ਼ੋਰਾ ਸਿੰਘ ਨੇ ਵੀ ਆਪਣਾ ਮਤਦਾਨ ਕੀਤਾ ਹੈ।ਚਾਰ ਪੀੜੀਆਂ ਨੇ ਇੱਕਠਿਆਂ ਕੀਤਾ ਜਮੁਹਰੀ ਹੱਕ ਦਾ ਇਸਤੇਮਾਲ ਕੀਤਾ ਹੈ। [caption id="attachment_297383" align="aligncenter" width="169"]Punjab 100-100 year old elders Vote ਲੋਕ ਸਭਾ ਚੋਣਾਂ 2019 : ਪੰਜਾਬ 'ਚ 100-100 ਸਾਲ ਦੇ ਬਜ਼ੁਰਗਾਂ ਨੇ ਪਾਈਆਂ ਵੋਟਾਂ ![/caption] ਮੁਹਾਲੀ ਵਿਖੇ 98 ਸਾਲ ਪੂਰੇ ਕਰ ਚੁੱਕੀ ਮਾਤਾ ਜੋਗਿੰਦਰ ਕੌਰ ਨੇ ਆਪਣੀ ਵੋਟ ਪਾਈ ਹੈ।ਉਨ੍ਹਾਂ ਦੇ ਸਪੁੱਤਰ ਡਾ ਜਗਬੀਰ ਸਿੰਘ ਸ਼ਸ਼ੀ ਐੱਮਡੀ ਨਿਰੋਲੋਜੀ ਉਨ੍ਹਾਂ ਦੇ ਨਾਲ ਸਨ।ਜ਼ਿਕਰਯੋਗ ਹੈ ਕਿ ਮਾਤਾ ਜੋਗਿੰਦਰ ਕੌਰ ਦੇ ਪਿਤਾ ਹਰੀ ਸਿੰਘ ਭਾਰਤ ਦੇ ਪਹਿਲੇ ਆਈਸੀਐੱਸ ਅਫ਼ਸਰ ਸਨ।ਮਾਤਾ ਜੋਗਿੰਦਰ ਕੌਰ ਦੇ ਭਰਾ ਜਸਟਿਸ ਆਰ ਐਸ ਨਰੂਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਹਨ ਅਤੇ ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ਦੇ ਗਵਰਨਰ ਵੀ ਰਹਿ ਚੁੱਕੇ ਹਨ।ਵੋਟ ਪਾਉਣ ਤੋਂ ਬਾਅਦ ਮਾਤਾ ਜੋਗਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਲੋਕਤੰਤਰ ਤਰੀਕੇ ਨਾਲ ਆਪਣਾ ਪ੍ਰਤੀਨਿਧੀ ਚੁਣਨ ਲਈ ਉਨ੍ਹਾਂ ਨੂੰ ਸਰਕਾਰ ਨੇ ਹੱਕ ਦਿੱਤਾ ਹੈ ਅਤੇ ਉਨ੍ਹਾਂ ਨੇ ਆਪਣੇ ਹੱਕ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਹੈ ਮਾਤਾ ਜੋਗਿੰਦਰ ਕੌਰ ਖੁਦ ਪੋਲਿੰਗ ਕੇਂਦਰ ਦੇ ਅੰਦਰ ਗਏ ਅਤੇ ਬਿਨਾਂ ਕਿਸੇ ਦੀ ਸਹਾਇਤਾ ਦੇ ਆਪ ਵੋਟ ਪਾਈ। [caption id="attachment_297358" align="aligncenter" width="300"]Punjab 100-100 year old elders Vote ਲੋਕ ਸਭਾ ਚੋਣਾਂ 2019 : ਪੰਜਾਬ 'ਚ 100-100 ਸਾਲ ਦੇ ਬਜ਼ੁਰਗਾਂ ਨੇ ਪਾਈਆਂ ਵੋਟਾਂ ![/caption] ਹੋਰ ਖਬਰਾਂ:ਲੋਕ ਸਭਾ ਚੋਣਾਂ 2019 : ਹਰਕੀਰਤ ਕੌਰ ਅਤੇ ਗੁਰਲੀਨ ਕੌਰ ਬਾਦਲ ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। -PTCNews ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ


Top News view more...

Latest News view more...