ਮੁੱਖ ਖਬਰਾਂ

ਪੰਜਾਬ 'ਚ ਅੱਜ ਕੋਰੋਨਾ ਦੇ 101 ਨਵੇਂ ਮਾਮਲੇ ਆਏ ਸਾਹਮਣੇ, ਕੋਰੋਨਾ ਮਰੀਜ਼ਾਂ ਦਾ ਅੰਕੜਾ 5600 ਤੋਂ ਪਾਰ

By Shanker Badra -- July 01, 2020 8:07 pm -- Updated:Feb 15, 2021

ਪੰਜਾਬ 'ਚ ਅੱਜ ਕੋਰੋਨਾ ਦੇ 101 ਨਵੇਂ ਮਾਮਲੇ ਆਏ ਸਾਹਮਣੇ, ਕੋਰੋਨਾ ਮਰੀਜ਼ਾਂ ਦਾ ਅੰਕੜਾ 5600 ਤੋਂ ਪਾਰ:ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ 'ਤੇ ਰੋਕ ਲਾਉਣ ਦੇ ਯਤਨ ਕੀਤੇ ਸਨ ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ 'ਚ ਛੋਟ ਦੇ ਦਿੱਤੀ ਗਈ ,ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਏ ਹਨ। ਪੰਜਾਬ ਵਿੱਚ ਅੱਜ ਨਵੇਂ 101 ਪਾਜ਼ੀਟਿਵ ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ 5 ਹੋਰ ਮੌਤਾਂ ਹੋ ਗਈਆਂ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਤੋਂ 17 , ਲੁਧਿਆਣਾ ਤੋਂ 41 , ਜਲੰਧਰ ਤੋਂ 09 , ਸੰਗਰੂਰ ਤੋਂ 02 , ਪਟਿਆਲਾ ਤੋਂ 03 , ਮੋਹਾਲੀ ਤੋਂ 05 , ਗੁਰਦਾਸਪੁਰ ਤੋਂ 03 , ਪਠਾਨਕੋਟ ਤੋਂ 02 , ਤਰਨਤਾਰਨ ਤੋਂ 01 , ਹੁਸ਼ਿਆਰਪੁਰ ਤੋਂ 05 ,ਫਰੀਦਕੋਟ ਤੋਂ 03 , ਮੋਗਾ ਤੋਂ 05 , ਫਾਜ਼ਿਲਕਾ ਤੋਂ 04 , ਬਠਿੰਡਾ ਤੋਂ 01 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।

Punjab 101 new cases of corona Single day, Total case over 5,600 ਪੰਜਾਬ 'ਚ ਅੱਜ ਕੋਰੋਨਾ ਦੇ 101 ਨਵੇਂ ਮਾਮਲੇ ਆਏ ਸਾਹਮਣੇ, ਕੋਰੋਨਾ ਮਰੀਜ਼ਾਂ ਦਾ ਅੰਕੜਾ 5600 ਤੋਂ ਪਾਰ

ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 5668 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 149 ਹੋ ਗਿਆ ਹੈ। ਪੰਜਾਬ ਵਿੱਚ ਅੱਜ 122 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ 5 ਮੌਤਾਂ ਹੋਈਆਂ ਹਨ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3989 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 1530 ਹੋ ਗਈ ਹੈ।

ਇਨ੍ਹਾਂ ‘ਚ ਅੰਮ੍ਰਿਤਸਰ – 928 , ਲੁਧਿਆਣਾ – 880, ਜਲੰਧਰ – 743, ਸੰਗਰੂਰ – 492 , ਪਟਿਆਲਾ – 332 , ਮੋਹਾਲੀ – 271 , ਗੁਰਦਾਸਪੁਰ – 224 , ਪਠਾਨਕੋਟ – 221 ,ਤਰਨ ਤਾਰਨ – 196 , ਹੁਸ਼ਿਆਰਪੁਰ – 183 , ਨਵਾਂਸ਼ਹਿਰ – 141 , ਸ੍ਰੀ ਮੁਕਤਸਰ ਸਾਹਿਬ – 127 , ਫਤਿਹਗੜ੍ਹ ਸਾਹਿਬ – 120 , ਫਰੀਦਕੋਟ –108 , ਰੋਪੜ - 108 , ਮੋਗਾ - 107 , ਫਾਜ਼ਿਲਕਾ – 85 , ਫਿਰੋਜ਼ਪੁਰ – 96 , ਬਠਿੰਡਾ – 93 , ਕਪੂਰਥਲਾ – 96 , ਬਰਨਾਲਾ – 59 ,ਮਾਨਸਾ – 48 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।
-PTCNews

  • Share