ਪੰਜਾਬ ਦੇ 150 ਤੋਂ ਵੱਧ ਨੌਜਵਾਨਾਂ ਦਾ ਸੁਪਨਾ ਇੰਜੀਨੀਅਰ ਬਣਨਾ ਸੀ ਪਰ ਪੰਜਾਬ ਪੁਲਿਸ 'ਚ ਬਣੇ ਕਾਂਸਟੇਬਲ

By Shanker Badra - September 13, 2018 9:09 pm

ਪੰਜਾਬ ਦੇ 150 ਤੋਂ ਵੱਧ ਨੌਜਵਾਨਾਂ ਦਾ ਸੁਪਨਾ ਇੰਜੀਨੀਅਰ ਬਣਨਾ ਸੀ ਪਰ ਪੰਜਾਬ ਪੁਲਿਸ 'ਚ ਬਣੇ ਕਾਂਸਟੇਬਲ:ਪੰਜਾਬ ਪੁਲਿਸ ਵਿੱਚ ਟ੍ਰੇਨਿੰਗ ਪੂਰੀ ਕਰ ਚੁੱਕੇ ਨੌਜਵਾਨਾਂ ਬਾਰੇ ਅੱਜ ਅਹਿਮ ਖੁਲਾਸੇ ਹੋਏ ਹਨ।ਪੰਜਾਬ ਪੁਲਿਸ 'ਚ ਇਸ ਵੇਲੇ 150 ਤੋਂ ਵੱਧ ਕਾਂਸਟੇਬਲ ਅਜਿਹੇ ਹਨ, ਜਿਨ੍ਹਾਂ ਦਾ ਸੁਪਨਾ ਤਾਂ ਇੰਜਨੀਅਰ ਬਣਨ ਦਾ ਸੀ ਪਰ ਕਿਤੇ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਹੁਣ ਮਜਬੂਰਨ ਪੁਲਿਸ 'ਚ ਭਰਤੀ ਹੋ ਗਏ ਹਨ।ਜਾਣਕਾਰੀ ਅਨੁਸਾਰ ਇਨ੍ਹਾਂ ਕਾਂਸਟੇਬਲਾਂ ਕੋਲ ਬੀ.ਟੈੱਕ. ਜਾਂ ਐੱਮ.ਟੈੱਕ. ਦੀ ਡਿਗਰੀ ਹੈ।

ਪੰਜਾਬ ਪੁਲਿਸ ਦੇ ਮਹਿਕਮੇ 'ਚ ਵੀ ਇੰਨ੍ਹਾਂ ਇੰਜੀਨੀਅਰਾਂ ਤੋਂ ਬਹੁਤ ਕੰਮ ਲਿਆ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਇੰਜੀਨੀਅਰਿੰਗ ਗ੍ਰੈਜੂਏਟਸ ਨੂੰ ਪੰਜਾਬ ਪੁਲਿਸ ਦੇ ਆਈਟੀ ਅਤੇ ਇੰਟੈਲੀਜੈਂਸ ਵਿੰਗ ਵਿੱਚ ਭਰਤੀ ਕੀਤਾ ਗਿਆ ਹੈ।ਇਸ ਸਬੰਧ 'ਚ ਨਵੇਂ ਭਰਤੀ ਹੋਏ ਕਾਂਸਟੇਬਲਾਂ ਨੇ ਅੱਜ ਵੀਰਵਾਰ ਨੂੰ ਆਪਣੀ ਨੌਂ ਮਹੀਨਿਆਂ ਦੀ ਸਿਖਲਾਈ ਮੁਕੰਮਲ ਕਰ ਲਈ ਹੈ ਅਤੇ ਉਹ ਹੁਣ ਪੰਜਾਬ ਪੁਲਿਸ ਲਈ ਸੇਵਾਵਾਂ ਨਿਭਾਉਣ ਲਈ ਤਿਆਰ ਬਰ ਤਿਆਰ ਹਨ।ਇਹ ਜਾਣਕਾਰੀ ਅੱਜ ਇੱਥੇ ਕਮਾਂਡੈਂਟ (ਸਿਖਲਾਈ ਕੇਂਦਰ) ਰਾਜਪਾਲ ਸਿੰਘ ਸੰਧੂ ਨੇ ਦਿੱਤੀ ਹੈ।

ਇਨ੍ਹਾਂ ਟਰੇਨੀਜ਼ ਦੀ ਪਾਸਿੰਗ ਆਊਟ ਪਰੇਡ ਮੌਕੇ ਇੰਟੈਲੀਜੈਂਸ ਮਾਮਲਿਆਂ ਦੇ ਆਈਜੀ ਮੌਜੂਦ ਸਨ।ਉਨ੍ਹਾਂ ਨੇ 257 ਟਰੇਨੀਜ਼ ਦੇ ਮਾਰਚ ਪਾਸਟ ਦੀ ਸਲਾਮੀ ਲਈ ਹੈ।

ਇਸ ਮੌਕੇ ਰਾਮ ਸਿੰਘ ਨੇ ਕਾਂਸਟੇਬਲਾਂ ਨੂੰ ਆਪਣੀਆਂ ਡਿਊਟੀਆਂ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਸਲਾਹ ਦਿੱਤੀ ਅਤੇ ਪੰਜਾਬ ਪੁਲਿਸ ਦਾ ਆਦਰ-ਮਾਣ ਸਦਾ ਕਾਇਮ ਰੱਖਣ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਸੈਂਟਰ `ਚ ਖ਼ਸਰੀਰਕ ਅਭਿਆਸ, ਡ੍ਰਿਲਜ਼, ਹਥਿਆਰ ਚਲਾਉਣਾ, ਨਿਸ਼ਾਨੇਬਾਜ਼ੀ ਅਤੇ ਕਾਨੂੰਨ, ਆਈਟੀ ਤੇ ਇੰਟੈਲੀਜੈਂਸ ਜਿਹੇ ਵਿਸ਼ੇ ਪੜ੍ਹਾਏ ਤੇ ਸਿਖਾਏ ਜਾਂਦੇ ਹਨ। 1993 ਤੋਂ ਲੈ ਕੇ ਹੁਣ ਤੱਕ ਇੱਥੇ 60 ਹਜ਼ਾਰ ਕਾਂਸਟੇਬਲਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।
-PTCNews

adv-img
adv-img