ਮੁੱਖ ਖਬਰਾਂ

ਆਮ ਆਦਮੀ ਪਾਰਟੀ, ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਦੇ ਓਟਵਾ ਏਅਰਪੋਰਟ 'ਤੇ ਰੋਕਿਆ, ਹੋਈ ਪੁੱਛਗਿੱਛ

By Joshi -- July 22, 2018 3:05 pm -- Updated:July 22, 2018 3:08 pm

ਕੈਨੇਡਾ ਦੇ ਓਟਵਾ ਹਵਾਈ ਅੱਡੇ 'ਤੇ ਪਹੁੰਚਣ 'ਤੇ ਪੰਜਾਬ ਦੇ ਦੋ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਰੋਕ ਕੇ ਪੁੱਛਗਿਛ ਕੀਤੇ ਜਾਣ ਦੀ ਖਬਰ ਮਿਲੀ ਹੈ। ਅਣਅਧਿਕਾਰਤ ਰਿਪੋਰਟਾਂ ਮੁਤਾਬਕ, ਥੋੜ੍ਹੇ ਸਮੇਂ ਦੀ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
Punjab AAP MLAs detained at Ottawa Airportਇਸਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ।
Punjab AAP MLAs detained at Ottawa Airportਸੰਧਵਾਂ ਕੋਟਕਪੂਰਾ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸੰਦੋਆ ਰੋਪੜ ਤੋਂ 'ਆਪ' ਵਿਧਾਇਕ ਹਨ। ਸੰਦੋਆ ,ਜਿਸ 'ਤੇ ਕਿ ਔਰਤ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਦੋਸ਼ ਲੱਗੇ ਸਨ, ਅਦਾਲਤ ਦੀ ਆਗਿਆ ਲੈਣ ਤੋਂ ਬਾਅਦ ਕੈਨੇਡਾ ਲਈ ਰਵਾਨਾ ਹੋਏ ਸਨ, ਜਿੱਥੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਸੀ।

—PTC News

  • Share