ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਹੋਇਆ ਹੰਗਾਮਾ, ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਦੇ ਉਪਰੋਂ ਲੰਘੇ ਉਪ-ਕੁਲਪਤੀ

By Shanker Badra - November 19, 2020 2:11 pm

ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਹੋਇਆ ਹੰਗਾਮਾ, ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਦੇ ਉਪਰੋਂ ਲੰਘੇ ਉਪ-ਕੁਲਪਤੀ:ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.)  ਵਿਖੇ ਪਿਛਲੇ ਕਈ ਦਿਨਾਂ ਤੋਂ ਵੱਖ -ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਗੁੱਸਾ ਉਸ ਸਮੇਂ ਹੋਰ ਭੜਕ ਗਿਆ , ਜਦੋਂ ਅੱਜ ਸਵੇਰੇ ਉਪ-ਕੁਲਪਤੀ ਪ੍ਰਦਰਸ਼ਨਕਾਰੀਆਂ ਦੇ ਉਪਰੋਂ ਦੀ ਲੰਘ ਗਏ।  ਜਿਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਹੰਗਾਮਾ ਹੋ ਗਿਆ ਹੈ।

Punjab Agricultural University employees protest Against Vice Chancellor ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਹੋਇਆ ਹੰਗਾਮਾ, ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਦੇ ਉਪਰੋਂ ਲੰਘੇ ਉਪ-ਕੁਲਪਤੀ

ਇਹ ਵੀ ਪੜ੍ਹੋ  : 14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ ,ਅਣਪਛਾਤੇ ਲੋਕ ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਕੇ ਫ਼ਰਾਰ

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਜਿਸ ਵਿੱਚ ਕਰਮਚਾਰੀਆਂ ਨੂੰ ਬਿਨ੍ਹਾਂ ਕਾਰਨ ਆਊਟ ਸਟੇਸ਼ਨ ‘ਤੇ ਟਰਾਂਸਫਰ ਕੀਤੇ ਜਾਣ ਅਤੇ ਪ੍ਰਮੋਸ਼ਨ ਨੂੰ ਲੈ ਕੇਮੁਲਾਜ਼ਮ ਧਰਨੇ 'ਤੇ ਬੈਠੇ ਹਨ ਪਰ ਅੱਜ ਉਪ ਕੁਲਪਤੀ ਪ੍ਰਦਰਸ਼ਨਕਾਰੀਆਂ ਦੇ ਉਪਰੋਂ ਦੀ ਲੰਘ ਗਏ, ਜਿਸ ਲਈ ਉਹ ਬਹੁਤ ਨਾਰਾਜ਼ ਹਨ।

Punjab Agricultural University employees protest Against Vice Chancellor ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਹੋਇਆ ਹੰਗਾਮਾ, ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਦੇ ਉਪਰੋਂ ਲੰਘੇ ਉਪ-ਕੁਲਪਤੀ

ਇਹ ਵੀ ਪੜ੍ਹੋ  : ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ

ਦੱਸ ਦਈਏ ਕਿਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਵਲੋਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜਪੀਏਯੂ ਮੁਲਾਜ਼ਮਾਂ ਨੇ ਸੰਘਰਸ਼ ਦੇ ਚਲਦਿਆਂ ਥਾਪਰ ਹਾਲ ਦਾ ਘਿਰਾਓ ਕੀਤਾ ਹੋਇਆ ਸੀ। ਇਸ ਦੌਰਾਨ ਉਹਨਾਂ ਨੇ ਡਾ. ਬਲਦੇਵ ਸਿੰਘ ਢਿੱਲੋਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ।

Punjab Agricultural University employees protest Against Vice Chancellor ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਹੋਇਆ ਹੰਗਾਮਾ, ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਦੇ ਉਪਰੋਂ ਲੰਘੇ ਉਪ-ਕੁਲਪਤੀ

ਇਸ ਦੌਰਾਨ ਮੁਲਾਜ਼ਮਾਂ ਵਲੋਂ ਕੀਤੇ ਘਿਰਾਓ ਕਰਕੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਆਪਣੇ ਦਫ਼ਤਰ ਜਾਣ ਲਈ ਭਾਰੀ ਮਸ਼ੱਕਤ ਕਰਨੀ ਪਈ, ਕਿਉਂਕਿ ਜਦੋਂ ਡਾ. ਢਿੱਲੋਂ ਦਫ਼ਤਰ ਜਾਣ ਲੱਗੇ ਤਾਂ ਮੁਲਾਜ਼ਮ ਉਨ੍ਹਾਂ ਦੇ ਅੱਗੇ ਜ਼ਮੀਨ ਉੱਪਰ ਲੰਮੇ ਪੈ ਗਏ ਸਨ।
-PTCNews

adv-img
adv-img