Fri, Apr 26, 2024
Whatsapp

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਿਸ਼ਵ ਦਿਵਸ ਮਨਾਇਆ

Written by  Joshi -- September 29th 2017 06:41 PM
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਿਸ਼ਵ ਦਿਵਸ ਮਨਾਇਆ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਿਸ਼ਵ ਦਿਵਸ ਮਨਾਇਆ

ਇੱਕ ਦਿਹਾੜਾ ਦਿਲ ਦੇ ਨਾਂ : Punjab agriculture university celebrates world heart day ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਮ ਸਾਇੰਸ ਕਾਲਜ ਦੀ ਐਸੋਸ਼ੀਏਸ਼ਨ ਅਤੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਮਿਲ ਕੇ ਅੱਜ ਇਥੇ ਦਿਲ ਦਾ ਵਿਸ਼ਵ ਦਿਵਸ ਮਨਾਇਆ । 'ਸਿਹਤਮੰਦ ਦਿਲ ਲਈ ਦੋੜੋ' ਦੇ ਨਾਅਰੇ ਨਾਲ ਗੇਟ ਨੰਬਰ 2 ਤੋਂ ਸ਼ੁਰੂ ਹੁੰਦੀ ਇੱਕ ਰੈਲੀ ਵੀ ਕੱਢੀ ਗਈ ਜਿਸ ਵਿੱਚ ਯੂਨੀਵਰਸਿਟੀ ਦੇ 200 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ । ਲੁਧਿਆਣਾ ਦੇ ਹੀਰੋ, ਦਿਆਨੰਦ ਮੈਡੀਕਲ ਕਾਲਜ ਦੇ ਡਾਕਟਰ ਬਿਸ਼ਵਮੋਹਨ ਨੇ ਦਿਲ ਨਾਲ ਸੰਬੰਧਤ ਤੱਥਾਂ ਅਤੇ ਮਿੱਥਾਂ ਬਾਰੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ । Punjab agriculture university celebrates world heart dayਹੋਮ ਸਾਇੰਸ ਕਾਲਜ ਦੇ ਡੀਨ ਡਾ. ਜਤਿੰਦਰ ਗੁਲਾਟੀ ਨੇ ਬੁਲਾਰੇ ਦਾ ਸਵਾਗਤ ਕੀਤਾ ਅਤੇ ਭਾਰਤ ਵਿੱਚ ਦਿਲ ਦੇ ਰੋਗਾਂ ਸੰਬੰਧੀ ਆਪਣੀ ਫਿਕਰਮੰਦੀ ਜ਼ਾਹਿਰ ਕੀਤੀ । ਉਹਨਾਂ ਦੱਸਿਆ ਕਿ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਦਿਲ ਦੇ ਦੌਰੇ ਦਾ ਖਤਰਾ 3 ਤੋਂ 5 ਗੁਣਾ ਹੈ। ਭਾਰਤ ਵਿੱਚ ਹਰ ਮਿੰਟ ਚਾਰ ਵਿਅਕਤੀ ਦਿਲ ਦੇ ਦੌਰੇ ਦੇ ਸ਼ਿਕਾਰ ਹੁੰਦੇ ਹਨ । 30-50 ਸਾਲ ਦੀ ਉਮਰ ਦੇ ਲੋਕ ਜ਼ਿਆਦਾਤਰ ਪ੍ਰਭਾਵਿਤ ਹੁੰਦੇ ਹਨ । ਇਸ ਖੇਤਰ ਵਿੱਚ ਹੋਈ ਖੋਜ ਦਾ ਜ਼ਿਕਰ ਕਰਦਿਆਂ ਡਾਕਟਰ ਬਿਸ਼ਵਮੋਹਨ ਨੇ ਦੱਸਿਆ ਕਿ ਲੁਧਿਆਣੇ ਵਿੱਚ 10 ਪ੍ਰਤੀਸ਼ਤ ਸਕੂਲਾਂ ਦੇ ਬੱਚੇ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹਨ । Punjab agriculture university celebrates world heart dayਦਿਲ ਦੇ ਦੌਰਿਆਂ ਦਾ ਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਸ਼ੂਗਰ, ਤਨਾਅ, ਸਰੀਰਕ ਕੰਮ ਦੀ ਘਾਟ ਅਤੇ ਨਾ-ਮੁਖੀ ਮਾਨਸਿਕਤਾ ਹੁੰਦੀ ਹੈ । ਉਹਨਾਂ ਨੇ ਜ਼ੋਰ ਦੇਕੇ ਕਿਹਾ ਕਿ ਕੁਝ ਨੁਕਤਿਆਂ ਦਾ ਧਿਆਨ ਰੱਖ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਇਹਨਾਂ ਬਿਮਾਰੀਆਂ ਦਾ ਬਹੁਤਾ ਸੰਬੰਧ ਸਾਡੇ ਜੀਵਨ-ਜਾਂਚ ਨਾਲ ਹੈ । ਜ਼ਰੂਰੀ ਹੈ ਕਿ ਇਸ ਤੋਂ ਬਚਣ ਲਈ ਰੋਜ਼ਾਨਾਂ ਕਸਰਤ, ਸੰਤੁਲਤ ਭੋਜਨ, ਯੋਗਾ ਅਤੇ ਤਨਾਅ ਪ੍ਰਬੰਧਨ ਦੇ ਰਾਹ ਤੁਰਿਆ ਜਾਵੇ । ਆਪਣੇ ਜੀਵਨ ਜਿਓਣ ਦੇ ਤਰੀਕੇ ਨੂੰ ਬਦਲ ਕੇ ਹੀ ਇਸ ਮਾੜੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । Punjab agriculture university celebrates world heart dayਇਸ ਵਿਸ਼ੇ ਨੂੰ ਦਰਸਾਉਂਦੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਸਿਹਤਮੰਦ ਦਿਲ, ਕੈਂਸਰ ਤੋਂ ਬਚਣ ਲਈ ਖੁਰਾਕ ਤੇ ਰੋਸ਼ਨੀ ਪਾਈ ਗਈ । ਬੀ ਐਸ ਸੀ ਪੋਸ਼ਣ ਤੇ ਪੋਸ਼ਕ ਵਿਭਾਗ ਦੇ ਵਿਦਿਆਰਥੀਆਂ ਨੇ ਡਾ. ਕਿਰਨ ਗਰੋਵਰ ਪਸਾਰ ਮਾਹਿਰ ਅਤੇ ਡਾ. ਸੋਨਿਕਾ ਸ਼ਰਮਾ ਸਹਾਇਕ ਪ੍ਰੋਫੈਸਰ ਦੀ ਅਗਵਾਈ ਵਿੱਚ ਇਸ ਪ੍ਰਦਰਸ਼ਨੀ ਨੂੰ ਵਿਉਂਤਿਆ । ਇਸ ਵਿੱਚ ਮੁੱਖ ਮੁੱਦਾ ਸਿਹਤਮੰਦ ਦਿਲ ਲਈ ਵਾਤਾਵਰਨ, ਦਿਲ ਲਈ ਭੋਜਨ, ਕੰਮ ਦੀ ਸਿਹਤਮੰਦ ਚੋਣ ਨੂੰ ਦਰਸਾਇਆ ਗਿਆ । ਸਿਹਤਮੰਦ ਭੋਜਨ ਵਿੱਚ ਜੌ, ਲਸਣ, ਹਰੀ ਚਾਹ, ਬਦਾਮ, ਅਖਰੋਟ, ਜੈਤੂਨ ਦਾ ਤੇਲ ਆਦਿ ਖੁਰਾਕਾਂ ਨੂੰ ਦੱਸਿਆ ਗਿਆ । ਟਿੱਕੀ, ਬਰਗਰ, ਪੋਹਾ, ਨੂਡਲਜ਼, ਪੋਪਕਰਨ, ਸੂਜ਼ੀਪਿਜ਼ਾ, ਸੇਬ ਤੋਂ ਬਣੀ ਸਮੂਦੀ ਨੂੰ ਪੌਸ਼ਟਿਕ ਰੂਪ ਦੇਣ ਲਈ ਤਰੀਕਿਆਂ ਨੂੰ ਵੀ ਦਰਸਾਇਆ ਗਿਆ । ਇਸ ਲੋੜ ਤੇ ਖਾਸ ਜ਼ੋਰ ਦਿੱਤਾ ਗਿਆ ਕਿ ਦਿਲ ਨਾਲ ਸੰਬੰਧਤ ਇਹਨਾਂ ਵਿਸ਼ਿਆਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਹਨਾਂ ਨੂੰ ਇਸ ਖਤਰੇ ਤੋਂ ਬਚਾਇਆ ਜਾ ਸਕੇ । ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਨਰਿੰਦਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਉਹ ਹੋਮ ਸਾਇੰਸ ਐਸੋਸੀਏਸ਼ਨ ਦੇ ਸਲਾਹਕਾਰ ਵੀ ਹਨ । —PTC News


Top News view more...

Latest News view more...