ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਫੈਕਲਟੀ ਨੂੰ ਦਿੱਤੀ ਵਧਾਈ    

Vice chancellor of Punjab Agriculture university congratulates faculty
Vice chancellor of Punjab Agriculture university congratulates faculty

Punjab Agriculture university congratulates faculty

ਲੁਧਿਆਣਾ: ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੱਜ ਇੱਥੇ ਪਾਲ ਆਡੀਟੋਰੀਅਮ ਵਿੱਚ ਸਮੁੱਚੀ ਫੈਕਲਟੀ ਨੂੰ ਸੰਬੋਧਨ ਕੀਤਾ ਅਤੇ ਇਸ ਸਾਲ ਦੀਆਂ ਪ੍ਰਾਪਤੀਆਂ ਲਈ ਸਾਂਝੇ ਯਤਨਾਂ ਤੇ ਮਾਣ ਕਰਦਿਆਂ ਕਿਹਾ ਕਿ ਇਹ ਸਭ ਅਕਾਦਮਿਕ, ਖੋਜ ਅਤੇ ਪਸਾਰ ਨਾਲ ਜੁੜੇ ਵਿਗਿਆਨੀਆਂ, ਅਧਿਕਾਰੀਆਂ ਦੀ ਅਣਥੱਕ ਮਿਹਨਤ ਦਾ ਫਲ ਹੈ ਜੋ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਖਰ ਤੇ ਪਹੁੰਚ ਸਕੀ ਹੈ । ਯੂਨੀਵਰਸਿਟੀ ਨੂੰ ਭਾਰਤ ਦੀ ਸਭ ਤੋਂ ਵੱਡੀ ਭਾਰਤੀ ਖੇਤੀ ਖੋਜ ਕੌਂਸਲ ਨੇ ਖੇਤੀ ਖੋਜ ਸੰਸਥਾਨਾਂ ਵਿੱਚੋਂ ਜਿੱਥੇ ਤੀਜਾ ਥਾਂ ਦਿੱਤਾ ਹੈ ਉਥੇ ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਇਹ ਸਿਰਮੌਰ ਰਹੀ ਹੈ ।
Vice chancellor of Punjab Agriculture university congratulates faculty ਮਨੁੱਖੀ ਸਰੋਤ ਸਾਧਨ ਮੰਤਰਾਲੇ ਨੇ ਪੀਏਯੂ ਨੂੰ ਭਾਰਤ ਦੀ ਦੂਜੀ ਬਿਹਤਰਹੀਨ ਖੇਤੀਬਾੜੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਸੀ । ਉਹਨਾਂ ਦੇ ਇਸ ਮੁਲਾਂਕਣ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਨੰਬਰ ਤੇ ਰਹੀ । ਉਹਨਾਂ 2016-17 ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਮਿਲੇ ਮਾਣ-ਸਨਮਾਨਾਂ ਦੀ ਪੇਸ਼ਕਾਰੀ ਦਿੱਤੀ ਅਤੇ ਇਹ ਵੀ ਯਾਦ ਕਰਵਾਇਆ ਕਿ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ । ਬਿਨਾਂ ਸ਼ੱਕ ਅੱਜ ਖੇਤੀ ਲਈ ਅਨੇਕਾਂ ਨਵੀਆਂ ਵੰਗਾਰਾਂ ਹਨ ਜਿਵੇਂ ਬਦਲਦਾ ਮੌਸਮ, ਬਦਲਦੀਆਂ ਖੁਰਾਕੀ ਲੋੜਾਂ ਅਤੇ ਵਾਤਾਵਰਨ ਜਿਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਖੇਤੀ ਖੋਜ ਨੂੰ ਅਗਲੀ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ । ਉਹਨਾਂ ਇਸ ਪ੍ਰਸੰਗ ਵਿੱਚ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ  ਘੱਟ ਸਮੇਂ ਵਿੱਚ ਪੱਕਣ ਵਾਲੀਆਂ ਅਤੇ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ । ਡਾ. ਢਿੱਲੋਂ ਨੇ ਕਿਹਾ ਕਿ ਇਹ ਸਾਡੇ ਸਭਨਾਂ ਦੇ ਸਾਂਝੇ ਸਰੋਕਾਰਾਂ ਦਾ ਨਤੀਜਾ ਹੈ ।
Vice chancellor of Punjab Agriculture university congratulates faculty ਇਹਨਾਂ ਯਤਨਾਂ ਸਦਕਾ ਹੀ ਇੰਡੀਅਨ ਸੁਸਾਇਟੀ ਆਫ਼ ਜੈਨੇਟਿਕਸ ਅਤੇ ਪਲਾਂਟ ਬਰੀਡਿੰਗ ਨੇ ਯੂਨੀਵਰਸਿਟੀ ਦੀਆਂ ਇਤਿਹਾਸ ਸਿਰਜਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਲਈ ਸਨਮਾਨ ਦਿੱਤਾ ਹੈ । 2016-17 ਵਿੱਚ ਹੀ ਯੂਨੀਵਰਸਿਟੀ ਦੇ ਚੌਲ, ਚਾਰਾ, ਖੇਤੀ ਜੰਗਲਾਤ, ਸ਼ਹਿਦ ਦੇ ਸਰਵ ਭਾਰਤੀ ਖੋਜ ਪ੍ਰੋਜੈਕਟਾਂ ਨੂੰ ਵੀ ਬਿਹਤਰੀਨ ਕਾਰਗੁਜ਼ਾਰੀ ਦਾ ਸਨਮਾਨ ਮਿਲਿਆ ਹੈ । ਡਾ. ਢਿੱਲੋਂ ਨੇ ਇਸ ਗੱਲ ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਪਬਲਿਕ ਸੈਕਟਰ ਵਿੱਚ ਪੀਏਯੂ ਪਹਿਲੀ ਅਜਿਹੀ ਯੂਨੀਵਰਸਿਟੀ ਹੈ ਜਿਸ ਨੇ ਬੀ ਟੀ ਨਰਮੇ ਦੀ ਕਿਸਮ ਵਿਕਸਿਤ ਕੀਤੀ ਹੈ । ਉਹਨਾਂ ਯਕੀਨ ਨਾਲ ਕਿਹਾ ਕਿ ਨਰਮੇ ਦੀ ਇਹ ਕਿਸਮ ਭਵਿੱਖ ਵਿੱਚ ਕ੍ਰਾਂਤੀਕਾਰੀ ਇਤਿਹਾਸ ਸਿਰਜੇਗੀ ।

ਡਾ. ਢਿੱਲੋਂ ਨੇ ਫੈਕਲਟੀ ਨਾਲ ਆਪਣੀ ਇਸ ਮਿਲਣੀ ਦੌਰਾਨ ਮਾਹਿਰਾਂ, ਵਿਗਿਆਨੀਆਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਲਗਾਤਾਰ ਅਣਥੱਕ ਯਤਨਾਂ ਸਦਕਾ ਹੀ ਅਸੀਂ ਪਿਛਲੇ ਸਾਲ ਨਰਮਾ ਪੱਟੀ ਵਿੱਚ ਚਿੱਟੀ ਮੱਖੀ ਉਪਰ ਕਾਬੂ ਪਾਉਣ ਦੇ ਸਮਰੱਥ ਰਹੇ ਅਤੇ ਬੰਪਰ ਫ਼ਸਲ ਦੇ ਨਾਲ-ਨਾਲ 54.42 ਕਰੋੜ ਰੁਪਏ ਦੇ ਖੇਤੀ ਰਸਾਇਣਾਂ ਦੀ ਬੱਚਤ ਵੀ ਕੀਤੀ । ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਝੋਨੇ ਦੀ ਕਿਸਮ ਪੀ ਆਰ-121 ਨੇ ਪੂਸਾ-44 ਨੂੰ ਪਛਾੜਿਆ ਹੈ ਅਤੇ 2016 ਵਿੱਚ ਸਭ ਤੋਂ ਵੱਧ ਰਕਬੇ ਉਪਰ ਇਸਦੀ ਬਿਜਾਈ ਹੋਈ । ਇਹ ਰਕਬਾ 29 ਪ੍ਰਤੀਸ਼ਤ ਰਿਹਾ ।

ਝੋਨੇ ਦੀ ਇੱਕ ਹੋਰ ਕਿਸਮ ਪੀ ਆਰ-126 ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ । ਇਸੇ ਤਰ•ਾਂ ਮਾਨਯੋਗ ਵਾਈਸ ਚਾਂਸਲਰ ਨੇ ਅਨੇਕਾਂ ਉਹਨਾਂ ਵਿਕਸਿਤ ਕਿਸਮਾਂ ਦੀ ਚਰਚਾ ਕੀਤੀ ਜਿਨ•ਾਂ ਪ੍ਰਤੀ ਕਿਸਾਨਾਂ ਨੇ ਭਰਪੂਰ ਉਤਸ਼ਾਹ ਦਿਖਾਇਆ ਅਤੇ ਮਕਬੂਲੀਅਤ ਮਿਲੀ । ਡਾ. ਢਿੱਲੋਂ ਨੇ ਇਹ ਵੀ ਦੱਸਿਆ ਕਿ ਖੇਤ-ਮਸ਼ੀਨਰੀ ਪੱਖੋਂ ਪੀਏਯੂ ਲਈ ਇਹ ਵਰ•ਾ ਬਹੁਤ ਵਿਲੱਖਣ ਰਿਹਾ । ਜਿਸ ਵਿੱਚ ਨਰਮੇ ਲਈ ਵਿਸ਼ੇਸ਼ ਸਪਰੇਅਰ ਤਿਆਰ ਕੀਤੇ ਗਏ ਅਤੇ ਪਰਾਲੀ ਨੂੰ ਵਿਉਂਤਣ ਲਈ ਨਵੀਨਤਮ ਤਕਨਾਲੋਜੀ ਵਾਲੇ ਐਸ ਐਮ ਐਸ ਵੀ ਬਣਾਏ ਗਏ ।

ਯੂਨੀਵਰਸਿਟੀ ਦੀ ਤਕਨਾਲੋਜੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵਪਾਰਕ ਪੱਧਰ ਤੇ ਕੰਪਨੀਆਂ ਨਾਲ ਸਮਝੌਤੇ ਵੀ ਕੀਤੇ ਗਏ । ਲੋਕਾਂ ਤੱਕ ਆਪਣੀ ਪਹੁੰਚ ਵੱਧ ਤੋਂ ਵੱਧ ਬਨਾਉਣ ਲਈ ਕਿਸਾਨ ਪੋਰਟਲ, ਬੀਜ ਪੋਰਟਲ, ਵੈਬਸਾਈਟ ਅਤੇ ਫੇਸਬੁੱਕ ਵਰਗੇ ਤਕਨੀਕੀ ਸਾਧਨ ਵੀ ਵਰਤੇ ਜਾ ਰਹੇ ਹਨ ਜਿਨ•ਾਂ ਰਾਹੀਂ ਕਿਸਾਨ ਲਗਾਤਾਰ ਯੂਨੀਵਰਸਿਟੀ ਦੇ ਨੇੜੇ ਆ ਰਿਹਾ ਹੈ ।

ਡਾ. ਢਿੱਲੋਂ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਇਹਨਾਂ ਯਤਨਾਂ ਪ੍ਰਾਪਤੀਆਂ ਦੇ ਨਾਲ-ਨਾਲ ਸਾਡੇ ਵਿਦਿਆਰਥੀ ਅਤੇ ਫੈਕਲਟੀ ਨੇ ਵੀ ਵੱਡੇ ਮਾਨ-ਸਨਮਾਨ ਹਾਸਲ ਕੀਤੇ ਹਨ ਜਿਸ ਨਾਲ ਯੂਨੀਵਰਸਿਟੀ ਦਾ ਕੱਦ ਉਚਾ ਹੋਇਆ ਹੈ । ਉਹਨਾਂ ਵਿਸ਼ੇਸ਼ ਰੂਪ ਵਿੱਚ ਜ਼ੋਰ ਦਿੰਦਿਆਂ ਕਿਹਾ ਕਿ ਇਹ ਮਾਨ-ਸਨਮਾਨ ਅਤੇ ਰੁਤਬੇ ਸਾਡੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦੇ ਹਨ ਅਤੇ ਸਾਨੂੰ ਲਗਾਤਾਰ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕਰਦੇ ਹਨ ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਵਾਈਸ ਚਾਂਸਲਰ ਅਤੇ ਫੈਕਲਟੀ ਨੂੰ ਜੀ ਆਇਆ ਕਿਹਾ ਅਤੇ 2016-17 ਦੀਆਂ ਇਹਨਾਂ ਮਾਨਮੱਤੀਆਂ ਪ੍ਰਾਪਤੀਆਂ ਲਈ ਵਧਾਈ ਵੀ ਦਿੱਤੀ ।

—PTC News