Thu, Apr 25, 2024
Whatsapp

ਰਾਮ ਰਹੀਮ ਵੱਲੋਂ ਵਿਆਹ ਦਾ ਲਾਇਆ ਬਹਾਨਾ ਨਹੀਂ ਚੱਲਿਆ ,ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

Written by  Shanker Badra -- May 01st 2019 05:06 PM
ਰਾਮ ਰਹੀਮ ਵੱਲੋਂ ਵਿਆਹ ਦਾ ਲਾਇਆ ਬਹਾਨਾ ਨਹੀਂ ਚੱਲਿਆ ,ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਰਾਮ ਰਹੀਮ ਵੱਲੋਂ ਵਿਆਹ ਦਾ ਲਾਇਆ ਬਹਾਨਾ ਨਹੀਂ ਚੱਲਿਆ ,ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਰਾਮ ਰਹੀਮ ਵੱਲੋਂ ਵਿਆਹ ਦਾ ਲਾਇਆ ਬਹਾਨਾ ਨਹੀਂ ਚੱਲਿਆ ,ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ:ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।ਰਾਮ ਰਹੀਮ ਨੇ ਆਪਣੀ ਇਕ ਮੂੰਹ ਬੋਲੀ ਧੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜ਼ਮਾਨਤ ਅਰਜ਼ੀ ਦਿੱਤੀ ਸੀ। [caption id="attachment_289962" align="aligncenter" width="300"]Punjab and Haryana High Court Ram Rahim bail application canceled
ਰਾਮ ਰਹੀਮ ਵੱਲੋਂ ਵਿਆਹ ਦਾ ਲਾਇਆ ਬਹਾਨਾ ਨਹੀਂ ਚੱਲਿਆ ,ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ[/caption] ਦਰਅਸਲ 'ਚ ਰਾਮ ਰਹਿਮ ਦੇ ਵਕੀਲ ਸੰਜੇ ਨੇ ਅਦਾਲਤ 'ਚ ਅਪੀਲ ਕੀਤੀ ਸੀ ਕਿ ਰਾਮ ਰਹੀਮ ਦੀ ਮੂੰਹ ਬੋਲੀ ਧੀ ਅੰਸ਼ ਕੌਰ ਆਪਣੇ ਪਿਤਾ ਤੋਂ ਹੀ ਕੰਨਿਆ ਦਾਨ ਕਰਵਾਉਣਾ ਚਾਹੁੰਦੀ ਹੈ।ਇਸ ਕਰਕੇ ਜ਼ਮਾਨਤ ਮੰਗੀ ਗਈ ਸੀ।ਅਦਾਲਤ ਨੇ ਕਿਹਾ ਕਿ ਰਾਮ ਰਹਿਮ ਦੀ ਪਤਨੀ ਤੇ ਬੇਟਾ ਇਸ ਰਸਮ ਨੂੰ ਅਦਾ ਕਰ ਸਕਦੇ ਹਨ।ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਦੀ ਇੱਛਾ ਮੁਤਾਬਕ ਕਾਨੂੰਨ ਝੁਕ ਨਹੀਂ ਸਕਦਾ। [caption id="attachment_289960" align="aligncenter" width="300"]Punjab and Haryana High Court Ram Rahim bail application canceled
ਰਾਮ ਰਹੀਮ ਵੱਲੋਂ ਵਿਆਹ ਦਾ ਲਾਇਆ ਬਹਾਨਾ ਨਹੀਂ ਚੱਲਿਆ ,ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ[/caption] ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਰਾਮ ਰਹਿਮ ਨੂੰ ਚੋਣਾਂ ਦੇ ਸਮੇਂ ਜ਼ਮਾਨਤ ਦੇਣਾ ਕਾਨੂੰਨੀ ਵਿਵਸਥਾ ਲਈ ਖ਼ਤਰਨਾਕ ਹੋ ਸਕਦਾ ਹੈ।ਅਦਾਲਤ ਨੇ ਅੱਗੇ ਕਿਹਾ ਕਿ ਇਸ ਰਸਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਕੀਤਾ ਜਾ ਸਕਦਾ ਹੈ। [caption id="attachment_289963" align="aligncenter" width="300"]Punjab and Haryana High Court Ram Rahim bail application canceled
ਰਾਮ ਰਹੀਮ ਵੱਲੋਂ ਵਿਆਹ ਦਾ ਲਾਇਆ ਬਹਾਨਾ ਨਹੀਂ ਚੱਲਿਆ ,ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਧਿਆਪਕ ਹੁਣ ਸਕੂਲਾਂ ਵਿੱਚ ਨਹੀਂ ਰਹਿਣਗੇ ਸ਼ੋਸ਼ਲ ਮੀਡੀਆ ‘ਤੇ online , ਪੜ੍ਹੋ ਵੱਡੀ ਖ਼ਬਰ ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।ਓਧਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਤੇ ਪੰਚਕੂਲਾ ਹਿੰਸਾ ਵਿਚ ਮੁਲਜ਼ਮ ਹਨੀਪ੍ਰੀਤ ਨੇ ਵੀ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...