ਪੰਜਾਬ

ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਤੇ ਹਿਮਾਚਲ 'ਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ

By Riya Bawa -- July 27, 2022 4:18 pm -- Updated:July 27, 2022 4:19 pm

ਚੰਡੀਗੜ੍ਹ: ਪੰਜਾਬ ਵਿਚ ਹੀ ਨਹੀਂ ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਜੇਕਰ ਪਿਛਲੇ ਹਫ਼ਤੇ ਦੀ ਰਿਪੋਰਟ ਦੀ ਨਜ਼ਰ ਮਾਰੀਏ ਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਹਫ਼ਤੇ ਵਿੱਚ ਕੋਵਿਡ -19 ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਕੇਂਦਰ ਨੇ ਮੰਗਲਵਾਰ ਨੂੰ ਵੱਧ ਰਹੇ ਸੰਕਰਮਣ ਲਈ ਦੋਵਾਂ ਸੂਬਿਆਂ ਨੂੰ ਲਾਲ ਝੰਡੀ ਦਿੱਤੀ ਹੈ।

 Himachal Pradesh corona Coronavirus India Updates, Coronavirus India, Coronavirus, Covid-19 , Covid-19 India, Punjab corona case

19 ਜੁਲਾਈ ਅਤੇ 26 ਜੁਲਾਈ ਨੂੰ ਖਤਮ ਹੋਏ ਹਫ਼ਤਿਆਂ ਦੇ ਵਿਚਕਾਰ, ਪੰਜਾਬ ਵਿੱਚ ਔਸਤ ਰੋਜ਼ਾਨਾ ਕੇਸ 2.48 ਗੁਣਾ ਵੱਧ ਕੇ 254 ਤੋਂ 631 ਹੋ ਗਏ, ਜਦੋਂ ਕਿ ਹਿਮਾਚਲ ਵਿੱਚ 384 ਮਾਮਲਿਆਂ ਤੋਂ 603 ਤੱਕ 1.57 ਗੁਣਾ ਵਾਧਾ ਹੋਇਆ, ਜੋ ਕਿ ਸਾਰੇ ਸੂਬਿਆਂ ਵਿੱਚ ਸਭ ਤੋਂ ਵੱਧ ਵਾਧਾ ਦਰ ਹੈ।'

ਕੁੱਲ ਮਿਲਾ ਕੇ ਛੇ ਸੂਬਿਆਂ ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਕਰਨਾਟਕ ਅਤੇ ਉੜੀਸਾ ’ਚ ਰੋਜ਼ਾਨਾ ਔਸਤਨ 1,000 ਤੋਂ ਵੱਧ ਕੋਵਿਡ ਕੇਸ ਆ ਰਹੇ ਹਨ, ਜਦੋਂ ਕਿ ਗੁਜਰਾਤ, ਅਸਾਮ, ਤਿਲੰਗਾਨਾ, ਦਿੱਲੀ, ਪੰਜਾਬ, ਹਿਮਾਚਲ ਅਤੇ ਛੱਤੀਸਗੜ੍ਹ 500 ਤੋਂ 1,000 ਦੇ ਵਿਚਕਾਰ ਕੇਸ ਆ ਰਹੇ ਹਨ।

 Himachal Pradesh corona Coronavirus India Updates, Coronavirus India, Coronavirus, Covid-19 , Covid-19 India, Punjab corona case

ਦੱਸ ਦੇਈਏ ਕਿ ਹਿਮਾਚਲ 'ਚ ਕੋਰੋਨਾ ਦੇ 986 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ 4541 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 599 ਮਰੀਜ਼ ਠੀਕ ਵੀ ਹੋਏ ਹਨ ਪਰ ਕੋਰੋਨਾ ਦੇ ਮਰੀਜ਼ਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਚਿੰਤਾ ਨੂੰ ਵਧਾ ਰਹੀ ਹੈ।

India's fresh Covid-19 cases surpass 13,000 mark for first time in 3 months

ਪਿਛਲੇ ਇੱਕ ਹਫ਼ਤੇ ਵਿੱਚ, ਕੋਰੋਨਾ ਪੋਜ਼ਟਿਵ ਦਰ 9.95 ਪ੍ਰਤੀਸ਼ਤ ਹੋ ਗਈ ਹੈ। ਇੱਕ ਹਫ਼ਤੇ ਵਿੱਚ ਔਸਤਨ ਰੋਜ਼ਾਨਾ 113 ਨਵੇਂ ਕੇਸ ਆ ਰਹੇ ਹਨ। ਹੁਣ ਤੱਕ ਢਾਈ ਸਾਲਾਂ ਵਿੱਚ ਸ਼ਹਿਰ ਵਿੱਚ 95,835 ਲੋਕ ਪਾਜ਼ੀਟਿਵ ਆਏ ਹਨ। 93,880 ਠੀਕ ਹੋ ਚੁੱਕੇ ਹਨ। 1166 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'Monkeypox' ਦਾ ਆਇਆ ਸ਼ੱਕੀ ਕੇਸ, ਅਲਰਟ ਜਾਰੀ, ਯਾਤਰੀਆਂ ਦੀ ਟੈਸਟਿੰਗ ਸ਼ੁਰੂ

ਸ਼ਹਿਰ ਵਿੱਚ 12 ਤੋਂ 14 ਸਾਲ ਦੀ ਉਮਰ ਦੇ 34,385 ਬੱਚਿਆਂ ਨੂੰ ਕੋਰੋਨਾ ਦੀ ਪਹਿਲੀ ਖੁਰਾਕ ਮਿਲੀ ਹੈ ਅਤੇ 20,649 ਬੱਚਿਆਂ ਨੂੰ ਕੋਰਬੇਵੈਕਸ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ। ਪ੍ਰਸ਼ਾਸਨ ਨੇ ਅਜਿਹੇ 45 ਹਜ਼ਾਰ ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਹੈ। 15 ਤੋਂ 18 ਸਾਲ ਦੀ ਉਮਰ ਦੇ 74,072 ਬੱਚਿਆਂ ਨੇ ਕੋਵੈਕਸੀਨ ਦੀ ਪਹਿਲੀ ਖੁਰਾਕ ਅਤੇ 51,040 ਬੱਚਿਆਂ ਨੂੰ ਪ੍ਰਾਪਤ ਕੀਤਾ ਹੈ। ਅਜਿਹੇ 72 ਹਜ਼ਾਰ ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਸੀ।

-PTC News

  • Share