Advertisment

ਪੰਜਾਬ ਐਂਡ ਸਿੰਧ ਬੈਂਕ ਦਿਆਲਪੁਰ ਦਾ ਕੈਸ਼ੀਅਰ ਨਿਕਲਿਆ ਕੋਰੋਨਾ ਪਾਜ਼ੀਟਿਵ, ਬੈਂਕ ਕੀਤਾ ਗਿਆ ਸੀਲ

author-image
Shanker Badra
Updated On
New Update
ਪੰਜਾਬ ਐਂਡ ਸਿੰਧ ਬੈਂਕ ਦਿਆਲਪੁਰ ਦਾ ਕੈਸ਼ੀਅਰ ਨਿਕਲਿਆ ਕੋਰੋਨਾ ਪਾਜ਼ੀਟਿਵ, ਬੈਂਕ ਕੀਤਾ ਗਿਆ ਸੀਲ
Advertisment
ਪੰਜਾਬ ਐਂਡ ਸਿੰਧ ਬੈਂਕ ਦਿਆਲਪੁਰ ਦਾ ਕੈਸ਼ੀਅਰ ਨਿਕਲਿਆ ਕੋਰੋਨਾ ਪਾਜ਼ੀਟਿਵ, ਬੈਂਕ ਕੀਤਾ ਗਿਆ ਸੀਲ:ਦਿਆਲਪੁਰ : ਪੰਜਾਬ 'ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ 'ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਐਂਡ ਸਿੰਧ ਬੈਂਕ ਦਿਆਲਪੁਰ ਜ਼ਿਲ੍ਹਾ ਕਪੂਰਥਲਾ ਦਾ ਕੈਸ਼ੀਅਰ ਕੋਰੋਨਾ ਪਾਜ਼ੀਟਿਵ ਨਿਕਲਿਆ ਹੈ। publive-image ਕੋਰੋਨਾ ਵਾਇਰਸ ਨੇ ਸਿੱਧੇ ਤੌਰ 'ਤੇ ਪਬਲਿਕ ਡੀਲਿੰਗ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਆਪਣੀ ਲਪੇਟ ਲੈਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਦਿਆਲਪੁਰ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਕੈਸ਼ੀਅਰ ਨਰਿੰਦਰ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਬੈਂਕ ਸਟਾਫ ਅਤੇ ਗ੍ਰਾਹਕਾਂ 'ਚ ਡਰ ਦਾ ਮਾਹੌਲ ਫੈਲ ਗਿਆ ਹੈ। ਜਿਸ ਤੋਂ ਬਾਅਦ ਬੈਂਕ ਨੂੰ ਸੀਲ ਕੀਤਾ ਗਿਆ ਹੈ।
Advertisment
Punjab and Sind Bank Dayalpur Cashier Corona Positive , Bank Sealed ਪੰਜਾਬ ਐਂਡ ਸਿੰਧ ਬੈਂਕ ਦਿਆਲਪੁਰ ਦਾ ਕੈਸ਼ੀਅਰ ਨਿਕਲਿਆ ਕੋਰੋਨਾ ਪਾਜ਼ੀਟਿਵ, ਬੈਂਕ ਕੀਤਾ ਗਿਆ ਸੀਲ ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ ਇਸੇ ਮਹੀਨੇ ਦੀ 5 ਜੁਲਾਈ ਨੂੰ ਬੇਗੋਵਾਲ ਤੋਂ ਬਦਲ ਕੇ ਦਿਆਲਪੁਰ ਬੈਂਕ ਵਿਚ ਨਵੇਂ ਆਏ ਸਨ। ਐੱਸਐੱਮਓ ਢਿੱਲਵਾਂ ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਉਕਤ ਕੈਸ਼ੀਅਰ ਨੇ ਜਲੰਧਰ ਹਸਪਤਾਲ ਚ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ। ਅੱਜ ਰਿਪੋਟ ਪਾਜ਼ੀਟਿਵ ਆਉਣ 'ਤੇ ਸਾਰੇ ਬੈਂਕ ਨੂੰ ਸੀਲ ਕਰ ਦਿੱਤਾ ਹੈ ਤੇ ਕੱਲ 10 ਜੁਲਾਈ ਨੂੰ ਬੈਂਕ ਦੇ ਬਾਕੀ ਰਹਿੰਦੇ 5 ਮੁਲਾਜ਼ਮਾਂ ਦੇ ਸੈਂਪਲ ਲਏ ਜਾਣਗੇ। ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। Punjab and Sind Bank Dayalpur Cashier Corona Positive , Bank Sealed ਪੰਜਾਬ ਐਂਡ ਸਿੰਧ ਬੈਂਕ ਦਿਆਲਪੁਰ ਦਾ ਕੈਸ਼ੀਅਰ ਨਿਕਲਿਆ ਕੋਰੋਨਾ ਪਾਜ਼ੀਟਿਵ, ਬੈਂਕ ਕੀਤਾ ਗਿਆ ਸੀਲ ਉਧਰ ਬੈਂਕ ਮੈਨੇਜਰ ਜਤਿਨ ਕੁਮਾਰ ਨੇ ਦੱਸਿਆ ਕਿ ਬੈਂਕ ਦੇ ਕੈਸ਼ੀਅਰ ਨਰਿੰਦਰ ਕੁਮਾਰ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਹੈ। ਉਨਾਂ ਤੁਰੰਤ ਬੈਂਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ,ਜਿਸ ਕਾਰਨ ਇਹਤਿਆਤ ਵਜੋਂ ਪਬਲਿਕ ਡਿਲਿੰਗ ਬੰਦ ਕਰਨੀ ਪਈ ਹੈ। ਇਸ ਮੌਕੇ 'ਤੇ ਪੁਲਿਸ ਥਾਣਾ ਸੁਭਾਨਪੁਰ ਵੀ ਪੁੱਜੀ ਹੈ। -PTCNews -
coronavirus punjab-and-sind-bank-dayalpur
Advertisment

Stay updated with the latest news headlines.

Follow us:
Advertisment