ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਵਿਧਾਨ ਸਭਾ ਚੋਣਾਂ ਲਈ EVM ਅਤੇ ਵੀ.ਵੀ.ਪੈਟ ਲਈ ਕੀਤੇ ਪ੍ਰਬੰਧਾਂ ਦੀ ਦਿੱਤੀ ਜਾਣਕਾਰੀ

By Shanker Badra - September 14, 2021 12:09 pm

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਫ਼ਸਰ ਐੱਸ.ਕਰੁਣਾ ਰਾਜੂ ਨੇ ਪ੍ਰੈੱਸ ਕਾਨਫਰੰਸ ਕਰਕੇ ਈ.ਵੀ.ਐੱਮ.ਅਤੇ ਵੀ.ਵੀ.ਪੈਟ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਇਸ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਵਿਧਾਨ ਸਭਾ ਚੋਣਾਂ ਲਈ EVM ਅਤੇ ਵੀ.ਵੀ.ਪੈਟ ਲਈ ਕੀਤੇ ਪ੍ਰਬੰਧਾਂ ਦੀ ਦਿੱਤੀ ਜਾਣਕਾਰੀ

ਮੁੱਖ ਚੋਣ ਅਫ਼ਸਰ ਐੱਸ.ਕਰੁਣਾ ਰਾਜੂ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਲਈ ਪੰਜਾਬ 'ਚ 24 ਹਜ਼ਾਰ 689 ਪੋਲਿੰਗ ਬੂਥ ਬਣਾਏ ਜਾਣਗੇ। ਇੱਕ ਬੂਥ ਲਈ 1200 ਵੋਟਰ ਹੋਣਗੇ ਅਤੇ ਵੀ.ਵੀ.ਪੈਟ 16476 ਹੋਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਬੰਧਿਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਰਿਪੋਰਟ ਹੋਵਗੀ।

ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਵਿਧਾਨ ਸਭਾ ਚੋਣਾਂ ਲਈ EVM ਅਤੇ ਵੀ.ਵੀ.ਪੈਟ ਲਈ ਕੀਤੇ ਪ੍ਰਬੰਧਾਂ ਦੀ ਦਿੱਤੀ ਜਾਣਕਾਰੀ

ਇਸ ਦੇ ਨਾਲ ਹੀ ਈ.ਵੀ.ਐੱਮ ਨੂੰ ਲੈ ਕੇ ਆਉਣ ਵਾਲੇ ਵਹੀਕਲ ਬਿਨ੍ਹਾਂ ਇਜਾਜ਼ਤ ਨਹੀਂ ਰੁਕਣਗੇ। ਈ.ਵੀ.ਐੱਮ ਨੂੰ ਲੈ ਕੇ ਆਉਣ ਵਾਲੇ ਅਧਿਕਾਰੀਆਂ ਦਾ ਰਾਤ ਵੇਲੇ ਰੁਕਣ ਲਈ ਸਿਰਫ ਥਾਣਾ ਦੇ ਵਿੱਚ ਪ੍ਰਬੰਧ ਹੋਵੇਗਾ। ਚੋਣਾਂ ਲਈ ਈ.ਵੀ.ਐੱਮ 25 ਫੀਸਦ ਰਾਖਵਾਂ ਰਹਿਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਚੋਣਾਂ ਲਈ ਈ.ਵੀ.ਐੱਮ. ਦੀ ਕੋਈ ਘਾਟ ਨਹੀ ਹੈ। ਉਨ੍ਹਾਂ ਕਿਹਾ ਕਿ ਇੱਕ ਉਮੀਦਵਾਰ 30 ਲੱਖ 80 ਹਜ਼ਾਰ ਰੁਪਏ ਖ਼ਰਚ ਕਰ ਸਕਦਾ ਹੈ।

ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਵਿਧਾਨ ਸਭਾ ਚੋਣਾਂ ਲਈ EVM ਅਤੇ ਵੀ.ਵੀ.ਪੈਟ ਲਈ ਕੀਤੇ ਪ੍ਰਬੰਧਾਂ ਦੀ ਦਿੱਤੀ ਜਾਣਕਾਰੀ

ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵੇਲੇ 23211 ਬੂਥ ਸੀ। ਕੋਵਿਡ ਕਰਕੇ ਕੁਝ ਸਮੱਸਿਆ ਜ਼ਰੂਰ ਆਈ ਹੈ। ਇਸ ਦੌਰਾਨ ਕੋਰੋਨਾ ਦੀਆਂ ਹਦਾਇਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ। ਇਸ ਦੇ ਲਈ ਸੈਨੇਟਾਈਜ਼ਰ , ਮਾਸਕ ,ਪੀ.ਪੀ.ਕਿੱਟ ਦੀ ਖਰੀਦ ਹੋਵੇਗੀ। ਗੜਬੜੀ ਤੋਂ ਬਚਣ ਲਈ ਸਿਆਸੀ ਨੁਮਾਇੰਦਿਆ ਸਾਹਮਣੇ ਚੈਕਿੰਗ ਹੋਵੇਗੀ। ਉਹਨਾ ਦੀ ਸਹਿਮਤੀ ਤੋਂ ਬਾਅਦ ਹੀ ਈ.ਵੀ.ਐਮ. ਵਰਤੋਂ ਵਿੱਚ ਆਵੇਗੀ।
-PTCNews

adv-img
adv-img