ਪੰਜਾਬਣ ਮੁਟਿਆਰਾਂ ਲਈ ਪੰਜਾਬ ਦਾ ਸਭ ਤੋਂ ਵੱਡਾ ਰਿਐਲਟੀ ਸ਼ੋਅ ‘ਮਿਸ ਪੀ.ਟੀ.ਸੀ. ਪੰਜਾਬੀ- 2018″

Punjab's biggest reality show for Punjabi Girls
ਪੰਜਾਬਣ ਮੁਟਿਆਰਾਂ ਲਈ ਪੰਜਾਬ ਦਾ ਸਭ ਤੋਂ ਵੱਡਾ ਰਿਐਲਟੀ ਸ਼ੋਅ ‘ਮਿਸ ਪੀ.ਟੀ.ਸੀ. ਪੰਜਾਬੀ- 2018″:ਇੱਕ ਵਾਰ ਫਿਰ ਹੁਨਰ,ਹਿੰਮਤ ਤੇ ਹੌਂਸਲੇ ਦਾ ਮਹਾ-ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ।ਪੰਜਾਬੀ ਮੁਟਿਆਰਾਂ ਦੇ ਸੁਹੱਪਣ ਦੀ ਸਮੁੱਚੀ ਦੁਨੀਆ ਕਾਇਲ ਹੈ।ਸੁਹੱਪਣ ਨੂੰ ਹੋਰ ਨਿਖਾਰਨ ਤੇ ਉਭਾਰਨ ਲਈ ਪੀ.ਟੀ.ਸੀ.ਪੰਜਾਬੀ ਨੇ ਟੈਲੇਂਟ ਸ਼ੋਅ ‘ਮਿਸ ਪੀ.ਟੀ.ਸੀ.ਪੰਜਾਬੀ 2018 ਦਾ ਅਹਿਮ ਉਪਰਾਲਾ ਕੀਤਾ ਹੈ।

ਪੰਜਾਬੀ ਮਨੋਰੰਜਨ ਦਾ ਸਭ ਤੋਂ ਮੋਹਰੀ ਚੈਨਲ ਪੀ.ਟੀ.ਸੀ. ਪੰਜਾਬੀ ਦਾ ਇਹ ਸਾਲਾਨਾ ਸ਼ੋਅ ਇਕ ਗਲੋਬਲ ਪਲੇਟਫਾਰਮ ਹੈ, ਜੋ ਪੰਜਾਬੀ ਮੁਟਿਆਰਾਂ ਦੀ ਅਸਲੀ ਪ੍ਰਤਿਭਾ ਤੇ ਸੁੰਦਰਤਾ ਨੂੰ ਨਿਖਾਰਦਾ ਹੈ ਅਤੇ ਉਨ੍ਹਾਂ ਨੂੰ ਸ਼ਾਨੋ-ਸ਼ੌਕਤ ਤੇ ਵੱਖਰੀ ਪਛਾਣ ਦਿਵਾਉਂਦਾ ਹੈ।

”ਮਿਸ ਪੀ.ਟੀ.ਸੀ. ਪੰਜਾਬੀ- 2018″ ਦੇ ਆਡੀਸ਼ਨ ,ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਚੰਡੀਗੜ ਸਮੇਤ ਕੁਝ ਵੱਡੇ ਸ਼ਹਿਰਾਂ ਵਿਚ ਹੋਣਗੇ।ਪੰਜਾਬੀ ਟੈਲੀਵਿਜ਼ਨ ” ਪੰਜਾਬ” ਦੀ ਬਹੁਤ ਉਡੀਕ ਕਰਨ ਵਾਲੀ ਰਿਐਲਟੀ ਸ਼ੋਅ ਦਾ ਇਕ ਸਾਲ 2018 ਵਿੱਚ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਬਣਾਉਣ ਲਈ ਤਿਆਰ ਹੈ।

ਜੋ ਵੀ ਇਸ ਮੁਕਾਬਲੇ ਦੇ ਚਾਹਵਾਨ ਹਨ।ਉਹ ਅੱਜ ਹੀ ਆਪਣੇ ਦਾਖਲੇ ਲਈ ਰਜਿਸਟਰ ਕਰੋ।


-PTCNews