ਪੰਜਾਬ ਦੇ ਮੁੰਡੇ 11ਵੀਂ ਵਾਰ ਬਾਸਕਟਬਾਲ ਵਿੱਚ ਕੌਮੀ ਚੈਂਪੀਅਨ ਬਣੇ

 Punjab Men's squad emerges Champion for 11th time, Beat Services 74-65 
 Punjab Men's squad emerges Champion for 11th time, Beat Services 74-65 

ਪੰਜਾਬ ਦੇ ਮੁੰਡੇ 11ਵੀਂ ਵਾਰ ਬਾਸਕਟਬਾਲ ਵਿੱਚ ਕੌਮੀ ਚੈਂਪੀਅਨ ਬਣੇ,ਚੰਡੀਗੜ੍ਹ: ਪੰਜਾਬ ਦੀ ਪੁਰਸ਼ ਟੀਮ ਬਾਸਕਟਬਾਲ ਵਿੱਚ ਕੌਮੀ ਚੈਂਪੀਅਨ ਬਣ ਗਈ ਹੈ। ਭਾਵਨਗਰ (ਗੁਜਰਾਤ) ਵਿਖੇ ਸੰਪੰਨ ਹੋਈ 69ਵੀਂ ਸੀਨੀਅਰ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ਦੇ ਫਾਈਨਲ ਵਿੱਚ ਪੰਜਾਬ ਨੇ ਸੈਨਾ ਦੀ ਟੀਮ ਨੂੰ 74-65 ਨਾਲ ਹਰਾਇਆ। ਪੰਜਾਬ ਦਾ ਇਹ 11ਵਾਂ ਖਿਤਾਬ ਹੈ। ਇਸ ਤੋਂ ਪਹਿਲਾ ਪੰਜਾਬ 10 ਵਾਰ ਬਾਸਕਟਬਾਲ ਵਿੱਚ ਕੌਮੀ ਚੈਂਪੀਅਨ ਬਣਿਆ ਹੈ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੀ ਬਾਸਕਟਬਾਲ ਟੀਮ ਦੀ ਇਸ ਮਾਣਮੱਤੀ ਪ੍ਰਾਪਤੀ ਉਤੇ ਖਿਡਾਰੀਆਂ ਤੇ ਕੋਚਿੰਗ ਸਟਾਫ਼ ਨੂੰ ਵਧਾਈ ਦਿੱਤੀ ਹੈ।

ਹੋਰ ਪੜ੍ਹੋ:ਟਾਰਗੇਟ ਕਿਲਿੰਗ ਮਾਮਲਾ: ਵੀਡੀਓ ਕਾਨਫਰੰਸ ਰਾਹੀਂ ਜੱਗੀ ਜੌਹਲ ਅਦਾਲਤ ‘ਚ ਪੇਸ਼

ਉਨ੍ਹਾਂ ਕਿਹਾ ਕਿ ਇਹ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਟੀਮ ਭਾਵਨਾ ਨਾਲ ਖੇਡ ਸਦਕਾ ਸੰਭਵ ਹੋਇਆ ਹੈ। ਰਾਣਾ ਸੋਢੀ ਨੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਡੀਜੀਪੀ ਸ੍ਰੀ ਰਾਜਦੀਪ ਸਿੰਘ ਗਿੱਲ ਤੇ ਜਨਰਲ ਸਕੱਤਰ ਸ੍ਰੀ ਤੇਜਾ ਸਿੰਘ ਧਾਲੀਵਾਲ ਨੂੰ ਵੀ ਨਿੱਜੀ ਤੌਰ ਉਤੇ ਵਧਾਈ ਦਿੱਤੀ ਜੋ ਭਾਵਨਗਰ ਵਿਖੇ ਮੌਕੇ ਉਤੇ ਮੌਜੂਦ ਸਨ।

-PTC News