Thu, Apr 18, 2024
Whatsapp

Punjab Budget 2021 : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ

Written by  Shanker Badra -- March 09th 2021 10:43 AM -- Updated: March 09th 2021 10:45 AM
Punjab Budget 2021 : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ

Punjab Budget 2021 : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ ਹੋ ਗਈ ਹੈ।ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਅੱਜ ਮੁੜ ਸਵਾਲ ਕਰਨ ਵਾਲੇ ਕੁਝ ਵਿਧਾਇਕ ਗੈਰ-ਹਾਜ਼ਿਰ ਰਹੇ ਹਨ। ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਬਲਬੀਰ ਸਿੱਧੂ ਨੇ ਇਤਰਾਜ ਕੀਤਾ ਹੈ। [caption id="attachment_480330" align="aligncenter" width="301"]Punjab Budget 2021 : Private Milk Plant Issue in Punjab Vidhan Sabha Punjab Budget 2021 : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚਸਵਾਲ ਜਵਾਬ ਦੀ ਕਾਰਵਾਈ ਸ਼ੁਰੂ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਨੂੰ ਸਮਥਰਨ ਕਰਨ ਵਾਲੀ ਬੇਬੇ ਮਹਿੰਦਰ ਕੌਰ ਨੂੰ ਕੇਜਰੀਵਾਲ ਨੇ ਕੀਤਾ ਸਨਮਾਨਿਤ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇਸਪੀਕਰ ਨੇ ਵੀ ਮੰਨਿਆਂ ਕਿ ਪਿਛਲੇ ਦਿਨਾਂ ਤੋਂ ਸਵਾਲ ਕਰਨ ਵਾਲੇ ਹੀ ਵਿਧਾਇਕ ਗੈਰ-ਹਾਜ਼ਰਹੋ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਿਲਹਾਲ ਸਦਨ ‘ਚਨਹੀਂ ਪੁੱਜੇ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਹਾਲੇ ਵਿਧਾਨ ਸਭਾ ਨਹੀਂ ਪਹੁੰਚੇ। ਇਸ ਤੋਂ ਥੋੜੀ ਦੇਰ ਬਾਅਦ ਸਮੂਹ ਅਕਾਲੀ ਵਿਧਾਇਕ ਸਦਨ ਵਿਚ ਪੁੱਜੇ ਹਨ। [caption id="attachment_480329" align="aligncenter" width="300"]Punjab Budget 2021 : Private Milk Plant Issue in Punjab Vidhan Sabha Punjab Budget 2021 : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚਸਵਾਲ ਜਵਾਬ ਦੀ ਕਾਰਵਾਈ ਸ਼ੁਰੂ[/caption] ਇਸ ਦੌਰਾਨ ਪ੍ਰਾਈਵੇਟ ਮਿਲਕ ਪਲਾਂਟਾ ਦਾ ਮੁੱਦਾ ਵਿਧਾਨ ਸਭਾ ਵਿਚ ਉਠਿਆ ਹੈ। ਸਪੀਕਰ ਨੇ ਕਿਹਾ, ਕੁਝ ਪ੍ਰਾਈਵੇਟ ਮਿਲਕ ਪਲਾਂਟ ਸਬਸਿਡੀ ਖਾ ਕੇ ਚਲਦੇ ਬਣਦੇ ਹਨ। ਸਪੀਕਰ ਨੇ ਸਰਕਾਰ ਨੂੰ ਇਸ ਮਾਮਲੇ ਵਿਚ ਸਖਤੀ ਕਰਨ ਲਈ ਕਿਹਾ ਹੈ।  ਬਲਬੀਰ ਸਿੱਧੂ ਨੇ ਕਿਹਾ ਕਿ ਮਿਲਕਫੈਡ ਵੱਲੋਂ ਜਾਣਕਾਰੀ ਮਿਲਣ ‘ਤੇ ਕਾਰਵਾਈ ਕਰਾਂਗੇ। ਪੜ੍ਹੋ ਹੋਰ ਖ਼ਬਰਾਂ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ [caption id="attachment_480327" align="aligncenter" width="300"]Punjab Budget 2021 : Private Milk Plant Issue in Punjab Vidhan Sabha Punjab Budget 2021 : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚਸਵਾਲ ਜਵਾਬ ਦੀ ਕਾਰਵਾਈ ਸ਼ੁਰੂ[/caption] ਦੱਸ ਦਈਏ ਕਿ ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਬਜ਼ਟ ਪੇਸ਼ ਕੀਤਾ ਗਿਆ ਸੀ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਇਆ ਸੀ, ਜੋ ਕਿ 10 ਮਾਰਚ ਤੱਕ ਚੱਲੇਗਾ। ਇਹ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਹੋਣ ਕਰਕੇ ਇਸਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਅਗਲੇ ਸਾਲ ਵਿਚ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। -PTCNews


Top News view more...

Latest News view more...