ਮੁੱਖ ਖਬਰਾਂ

ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2021-22 ਲਈ ਪੇਸ਼ ਕੀਤਾ 1,68,015 ਕਰੋੜ ਰੁਪਏ ਦਾ ਬਜਟ

By Shanker Badra -- March 08, 2021 2:36 pm

ਚੰਡੀਗੜ੍ਹ : ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਾਲ  2021-22 ਲਈ1,68,015 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ।  ਉਨ੍ਹਾਂ ਦੱਸਿਆ ਕਿ 24,240 ਕਰੋੜ ਰੁਪਏ ਵਿੱਤੀ ਘਾਟਾ ਪਿਆ ਹੈ। ਪੰਜਾਬ ਸਿਰ 31 ਮਾਰਚ 2021 ਤੱਕ ਕੁੱਲ੍ਹ 2,52,880 ਕਰੋੜ ਰੁਪਏਕਰਜ਼ਾ ਹੈ। ਸਾਲ 2021-22 ਦੌਰਾਨ ਕਰਜ਼ਾ ਵੱਧ ਕੇ 2,73,703 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।

Punjab Budget 2021 today ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2021-22 ਲਈ ਪੇਸ਼ ਕੀਤਾ 1,68,015 ਕਰੋੜ ਰੁਪਏ ਦਾ ਬਜਟ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ 'ਚ ਕੀਤਾ ਵਾਧਾ , ਪੜ੍ਹੋ ਪੂਰੀ ਜਾਣਕਾਰੀ

- ਖਜ਼ਾਨਾ ਮੰਤਰੀ ਨੇ ਪੰਜਾਬ ਤਨਖਾਹ ਕਮਿਸ਼ਨ 1 ਜੁਲਾਈ 2021 ਤੋਂ ਲਾਗੂ ਕਰਨ ਦਾ ਕੀਤਾ ਐਲਾਨ
- ਤਨਖਾਹ ਕਮਿਸ਼ਨ ਵੱਲੋਂ ਸਰਕਾਰ ਨੂੰ ਰਿਪੋਰਟ ਜਲਦ ਲਾਗੂ ਕਰਨ ਦਾ ਪ੍ਰਗਟਾਈ ਸੰਭਾਵਨਾ
-ਖਜ਼ਾਨਾ ਮੰਤਰੀ ਨੇ ਕਿਹਾ ਜੇ ਕੋਈ ਬਕਾਇਆ ਬਣਦਾ ਹੋਇਆ ਤਾਂ ਕਿਸ਼ਤਾਂ ਵਿਚ ਕੀਤਾ ਜਾਵੇਗਾ ਅਦਾ
-ਪੰਜਾਬ ਸਰਕਾਰ ਵੱਲੋਂ ਮਹਿਲਾ ਦਿਵਸ 'ਤੇ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ।
-ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਸਫ਼ਰ ਮੁਫਤ ਕਰਨ ਦਾ ਐਲਾਨ ਕੀਤਾ ਹੈ।
-ਹੁਣ ਮਹਿਲਾਵਾਂ ਨੂੰ ਨਹੀਂ ਕਟਵਾਉਣੀ ਪਏਗੀ ਟਿਕਟ।

Punjab Budget 2021 today ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2021-22 ਲਈ ਪੇਸ਼ ਕੀਤਾ 1,68,015 ਕਰੋੜ ਰੁਪਏ ਦਾ ਬਜਟ

-ਸ਼ਗਨ ਸਕੀਮ ਨੂੰ 21000 ਤੋਂ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।
-ਬੁਢਾਪਾ ਪੈਨਸ਼ਨ ਨੂੰ ਵੀ 750 ਤੋਂ ਵੱਧਾ ਕੇ 1500 ਰੁਪਏ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ।
-21000 ਰੁਪਏ ਦੀ ਆਸ਼ੀਰਵਾਦ ਸਕੀਮ ਨੂੰ 51000 ਤੇ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।
-ਸਿਹਤ ਮਿਸ਼ਨ ਅਧੀਨ 1060 ਕਰੋੜ ਰੁਪਏ ਰੱਖੇ ਗਏ।
-ਜਣੇਪਾ ਤੇ ਬਾਲ ਸਿਹਤ ਵਿੰਗਾਂ ਲਈ 57 ਕਰੋੜ ਰੁਪਏ ਰੱਖੇ ਗਏ।
-ਹੈਲਥ ਮਿਸ਼ਨ ਤਹਿਤ 3 ਡਰੱਗ ਵੇਅਰ ਹਾਊਸਾਂ ਦੀ ਉਸਾਰੀ ਲਈ 11 ਕਰੋੜ ਰੁਪਏ ਰੱਖੇ ਗਏ।
-ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਲਈ 150 ਕਰੋੜ ਰੁਪਏ ਰੱਖੇ ਗਏ।

Punjab Budget 2021 today ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2021-22 ਲਈ ਪੇਸ਼ ਕੀਤਾ 1,68,015 ਕਰੋੜ ਰੁਪਏ ਦਾ ਬਜਟ

-ਡਾਕਟਰੀ ਸਿੱਖਿਆ ਅਤੇ ਖੋਜ ਲਈ 1008 ਕਰੋੜ ਰੁਪਏ ਰੱਖਿਆ ਬਜਟ
-ਇੰਟੀਗਰੇਟਡ ਚਾਈਲਡ ਡਿਵੈਲਪਮੈਂਟ ਸਕੀਮ ਲਈ 825 ਕਰੋੜ ਰੱਖੇ ਗਏ।
-ਪੀਣ ਯੋਗ ਪਾਣੀ ਸਪਲਾਈ ਕਰਨ ਦੇ ਟੀਚਿਆਂ ਦੀ ਪ੍ਰਾਪਤੀ ਲਈ 2148 ਕਰੋੜ ਰੱਖੇ ਗਏ।
-ਦਿਹਾਤੀ ਸਵੱਛਤਾ ਪ੍ਰੋਗਰਾਮ ਲਈ 400 ਕਰੋੜ ਰੁਪਏਰੱਖੇ ਗਏ।
-ਕਿਸਾਨਾਂ ਨੂੰ ਮੁਫਤ ਬਿਜਲੀ ਮੁਹਈਆ ਕਰਨ ਲਈ 4650 ਕਰੋੜ ਰੁਪਏ ਰੱਖੇ ਗਏ।
-1.13 ਲੱਖ ਕਿਸਾਨਾਂ ਦਾ 1186 ਕਰੋੜ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਦਾ 526 ਕਰੋੜ ਰੁਪਏ ਕਰਜ਼ਾ ਮੁਆਫ ਕਰਨ ਲਈ 1712 ਕਰੋੜ ਰੁਪਏ ਰੱਖੇ ਗਏ।

Punjab Budget 2021 today ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2021-22 ਲਈ ਪੇਸ਼ ਕੀਤਾ 1,68,015 ਕਰੋੜ ਰੁਪਏ ਦਾ ਬਜਟ

-ਕ੍ਰਿਸ਼ੀ ਵਿਕਾਸ ਯੋਜਨਾ ਲਈ 200 ਕਰੋੜ ਰੁਪਏ ਰੱਖੇ ਗਏ।
-ਖੁਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ ਲਈ 1104 ਕਰੋੜ ਰੁਪਏ ਰੱਖੇ ਗਏ।
-ਬਾਗਬਾਨੀ ਉਤਪਾਦਾਂ ਦੇ ਮੰਡੀਕਰਨ ਅਤੇ ਫੂਡ ਪ੍ਰੋਸੈਸਿੰਗ ਲਈ 361 ਕਰੋੜ ਰੱਖੇ ਗਏ।
-ਪੰਜਾਬ ਗੰਨਾ ਖੋਜ ਵਿਕਾਸ ਸੰਸਥਾ ਦੀ ਸਥਾਪਨਾ ਲਈ 47 ਕਰੋੜਰੱਖੇ ਗਏ।
-ਗੰਨਾ ਉਤਪਾਦਕਾਂ ਨੂੰ ਸਹਾਇਤਾ ਦੇਣ ਲਈ 300 ਕਰੋੜਰੱਖੇ ਗਏ।
-ਤਨਖਾਹ ਕਮਿਸ਼ਨ ਲਈ 9000 ਕਰੋੜ ਰੱਖੇ ਗਏ।
-ਸਕੂਲੀ ਸਿੱਖਿਆ ਲਈ 11,861 ਕਰੋੜ ਰੁਪਏ

Punjab Budget 2021 today ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2021-22 ਲਈ ਪੇਸ਼ ਕੀਤਾ 1,68,015 ਕਰੋੜ ਰੁਪਏ ਦਾ ਬਜਟ

ਰੱਖੇ ਗਏ।
-ਫਰੀਡਮ ਫਾਈਟਰਾਂ ਦੀ ਪੈਨਸ਼ਨ 7500 ਰੁਪਏ ਤੋਂ ਵਧਾ ਕੇ 9400 ਰੁਪਏ ਕੀਤੀ।
-ਪੰਜਾਬੀ ਸਾਹਿਤ ਰਤਨ ਪੁਰਸਕਾਰ ਦੀ ਰਾਸ਼ੀ ਵਧਾ ਕੇ 10 ਲੱਖ ਤੋਂ 20 ਲੱਖ ਰੁਪਏ ਕੀਤੀ ਗਈ।
-ਸ਼੍ਰੋਮਣੀ ਪੁਰਸਕਾਰਾਂ ਦੀ ਰਕਮ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ।
-ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਦੀ ਰਾਸ਼ੀ 21,000 ਤੋਂ ਵਧਾ ਕੇ 31,000 ਰੁਪਏ ਕੀਤੀ ਗਈ।
-ਸਰਵੋਤਮ ਛਪਾਈ ਪੁਸਤਕ ਪੁਰਸਕਾਰ ਪ੍ਰਕਾਸ਼ਕ/ਛਾਪਕ ਦੀ ਪੁਰਸਕਾਰ ਰਾਸ਼ੀ 11,000 ਤੋਂ ਵਧਾ ਕੇ 21,000 ਰੁਪਏ ਕੀਤੀ ਗਈ।
-ਬਜ਼ੁਰਗ ਲੇਖਕਾਂ ਦੀ ਪੈਨਸ਼ਨ 5000 ਤੋਂ ਵਧਾ ਕੇ 15000 ਰੁਪਏ ਕੀਤੀ ਗਈ।
-ਮ੍ਰਿਤਕ ਲੇਖਕਾਂ ਦੇ ਆਸ਼ਰਿਤਾਂ ਨੂੰ ਦਿੱਤੀ ਜਾਂਦੀ ਰਾਹਤ ਰਾਸ਼ੀ 2500 ਰੁਪਏ ਤੋਂ ਵਧ ਕੇ 15000 ਕੀਤੀ।
-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਰਜ਼ ਦੇਣਦਾਰੀ ਦਾ ਹਿਸਾਬ ਬਰਾਬਰ ਕਰਨ ਲਈ 90 ਕਰੋੜ ਦੀ ਵਿਸ਼ੇਸ਼ ਗਰਾਂਟ।

Punjab Budget 2021 today ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2021-22 ਲਈ ਪੇਸ਼ ਕੀਤਾ 1,68,015 ਕਰੋੜ ਰੁਪਏ ਦਾ ਬਜਟ

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਇਆ ਸੀ, ਜੋ ਕਿ 10 ਮਾਰਚ ਤੱਕ ਚੱਲੇਗਾ। ਇਹ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਹੋਣ ਕਰਕੇ ਇਸਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਅਗਲੇ ਸਾਲ ਵਿਚ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ।

-PTCNews

  • Share