ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ : 4 ਹਲਕਿਆਂ ਲਈ ਮੈਦਾਨ ’ਚ 54 ਉਮੀਦਵਾਰ, ਅੱਜ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ

Punjab four Assembly seats By-elections candidates Political journey

ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ : 4 ਹਲਕਿਆਂ ਲਈ ਮੈਦਾਨ ’ਚ 54 ਉਮੀਦਵਾਰ, ਅੱਜ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ,ਜਲੰਧਰ: ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਉਪ ਚੋਣਾਂ ਲਈ ਅਖਾੜਾ ਭਖ ਚੁੱਕਿਆ ਹੈ। ਜਿਸ ਦੌਰਾਨ ਬੀਤੇ ਦਿਨ 4 ਹਲਕਿਆਂ ‘ਚ 54 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਜਿਨ੍ਹਾਂ ਦੀ ਪੜਤਾਲ ਅੱਜ ਹੋਵੇਗੀ।

Nominationਤੁਹਾਨੂੰ ਦੱਸ ਦਈਏ ਕਿ ਨਾਮਜ਼ਦਗੀ ਕਾਗਜ਼ ਵਾਪਿਸ ਲੈਣ ਦੀ ਅੰਤਿਮ ਤਰੀਕ 3 ਅਕਤੂਬਰ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਫਗਵਾੜਾ ਲਈ 16 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇੇ ਜਦਕਿ ਹਲਕਾ ਮੁਕੇਰੀਆਂ ਲਈ 11 ਉਮੀਦਵਾਰਾਂ ਨੇ,ਦਾਖਾ ਹਲਕੇ ਲਈ ਕੁੱਲ 16 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ ਅਤੇ ਹਲਕਾ ਜਲਾਲਾਬਾਦ ਲਈ 11 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।

ਹੋਰ ਪੜ੍ਹੋ: ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ‘ਚ ਖ਼ਰਾਬੀ ਤੋਂ ਬਾਅਦ ਬਦਲੀਆਂ 31 ਈਵੀਐਮ ਅਤੇ 51 ਵੀਵੀਪੈਟ ਮਸ਼ੀਨਾਂ

Punjab four Assembly seats By-elections candidates Political journeyਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।

-PTC News