ਮੁੱਖ ਖਬਰਾਂ

ਪੰਜਾਬ ਜ਼ਿਮਨੀ ਚੋਣਾਂ 2019: ਜਾਣੋ, 5 ਵਜੇ ਤੱਕ ਕਿਹੜੇ ਹਲਕੇ 'ਚ ਕਿੰਨੇ ਫੀਸਦੀ ਹੋਈ ਵੋਟਿੰਗ

By Jashan A -- October 21, 2019 5:38 pm -- Updated:October 21, 2019 5:42 pm

ਪੰਜਾਬ ਜ਼ਿਮਨੀ ਚੋਣਾਂ 2019: ਜਾਣੋ, 5 ਵਜੇ ਤੱਕ ਕਿਹੜੇ ਹਲਕੇ 'ਚ ਕਿੰਨੇ ਫੀਸਦੀ ਹੋਈ ਵੋਟਿੰਗ,ਫਗਵਾੜਾ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ 'ਚ ਸੋਮਵਾਰ ਸਵੇਰ ਤੋਂ ਹੀ ਵੋਟਾਂ ਪੈਣ ਦਾ ਸਿਲਸਿਲਾ ਜਾਰੀ ਹੈ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਚਾਰੇ ਹਲਕਿਆਂ ਦੀ ਹੁਣ ਤੱਕ ਦੀ ਵੋਟਿੰਗ ਫੀਸਦੀ ਵੀ ਸਾਹਮਣੇ ਆ ਚੁੱਕੀ ਹੈ।

Himachal bypolls 2019 : Himachal Pradesh Bypolls Voting two Assembly seatsਜਿਸ ਦੌਰਾਨ ਹੁਣ ਤੱਕ ਮੁਕੇਰੀਆਂ ‘ਚ 57.28 ਫ਼ੀਸਦ, ਫਗਵਾੜਾ ‘ਚ 49.96 ਫ਼ੀਸਦ, ਦਾਖਾ ਹਲਕੇ ‘ਚ 64.35 ਅਤੇ ਜਲਾਲਾਬਾਦ ਹਲਕੇ ‘ਚ 70 ਫ਼ੀਸਦ ਵੋਟਿੰਗ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਵੋਟਿੰਗ ਦਾ ਇਹ ਆਖਰੀ ਰਾਊਂਡ ਹੈ ਤੇ ਅਜੇ ਵੀ ਲੋਕ ਵੱਡੀ ਗਿਣਤੀ 'ਚ ਲਾਈਨਾਂ 'ਚ ਖੜੇ ਹਨ।

ਹੋਰ ਪੜ੍ਹੋ: ਜ਼ਿਮਨੀ ਚੋਣਾਂ 2019: ਪੰਜਾਬ ਦੇ ਚਾਰੇ ਹਲਕਿਆਂ ‘ਚ ਮਤਦਾਨ ਜਾਰੀ, ਜਾਣੋ, ਹੁਣ ਤੱਕ ਕਿੰਨ੍ਹੇ ਫ਼ੀਸਦ ਹੋਈ ਵੋਟਿੰਗ

Himachal bypolls 2019 : Himachal Pradesh Bypolls Voting two Assembly seatsਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ -ਭਾਜਪਾ , ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਦੌਰਾਨ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿਚ ਕੁੱਲ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

-PTC News

  • Share