Tue, Apr 23, 2024
Whatsapp

ਵਿਧਾਨ ਸਭਾ ਜ਼ਿਮਨੀ ਚੋਣਾਂ: ਗਲੇ 'ਚ ਮੀਟਰ ਲਟਕਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚਿਆ 'ਟੀਟੂ ਬਾਣੀਆ'

Written by  Jashan A -- September 25th 2019 01:41 PM -- Updated: September 25th 2019 01:42 PM
ਵਿਧਾਨ ਸਭਾ ਜ਼ਿਮਨੀ ਚੋਣਾਂ: ਗਲੇ 'ਚ ਮੀਟਰ ਲਟਕਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚਿਆ 'ਟੀਟੂ ਬਾਣੀਆ'

ਵਿਧਾਨ ਸਭਾ ਜ਼ਿਮਨੀ ਚੋਣਾਂ: ਗਲੇ 'ਚ ਮੀਟਰ ਲਟਕਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚਿਆ 'ਟੀਟੂ ਬਾਣੀਆ'

ਵਿਧਾਨ ਸਭਾ ਜ਼ਿਮਨੀ ਚੋਣਾਂ: ਗਲੇ 'ਚ ਮੀਟਰ ਲਟਕਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚਿਆ 'ਟੀਟੂ ਬਾਣੀਆ',ਮੁੱਲਾਂਪੁਰ ਦਾਖਾ: 21 ਅਕਤੂਬਰ ਨੂੰ ਪੰਜਾਬ ਦੇ 4 ਹਲਕਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਚੱਲ ਰਿਹਾ ਹੈ। ਜਿਸ ਦੌਰਾਨ ਲੋਕ ਸਭਾ ਚੋਣਾਂ 'ਚ ਆਪਣੀ ਜ਼ਮਾਨਤ ਜ਼ਬਤ ਕਰਾ ਚੁੱਕੇ ਟੀਟੂ ਬਾਣੀਆ ਨੇ ਮੁੜ ਤੋਂ ਦਾਖਾ 'ਚ ਜ਼ਿਮਨੀ ਚੋਣ ਲੜਨ ਦੀ ਤਿਆਰੀ ਕਰ ਲਈ ਹੈ। Teetu bania ਜਿਸ ਦੌਰਾਨ ਉਸ ਨੇ ਅੱਜ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਬਾਣੀਆ ਇੱਕ ਵਾਰ ਫਿਰ ਤੋਂ ਆਪਣੇ ਵੱਖਰੇ ਅੰਦਾਜ 'ਚ ਗਲੇ 'ਚ ਮੀਟਰ ਅਤੇ ਬਿੱਲ ਪਾ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ। ਜਿਨ੍ਹਾਂ 'ਤੇ ਲਿਖਿਆ ਸੀ ਕਿ ਮਿਲਖਾ ਸਿੰਘ ਨਾਲੋਂ ਤੇਜ਼ ਬਿਜਲੀ ਦੇ ਮੀਟਰ ਭੱਜ ਰਹੇ ਹਨ। ਹੋਰ ਪੜ੍ਹੋ: ਸੰਗਰੂਰ : ਲੋਕ ਸਭਾ ਚੋਣਾਂ 'ਚ ਉਤਰੀ ਝਾਂਸੀ ਦੀ ਰਾਣੀ ,ਘੋੜੇ 'ਤੇ ਚੜ੍ਹ ਨਾਮਜ਼ਦਗੀ ਭਰਨ ਪਹੁੰਚੀ Teetu baniaਜ਼ਿਕਰਯੋਗ ਹੈ ਕਿ ਬੀਤੇ ਲੋਕ ਸਭਾ ਚੋਣਾਂ 'ਚ ਵੀ ਟੀਟੂ ਬਾਣੀਆ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਉਸ ਸਮੇਂ ਉਸ ਨੇ ਗਲ 'ਚ ਖ਼ਸਖ਼ਸ ਦੀ ਮਾਲਾ ਪਾਈ ਸੀ ਅਤੇ ਸੂਬੇ ਦੇ ਕਿਸਾਨਾਂ ਨੂੰ ਕਰਜ਼ ਤੋਂ ਬਾਹਰ ਕੱਢਣ ਅਤੇ ਨਸ਼ੇ ਦੀ ਸਮੱਸਿਆ ਦੇ ਹੱਲ ਦੇ ਲਈ ਖ਼ਸਖ਼ਸ ਦੀ ਖੇਤੀ ਦੀ ਮਨਜ਼ੂਰੀ ਦਿੱਤੀ ਜਾਣ ਦੀ ਵਕਾਲਤ ਕੀਤੀ ਸੀ। -PTC News


Top News view more...

Latest News view more...