ਜ਼ਿਮਨੀ ਚੋਣਾਂ 2019: ਜਲਾਲਾਬਾਦ ‘ਚ ਡਾ. ਰਾਜ ਸਿੰਘ ਡਿੱਬੀਪੁਰਾ ਦਾ ਚੋਣ ਪ੍ਰਚਾਰ ਤੇਜ਼, ਅਕਾਲੀ ਦਲ ਆਗੂਆਂ ਵੱਲੋਂ ਦਰਜਨ ਪਿੰਡਾਂ ਦਾ ਦੌਰਾ

Sad

ਜ਼ਿਮਨੀ ਚੋਣਾਂ 2019: ਜਲਾਲਾਬਾਦ ‘ਚ ਡਾ. ਰਾਜ ਸਿੰਘ ਡਿੱਬੀਪੁਰਾ ਦਾ ਚੋਣ ਪ੍ਰਚਾਰ ਤੇਜ਼, ਅਕਾਲੀ ਦਲ ਆਗੂਆਂ ਵੱਲੋਂ ਦਰਜਨ ਪਿੰਡਾਂ ਦਾ ਦੌਰਾ,ਜਲਾਲਾਬਾਦ: ਜਲਾਲਾਬਾਦ ਹਲਕੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਰਾਜ ਸਿੰਘ ਡਿੱਬੀਪੁਰਾ ਦਾ ਚੋਣ ਪ੍ਰਚਾਰ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਡਿੱਬੀਪੁਰਾ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਰਹੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਅੱਜ ਹਲਕੇ ਦੇ ਇੱਕ ਦਰਜਨ ਪਿੰਡਾਂ ਦਾ ਤੂਫਾਨੀ ਦੌਰਾ ਕਰਦਿਆਂ ਡਿੱਬੀਪੁਰਾ ਦੇ ਹੱਕ ਚ ਪ੍ਰਚਾਰ ਕੀਤਾ।

Sadਚੋਣ ਪ੍ਰਚਾਰ ਦੌਰਾਨ ਹਰੇਕ ਚੋਣ ਜਲਸੇ ‘ਚ ਅਕਾਲੀ ਸਮਰਥਕਾਂ ਦੀ ਵੱਡੀ ਗਿਣਤੀ ਨਜ਼ਰ ਆਈ। ਹਲਕੇ ਦੇ ਜੋਨ ਚੱਕ ਜਾਨੀਸਰ ਅਤੇ ਰੋਹੀਵਾਲਾ ਵਿੱਚ ਚੋਣ ਪ੍ਰਚਾਰ ਦੌਰਾਨ ਅਕਾਲੀ ਸਮਰਥਕਾਂ ਨੇ ਸੁਖਬੀਰ ਸਿੰਘ ਬਾਦਲ ਦੇ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਰਾਜ ਸਿੰਘ ਡਿੱਬੀਪੁਰਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿੱਤਾ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮਜੀਠਾ ਵਿਖੇ ਪਾਈ ਵੋਟ (ਤਸਵੀਰਾਂ)

Sadਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬੱਬਲ ਮੁਕਤਸਰ ਦੇ ਅਕਾਲੀ ਵਿਧਾਇਕ ਕੰਵਲਜੀਤ ਰੋਜ਼ੀ ਬਰਕੰਦੀ ਨੇ ਵਰਕਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਡਿੱਬੀਪੁਰਾ ਨੂੰ ਵੱਡੀ ਜਿੱਤ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੁਲਾਰਿਆਂ ਨੇ ਜਿੱਥੇ ਕਾਂਗਰਸੀ ਉਮੀਦਵਾਰ ਵੱਲੋਂ ਪੈਸੇ ਦਾ ਦਿਖਾਇਆ ਜਾ ਰਿਹਾ ਦਬਦਬਾ ਗਲਤ ਦੱਸਿਆ ਉੱਥੇ ਵੋਟਰਾਂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਣ ਦਾ ਵੀ ਦਾਅਵਾ ਕੀਤਾ।

Sadਹਲਕਾ ਜਲਾਲਾਬਾਦ ਦੇ ਰੋਹੀਵਾਲਾ ਜੋਨ ਦੇ ਇੰਚਾਰਜ਼ ਮੁਕਤਸਰ ਦੇ ਵਿਧਾਇਕ ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਨੇ ਗੱਲਬਾਤ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਰਾਜ ਸਿੰਘ ਡਿੱਬੀਪੁਰਾ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਹੈ ਵੱਡੀ ਜਿੱਤ ਦਰਜ ਕਰਾਂਗੇ। ਇਸ ਵਿੱਚ ਯੂਥ ਅਕਾਲੀ ਦਲ ਦਾ ਹਰੇਕ ਵਰਕਰ ਅਹਿਮ ਭੂਮਿਕਾ ਨਿਭਾ ਰਿਹਾ ਹੈ।

-PTC News