Tue, Apr 23, 2024
Whatsapp

ਪੰਜਾਬ ਕੈਬਨਿਟ ਵਿਸਥਾਰ: ਮੁੱਖ ਮੰਤਰੀ ਚੰਨੀ ਨੇ ਕੈਬਨਿਟ ਮੰਤਰੀਆਂ ਨੂੰ ਵੰਡੇ ਮਹਿਕਮੇ

Written by  Riya Bawa -- September 28th 2021 12:04 PM -- Updated: September 28th 2021 12:37 PM
ਪੰਜਾਬ ਕੈਬਨਿਟ ਵਿਸਥਾਰ: ਮੁੱਖ ਮੰਤਰੀ ਚੰਨੀ ਨੇ ਕੈਬਨਿਟ ਮੰਤਰੀਆਂ ਨੂੰ ਵੰਡੇ ਮਹਿਕਮੇ

ਪੰਜਾਬ ਕੈਬਨਿਟ ਵਿਸਥਾਰ: ਮੁੱਖ ਮੰਤਰੀ ਚੰਨੀ ਨੇ ਕੈਬਨਿਟ ਮੰਤਰੀਆਂ ਨੂੰ ਵੰਡੇ ਮਹਿਕਮੇ

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੈਬਿਨੇਟ ਮੰਤਰੀਆਂ ਨੂੰ ਹੁਣ ਉਨ੍ਹਾਂ ਦੇ ਵਿਭਾਗ ਦੇ ਦਿੱਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਕੋਲ ਵਿਜੀਲੈਂਸ ਵਿਭਾਗ, ਐਕਸਾਈਜ਼, ਸੈਰ ਸਪਾਟਾ ਅਤੇ ਹੋਰ ਵਿਭਾਗ ਰੱਖੇ ਹਨ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਵਿਭਾਗ ਸੌਂਪਿਆ ਗਿਆ ਹੈ ਅਤੇ ਜੇਲ ਅਤੇ ਸਹਿਕਾਰਤਾ ਵਿਭਾਗ ਵੀ ਦਿੱਤਾ ਗਿਆ ਹੈ। ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸੌਂਪਿਆ ਗਿਆ ਹੈ। ਨਵੀਂ ਸਰਕਾਰ ਵਿਚ ਵਿਭਾਗਾਂ ਦੀ ਹੋਈ ਵੰਡ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਵਿਜੀਲੈਂਸ ਮਹਿਕਮਾ ਸੰਭਾਂਲਣਗੇ ਅਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਦਿੱਤਾ ਗਿਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਰਾਜਾ ਵੜਿੰਗ ਨੂੰ ਟਰਾਂਸਪੋਰਟ ਵਿਭਾਗ, ਕਾਕਾ ਰਣਦੀਪ ਨਾਭਾ ਖੇਤੀਬਾੜੀ ਮੰਤਰੀ, ਸੰਗਤ ਗਿਲਜੀਆਂ ਨੂੰ ਜੰਗਲਾਤ ਵਿਭਾਗ ਦਿੱਤਾ ਗਿਆ। ੳਮ ਪ੍ਰਕਾਸ਼ ਸੋਨੀ ਸਿਹਤ ਮੰਤਰੀ, ਮਨਪ੍ਰੀਤ ਬਾਦਲ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਮੰਤਰੀਆਂ ਦੇ ਵਿਭਾਗ, ਵੇਖੋ ਪੂਰੀ ਲਿਸਟ ਬ੍ਰਹਮ ਮਹਿੰਦਰਾ, ਤ੍ਰਿਪਤ ਬਾਜਵਾ ਤੇ ਵਿਜੇਇੰਦਰ ਸਿੰਘ ਸਿੰਗਲਾ ਕੋਲ ਪਹਿਲਾਂ ਵਾਲੇ ਮਹਿਕਮੇ ਹੀ ਰਹਿਣਗੇ। -ਰਜ਼ੀਆ ਸੁਲਤਾਨਾ ਨੂੰ ਵਾਟਰ ਸਪਲਾਈ, ਸੈਨੇਟੇਸ਼ਨ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ -ਵਿਜੇ ਇੰਦਰ ਸਿੰਗਲਾ ਨੂੰ ਜਨਤਕ ਕਰਮਚਾਰੀ, ਪ੍ਰਬੰਧਕੀ ਸੁਧਾਰ ਮੰਤਰਾਲਾ -ਭਾਰਤ ਭੂਸ਼ਣ ਆਸ਼ੂ ਨੂੰ ਫੂਡ, ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਮੰਤਰਾਲਾ -ਰਨਦੀਪ ਸਿੰਘ ਨਾਭਾ ਨੂੰ ਖੇਤੀ ਅਤੇ ਕਿਸਾਨ ਵੈਲਫੇਅਰ ਅਤੇ ਫੂਡ ਪ੍ਰੋਸੈਸਿੰਗ ਵਿਭਾਗ -ਰਾਜ ਕੁਮਾਰ ਵੇਰਕਾ ਨੂੰ ਸਮਾਜਿਕ ਨਿਆ, ਨਵੀਂ ਊਰਜਾ ਸ੍ਰੋਤ ਅਤੇ ਮੈਡੀਕਲ ਸਿੱਖਿਆ ਅਤੇ ਰਿਸਰਚ ਵਿਭਾਗ -ਸੰਗਤ ਸਿੰਘ ਗਿਲਜੀਆਂ ਨੂੰ ਜੰਗਲ, ਵਾਈਲਡ ਲਾਈਫ ਅਤੇ ਲੇਬਰ ਵਿਭਾਗ -ਪਰਗਟ ਸਿੰਘ ਨੂੰ ਸਕੂਲ ਸਿੱਖਿਆ, ਖੇਡ ਅਤੇ ਐਨ.ਆਰ. ਆਈ. ਅਫੇਅਰ ਵਿਭਾਗ -ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟ੍ਰਾਂਸਪੋਰਟ ਵਿਭਾਗ -ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਇੰਡਸਟਰੀ ਅਤੇ ਕਾਮਰਸ, ਇਨਫਰਮੇਸ਼ਨ ਟੈਕਨਾਲੋਜੀ ਅਤੇ ਸਾਇੰਸ ਵਿਭਾਗ ਦਿੱਤਾ ਗਿਆ ਹੈ। ਦੱਸ ਦੇਈਏ ਕਿ 26 ਸਤੰਬਰ ਨੂੰ ਰਾਣਾ ਗੁਰਜੀਤ ਸਿੰਘ ਅਤੇ ਰਣਦੀਪ ਸਿੰਘ ਨਾਭਾ ਸਮੇਤ 15 ਕਾਂਗਰਸੀ ਵਿਧਾਇਕਾਂ ਨੇ ਪੰਜਾਬ ਰਾਜ ਭਵਨ ਵਿਖੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪੰਜਾਬ ਕੈਬਨਿਟ ਦੀ ਨਵੀਂ ਵਜ਼ਾਰਤ ਵਿਚ ਬ੍ਰਹਮ ਮਹਿੰਦਰਾ , ਮਨਪ੍ਰੀਤ ਸਿੰਘ ਬਾਦਲ , ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਕਾਰੀਆ , ਅਰੁਣਾ ਚੌਧਰੀ , ਰਜ਼ੀਆ ਸੁਲਤਾਨਾ , ਵਿਜੈ ਇੰਦਰ ਸਿੰਗਲਾ , ਭਾਰਤ ਭੂਸ਼ਣ ਆਸ਼ੂ, ਰਣਦੀਪ ਸਿੰਘ ਨਾਭਾ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਇਨ੍ਹਾਂ ਮੰਤਰੀਆਂ ਨੂੰ ਨਵੀਂ ਸਰਕਾਰ ਵਿਚ ਵਿਭਾਗ ਸੌਂਪੇ ਗਏ ਹਨ। -PTC News


Top News view more...

Latest News view more...