ਪੰਜਾਬ ਕੈਬਨਿਟ ਦੀ ਮੀਟਿੰਗ ਇਕ ਵਾਰ ਫਿਰ ਹੋਈ ਮੁਲਤਵੀ

ਪੰਜਾਬ ਕੈਬਨਿਟ ਦੀ ਮੀਟਿੰਗ ਇਕ ਵਾਰ ਫਿਰ ਹੋਈ ਮੁਲਤਵੀ ,ਜਾਣੋਂ ਹੁਣ ਕਦੋਂ ਹੋਵੇਗੀ ਮੀਟਿੰਗ 

ਪੰਜਾਬ ਕੈਬਨਿਟ ਦੀ ਮੀਟਿੰਗ ਇਕ ਵਾਰ ਫਿਰ ਹੋਈ ਮੁਲਤਵੀ:ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅੱਜ ਤਿੰਨ ਵਜੇ ਹੋਣ ਵਾਲੀ ਪੰਜਾਬ ਵਜ਼ਾਰਤ ਦੀ ਮੀਟਿੰਗ ਅਚਨਚੇਤ ਮੁਲਤਵੀ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ ਸ਼ੁੱਕਰਵਾਰ ਦੁਪਹਿਰੇ 3 ਵਜੇ ਹੋਣੀ ਸੀ ਪਰ ਇਹ ਲਗਾਤਾਰ ਦੂਜੀ ਵਾਰ ਮੁਲਤਵੀ ਕੀਤੀ ਗਈ ਹੈ।

ਪੰਜਾਬ ਕੈਬਨਿਟ ਦੀ ਮੀਟਿੰਗ ਇਕ ਵਾਰ ਫਿਰ ਹੋਈ ਮੁਲਤਵੀ

ਹੁਣ ਮੀਟਿੰਗ 5 ਅਗਸਤ ਨੂੰ ਢਾਈ ਵਜੇ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਮੀਟਿੰਗ 29 ਜੁਲਾਈ ਨੂੰ ਹੋਣੀ ਸੀ, ਜਿਸ ਨੂੰ ਟਾਲ ਕੇ 31 ਜੁਲਾਈ ਕਰ ਦਿੱਤੀ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਮੀਟਿੰਗ ‘ਚ ਕੋਰੋਨਾ ਦੇ ਹਲਾਤਾਂ ਦੀ ਸਮੀਖਿਆ ਹੋਵੇਗੀ। ਇਸ ਤੋਂ ਇਲਾਵਾ ਅਨਲਾਕ-3 ਦੀਆਂ ਹਦਾਇਤਾਂ ‘ਤੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
-PTCNews