ਅੱਜ ਪੰਜਾਬ ਮੰਤਰੀ ਮੰਡਲ ਦੀ ਹੋਵੇਗੀ ਬੈਠਕ, ਕੀ ਕਰਨ ਅਵਤਾਰ ਹੋਣਗੇ ਮੌਜੂਦ ?

Capt Amarinder to take call on Chief Secretary in today’s Punjab Cabinet meet
ਅੱਜ ਪੰਜਾਬ ਮੰਤਰੀ ਮੰਡਲ ਦੀ ਹੋਵੇਗੀ ਬੈਠਕ, ਕੀ ਕਰਨ ਅਵਤਾਰ ਹੋਣਗੇ ਮੌਜੂਦ ? 

ਅੱਜ ਪੰਜਾਬ ਮੰਤਰੀ ਮੰਡਲ ਦੀ ਹੋਵੇਗੀ ਬੈਠਕ, ਕੀ ਕਰਨ ਅਵਤਾਰ ਹੋਣਗੇ ਮੌਜੂਦ ?:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਦੁਪਹਿਰ 3 ਵਜੇ ਪੰਜਾਬ ਸਕੱਤਰੇਤ ਵਿਖੇ ਹੋਵੇਗੀ। ਇਸ ਮੀਟਿੰਗ ਦੌਰਾਨ 31 ਮਈ ਨੂੰ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਦੇ ਹਾਲਾਤ ਬਾਰੇ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਣ ਦੀ ਉਮੀਦ ਹੈ। ਇਸ ਮੀਟਿੰਗ ‘ਚ ਕਰਨ ਅਵਤਾਰ ਮੌਜੂਦ ਹੋਣਗੇ ਜਾਂ ਨਹੀਂ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ। ਪਿਛਲੀ ਮੁਲਾਕਾਤ ਵਿੱਚ ਕਰਨ ਅਵਤਾਰ ਸਿੰਘ ਦੀ ਥਾਂ ਸਤੀਸ਼ ਚੰਦਰਾ ਨੇ ਕੰਮ ਸੰਭਾਲਿਆ ਸੀ।

ਕੋਰੋਨਾ ਮਹਾਂਮਾਰੀ ਦੌਰਾਨ ਪਹਿਲੀ ਵਾਰ ਮੰਤਰੀ ਮੰਡਲ ਦੀ ਮੀਟਿੰਗ ਵੀਡੀਓ ਕਾਨਫਰੰਸ ਦੀ ਥਾਂ ਸਿੱਧੇ ਰੁਬਰੂ ਹੁੰਦਿਆਂ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਹੀ ਮੁੱਖ ਸਕੱਤਰ ਵਿਰੁੱਧ ਬਗਾਵਤੀ ਸੁਰਾਂ ਚੁੱਕਣ ਵਾਲੇ ਮੰਤਰੀਆਂ ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਨੂੰ ਲੰਚ ‘ਤੇ ਬੁਲਾ ਕੇ ਸ਼ਾਂਤ ਕਰਨ ਦਾ ਹੀਲਾ ਕੀਤਾ ਸੀ।
-PTCNews